ਸਰਕਾਰੀ ਸੀਨੀਅਰ ਸਕੈਡਰੀ ਸਕੂਲ ( ਕੋਐਜੁਕੇਸ਼ਨ) ਨੂੰ ਗਰਾਂਟ ਦਿੱਤੀ ਜਾਵੇ – ਰਜਿੰਦਰ ਕੁਮਾਰ ਵਰਮਾਂ

0
40

ਬੁਢਲਾਡਾ:16ਜੂਨ: (ਸਾਰਾ ਯਹਾ/ ਅਮਨ ਮਹਿਤਾ )ਓਲਡ ਸਕੂਲ ਐਸੋਸੀਏਸ਼ਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੁਢਲਾਡਾ ਵੱਲੋਂ ਸ੍ਰੀ ਵਿਜੇ ਇੰਦਰ ਸਿੰਗਲਾ ਸਿੱੱਖਿਆ ਮੰਤਰੀ ਪੰਜਾਬ ਨੂੰ ਮੈਡਮ ਰਣਜੀਤ ਕੌਰ ਭੱੱਟੀ ਹਲਕਾ ਇੰਚਾਰਜ ਬੁਢਲਾਡਾ ਰਾਹੀ ਪ੍ਰਧਾਨ ਰਜਿੰਦਰ ਕੁਮਾਰ ਵਰਮਾ ਸ੍ਰੀ ਵਿਜੇ ਕੁਮਾਰ ਪ੍ਰਿੰਸੀਪਲ ਦੀ ਸਰਪ੍ਰਸਤੀ ਹੇਠ ਮੰਗ ਪੱਤਰ ਦਿੱਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆ ਪ੍ਰਧਾਨ ਓਲਡ ਸਕੂਲ ਐਸੋਸੀਏਸ਼ਨ ਨੇ ਕਿਹਾ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ( ਕੋ-ਐਜੁਕੇਸ਼ਨ) ਦੀ ਬਿਲਡਿੰਗ ਬਣਾਉਣ ਵਾਸਤੇ ਵੱਧ ਤੌ ਵੱਧ ਗਰਾਂਟ ਦਿੱਤੀ ਜਾਵੇ ਜੀ ਤਾਂ ਜੋ ਬੱਚਿਆ ਦੀ ਪੜਾਈ ਲਈ ਵਧੀਆ ਮਾਹੌਲ ਬਣਾਇਆ ਜਾ ਸਕੇ। ਇਸ ਵਾਰ ਸਕੂਲ ਦੇ ਦਾਖਲੇ ਵਿੱਚ ਬਹੁਤ ਵਾਧਾ ਹੋਇਆ ਹੈ। ਇਸ ਮੌਕੇ ਨਰਿੰਦਰ ਸਿੰਘ ਸੈਣੀ ਨੇ ਕਿਹਾ ਕਿ ਸਕੂਲ ਦੇ ਵਿੱਚ ਜੋ ਅਣਸੇਫ ਬਿਲਡਿੰਗ ਹੈ।ਉਸਦਾ ਹਰ ਸਮੇਂ ਬੱਚਿਆ ਲਈ ਖਤਰਾ ਬਣਿਆ ਰਹਿੰਦਾ ਹੈ ਜਿਸ ਦਾ ਅਧਿਆਪਕਾ ਅਤੇ ਬੱਚਿਆ ਵਿੱਚ ਦਰ ਦਾ ਮਾਹੌਲ ਬਣਿਆ ਰਹਿੰਦਾ ਹੈ। ਅਣਸੇਫ ਬਿਲਡਿੰਗ ਨੂੰ ਜਲਦੀ ਤੌ ਜਲਦੀ ਢਾਹਿਆ ਜਾਵੇ ਤਾਂ ਜੋ ਬਰਸਾਤ ਦੇ ਮੌਸਮ ਤੌ ਪਹਿਲਾਂ ਅਣਸੁਖਵਾਈ ਘਟਨਾ ਨੂੰ ਰੋਕਿਆ ਜਾ ਸਕੇ। ਇਸ ਮੌਕੇ ਤੀਰਥ ਸਿੰਘ ਸਵੀਟੀ, ਚੰਦਨ ਕੁਮਾਰ ਮੀਤ ਪ੍ਰਧਾਨ, ਸੰਦੀਪ ਗੋਇਲ, ਦੀਪਕ ਕੁਮਾਰ ਬੋੜਾਵਾਲੀਆ, ਕੁਲਜੀਤ ਪਾਠਕ, ਗੁਰਜਿੰਦਰ ਵਿਰਦੀ, ਮਨੋਜ ਕੁਮਾਰ ਸਲੂਜਾ, ਵਿਸ਼ਾਲ ਕੁਮਾਰ ਆਦਿ ਐਸੋਸੀਏਸ਼ਨ ਦੇ ਮੈਂਬਰ ਹਾਜਿਰ ਸਨ। 

NO COMMENTS