*ਸਰਕਾਰੀ ਮੁਲਾਜ਼ਮਾਂ ਲਈ ਖੁਸ਼ਖਬਰੀ! ਅਗਲੇ ਮਹੀਨੇ ਤੋਂ ਖਾਤਿਆਂ ‘ਚ ਆਏਗਾ ਮੋਟਾ ਗੱਫਾ*

0
213

ਚੰਡੀਗੜ੍ਹ 21,ਜੂਨ (ਸਾਰਾ ਯਹਾਂ/ਬਿਊਰੋ ਰਿਪੋਰਟ): Sixth Pay Commission: ਪੰਜਾਬ ਤੇ ਹਿਮਾਚਲ ਪ੍ਰਦੇਸ਼ ਦੇ 7 ਲੱਖ ਤੋਂ ਵੱਧ ਸਰਕਾਰੀ ਕਰਮਚਾਰੀਆਂ ਦੇ ਜੁਲਾਈ ਵਿੱਚ ਬੱਲੇ-ਬੱਲੇ ਹੋਵੇਗੀ ਕਿਉਂਕਿ ਉਨ੍ਹਾਂ ਦੀ ਤਨਖਾਹ ਵਿੱਚ 3 ਗੁਣਾ ਤੱਕ ਵਾਧਾ ਹੋਵੇਗਾ। ਹੁਣ ਉਨ੍ਹਾਂ ਦੀ ਘੱਟੋ-ਘੱਟ ਤਨਖਾਹ 6950 ਰੁਪਏ ਤੋਂ ਵਧ ਕੇ 18000 ਰੁਪਏ ਪ੍ਰਤੀ ਮਹੀਨਾ ਹੋ ਜਾਵੇਗੀ। ਭਾਵ ਹੁਣ ਉਨ੍ਹਾਂ ਨੂੰ ਕੇਂਦਰੀ ਕਰਮਚਾਰੀਆਂ ਦੇ 7ਵੇਂ ਤਨਖਾਹ ਮੈਟ੍ਰਿਕਸ ਦੇ ਬਰਾਬਰ ਤਨਖਾਹ ਵੀ ਮਿਲੇਗੀ। ਪੰਜਾਬ ਦੇ 5.4 ਲੱਖ ਕਰਮਚਾਰੀਆਂ ਨੂੰ ਜੁਲਾਈ ਤੋਂ ਹੀ ਨਵਾਂ ਤਨਖਾਹ ਸਕੇਲ ਮਿਲਣਾ ਸ਼ੁਰੂ ਹੋ ਜਾਵੇਗਾ। ਇਸ ਤੋਂ ਬਾਅਦ ਹਿਮਾਚਲ ਪ੍ਰਦੇਸ਼ ਵੀ ਇਸ ਨੂੰ ਲਾਗੂ ਕਰੇਗਾ।

6ਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਮਗਰੋਂ ਪੰਜਾਬ ਸਰਕਾਰ ਨੇ ਤਨਖਾਹ ਸਕੇਲ ਵਿੱਚ ਵਾਧੇ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਸ ਨੂੰ 1 ਜੁਲਾਈ, 2021 ਤੋਂ ਲਾਗੂ ਕਰਨ ਦਾ ਫੈਸਲਾ ਲਿਆ ਗਿਆ ਹੈ। ਸਰਕਾਰ ਨੇ ਕਮਿਸ਼ਨ ਦੀਆਂ ਬਹੁਤੀਆਂ ਸਿਫ਼ਾਰਸ਼ਾਂ ਨੂੰ ਵੀ ਮੰਨ ਲਿਆ ਹੈ।

ਪੰਜਾਬ ਸਰਕਾਰ ਨੇ ਕਿਹੜੀਆਂ ਸਿਫਾਰਸ਼ਾਂ ਸਵੀਕਾਰੀਆਂ?

·        5.4 ਲੱਖ ਸਰਕਾਰੀ ਕਰਮਚਾਰੀਆਂ ਦੀ ਘੱਟੋ-ਘੱਟ ਤਨਖਾਹ 2.59 ਗੁਣਾ ਵਧੀ ਹੈ।
·        ਇੰਝ ਉਨ੍ਹਾਂ ਦੀ ਘੱਟੋ-ਘੱਟ ਤਨਖਾਹ 6950 ਰੁਪਏ ਤੋਂ ਵਧ ਕੇ 18000 ਰੁਪਏ ਪ੍ਰਤੀ ਮਹੀਨਾ ਹੋ ਜਾਵੇਗੀ
·        ਪੈਨਸ਼ਨਰਾਂ ਨੂੰ ਵੀ ਇਸਦਾ ਲਾਭ ਮਿਲੇਗਾ। 1 ਜੁਲਾਈ ਤੋਂ ਪੈਨਸ਼ਨ ਵਿੱਚ ਵੀ ਵਾਧਾ ਹੋਵੇਗਾ।
·        ਕਮਿਊਟੇਸ਼ਨ ਆਫ਼ ਪੈਨਸ਼ਨ (Commutation of Pension) ਦੀ ਬਹਾਲੀ 1 ਜੁਲਾਈ 2021 ਤੋਂ ਵਿਚਾਰੀ ਗਈ ਹੈ, ਇਸ ਨੂੰ 40% ਰੱਖਿਆ ਗਿਆ ਹੈ।
·        ਡੈਥ-ਕਮ-ਰਿਟਾਇਰਮੈਂਟ ਗ੍ਰੈਚਿਊਟੀ (ਡੀਸੀਆਰਜੀ  DCRG) ਨੂੰ ਵੀ 10 ਲੱਖ ਰੁਪਏ ਤੋਂ ਵਧਾ ਕੇ 20 ਲੱਖ ਰੁਪਏ ਕਰ ਦਿੱਤਾ ਗਿਆ ਹੈ।

·        ਐਕਸ-ਗ੍ਰੇਸ਼ੀਆ ਗ੍ਰਾਂਟ ਦੀ ਮਾਤਰਾ ਨੂੰ ਵੀ ਵਧਾ ਕੇ ਦੁਗਣਾ ਕਰ ਦਿੱਤਾ ਗਿਆ ਹੈ।

·        ਨਵੀਂ ਪੈਨਸ਼ਨ ਸਕੀਮ ਦੇ ਕਰਮਚਾਰੀ ਵੀ ਇਸ ਵਿੱਚ ਆਉਣਗੇ।

ਪੈਨਸ਼ਨਰਾਂ ਨੂੰ ਕੀ ਲਾਭ ?

·        ਪੈਨਸ਼ਨਰਾਂ ਦੀ ਘੱਟੋ ਘੱਟ ਪੈਨਸ਼ਨ ਹੁਣ 3500 ਰੁਪਏ ਤੋਂ 9000 ਰੁਪਏ ਹੋ ਗਈ ਹੈ

·        ਘੱਟੋ ਘੱਟ ਪਰਿਵਾਰਕ ਪੈਨਸ਼ਨ ਵੀ ਵਧਾ ਕੇ 9000 ਰੁਪਏ ਪ੍ਰਤੀ ਮਹੀਨਾ ਕੀਤੀ ਗਈ ਹੈ

·        ਨਵੇਂ ਤਨਖਾਹ ਸਕੇਲ ਵਿਚ ਤਲਾਕਸ਼ੁਦਾ/ਵਿਧਵਾ ਧੀ ਨੂੰ ਪਰਿਵਾਰਕ ਪੈਨਸ਼ਨ ਦੇਣ ਦੀ ਵੀ ਗੱਲ ਕੀਤੀ ਜਾ ਰਹੀ ਹੈ

·        ਇਸ ਨੂੰ ਵਧਾ ਕੇ 9000 ਰੁਪਏ ਪ੍ਰਤੀ ਮਹੀਨਾ ਕੀਤਾ ਗਿਆ ਹੈ + ਮਹਿੰਗਾਈ ਭੱਤਾ

ਨਵਾਂ ਤਨਖਾਹ ਸਕੇਲ (6 ਵਾਂ ਤਨਖਾਹ ਕਮਿਸ਼ਨ) 1 ਜੁਲਾਈ 2021 ਤੋਂ ਪੰਜਾਬ ਵਿੱਚ ਲਾਗੂ ਕੀਤਾ ਜਾ ਰਿਹਾ ਹੈ। ਇਸ ਨਾਲ, ਲੱਖਾਂ ਸਰਕਾਰੀ ਕਰਮਚਾਰੀਆਂ ਦੀ ਤਨਖਾਹ ਗੁਆਂਢੀ ਰਾਜ ਹਰਿਆਣਾ ਦੇ ਸਰਕਾਰੀ ਕਰਮਚਾਰੀਆਂ ਤੋਂ ਵੱਧ ਹੋ ਜਾਵੇਗੀ।

ਪੰਜਾਬ ਸਰਕਾਰ ਅਨੁਸਾਰ ਸਰਕਾਰੀ ਕਰਮਚਾਰੀਆਂ ਨੂੰ 1 ਜਨਵਰੀ, 2016 ਤੋਂ 6ਵੇਂ ਤਨਖਾਹ ਕਮਿਸ਼ਨ ਦਾ ਲਾਭ ਦਿੱਤਾ ਜਾ ਰਿਹਾ ਹੈ। ਇਸ ਨਾਲ ਸਰਕਾਰ ‘ਤੇ 13,800 ਕਰੋੜ ਰੁਪਏ ਦਾ ਬੋਝ ਪਏਗਾ। ਹਾਲਾਂਕਿ, ਸਰਕਾਰ ਉਨ੍ਹਾਂ ਨੂੰ 2017 ਤੋਂ ਹੀ 5 ਪ੍ਰਤੀਸ਼ਤ ਦਾ ਅੰਤ੍ਰਿਮ ਵਾਧਾ ਦੇ ਰਹੀ ਹੈ। ਇਸ ਕਾਰਨ ਬਕਾਇਆ ਰਕਮ 2572 ਕਰੋੜ ਰੁਪਏ ਰਹਿ ਜਾਵੇਗੀ। ਸਰਕਾਰ ਆਪਣੇ ਕਰਮਚਾਰੀਆਂ ਨੂੰ ਦੋ ਕਿਸ਼ਤਾਂ ਵਿੱਚ ਬਕਾਇਆ ਅਦਾ ਕਰੇਗੀ। ਪਹਿਲੀ ਕਿਸ਼ਤ ਅਕਤੂਬਰ 2021 ਵਿਚ ਅਤੇ ਦੂਜੀ ਕਿਸ਼ਤ ਜਨਵਰੀ 2022 ਵਿਚ ਦਿੱਤੀ ਜਾਵੇਗੀ।

ਪੰਜਾਬ ਵਿੱਚ ਨਵੇਂ ਤਨਖਾਹ ਸਕੇਲ ਲਾਗੂ ਹੋਣ ਤੋਂ ਬਾਅਦ ਹੁਣ ਹਿਮਾਚਲ ਪ੍ਰਦੇਸ਼ ਸਰਕਾਰ ਵੀ ਇਸ ਨੂੰ ਲਾਗੂ ਕਰੇਗੀ। ਹਿਮਾਚਲ ਸਰਕਾਰ ਹੁਣ ਪੰਜਾਬ ਤੋਂ ਰਿਪੋਰਟ ਦੀ ਉਡੀਕ ਕਰ ਰਹੀ ਹੈ। ਹਿਮਾਚਲ ਪ੍ਰਦੇਸ਼ ਵਿਚ ਸ਼ੁਰੂ ਤੋਂ ਹੀ ਪੰਜਾਬ ਦੀ ਪ੍ਰਣਾਲੀ ਦੀ ਪਾਲਣਾ ਕੀਤੀ ਜਾਂਦੀ ਹੈ। ਉਥੇ ਸਰਕਾਰੀ ਮੁਲਾਜ਼ਮਾਂ ਦੀਆਂ ਤਨਖਾਹਾਂ ਨਾਲ ਜੁੜੇ ਫੈਸਲੇ ਪੰਜਾਬ ਵਿੱਚ ਲਾਗੂ ਹੋਣ ਤੋਂ ਬਾਅਦ ਅਮਲ ਵਿੱਚ ਆ ਜਾਂਦੇ ਹਨ। ਰਾਜ ਵਿੱਚ 1.91 ਲੱਖ ਸਰਕਾਰੀ ਕਰਮਚਾਰੀ ਹਨ। ਸਰਕਾਰ ਨੂੰ ਨਵੇਂ ਤਨਖਾਹ ਸਕੇਲ ਦੇਣ ਲਈ 10 ਹਜ਼ਾਰ ਕਰੋੜ ਰੁਪਏ ਦੀ ਜ਼ਰੂਰਤ ਹੈ। ਇਸ ਦੇ ਨਾਲ ਹੀ ਬਕਾਏ ਅਦਾ ਕਰਨ ਲਈ ਅੱਠ ਹਜ਼ਾਰ ਕਰੋੜ ਰੁਪਏ ਦੀ ਜ਼ਰੂਰਤ ਹੋਵੇਗੀ।

NO COMMENTS