*ਸਰਕਾਰੀ ਮਿਡਲ ਸਕੂਲ ਰਾਮਗੜ੍ਹ ਭੂੰਦੜ ਦੇ ਖਿਡਾਰੀ ਕੁਸ਼ਤੀਆਂ ਤੇ ਕਰਾਟਿਆਂ ਵਿੱਚ ਛਾਏ*

0
31

ਬਠਿੰਡਾ 9 ਅਗਸਤ (ਸਾਰਾ ਯਹਾਂ/ਮੁੱਖ ਸੰਪਾਦਕ)

ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵ ਪਾਲ ਗੋਇਲ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਮੋੜ ਜੋਨ ਪੱਧਰੀ ਖੇਡਾਂ ਵਿੱਚ ਸਰਕਾਰੀ ਮਿਡਲ ਸਕੂਲ ਰਾਮਗੜ੍ਹ ਭੂੰਦੜ ਦੇ ਖਿਡਾਰੀਆਂ ਨੇ ਗੁਰਮੀਤ ਸਿੰਘ ਬਰਾੜ ਦੀ ਅਗਵਾਈ ਵਿੱਚ ਭਾਗ ਲਿਆ।

         ਸਕੂਲ ਮੁਖੀ ਰੁਪਿੰਦਰ ਕੌਰ ਨੇ ਦੱਸਿਆ ਕਿ ਕੁਸ਼ਤੀਆਂ ਅੰਡਰ 14 ਮੁੰਡੇ ਵਿੱਚ 38 ਕਿਲੋ ਭਾਰ ਵਿੱਚ ਅਰਮਾਨਜੋਤ ਸਿੰਘ ਨੇ ਪਹਿਲਾਂ, ਗੁਰਨੂਰ ਸਿੰਘ ਨੇ ਦੂਜਾ, 48 ਕਿਲੋ ਵਿੱਚ ਗੁਰਦਿੱਤਾ ਸਿੰਘ ਨੇ ਦੂਜਾ, ਕਰਾਟੇ ਅੰਡਰ 14 ਮੁੰਡੇ ਵਿੱਚ 30 ਕਿਲੋ ਵਿੱਚ ਸਹਿਜਪ੍ਰੀਤ ਸਿੰਘ ਨੇ ਪਹਿਲਾਂ,35 ਕਿਲੋ ਵਿੱਚ ਚਮਕੌਰ ਸਿੰਘ ਨੇ ਪਹਿਲਾਂ, 40 ਕਿਲੋ ਵਿੱਚ ਸੁਖਮਨਪ੍ਰੀਤ ਸਿੰਘ ਨੇ ਪਹਿਲਾਂ, ਕੁੜੀਆਂ ਵਿੱਚ 26 ਕਿਲੋ ਵਿੱਚ ਸੁਭਦੀਪ ਕੌਰ ਨੇ ਦੂਜਾ, 30 ਕਿਲੋ ਵਿੱਚ ਸੁਖਮਨੀ ਕੌਰ ਨੇ ਪਹਿਲਾ,34 ਕਿਲੋ ਏਕਮਪ੍ਰੀਤ ਕੌਰ ਨੇ ਦੂਜਾ,50 ਕਿਲੋ ਵਿੱਚ ਕੋਮਲਦੀਪ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।

        ਇਸ ਜਿੱਤ ਉੱਪਰ ਜੋਨਲ ਟੂਰਨਾਮੈਂਟ ਕਮੇਟੀ ਦੇ ਪ੍ਰਧਾਨ ਪ੍ਰਿੰਸੀਪਲ ਦਿਲਪ੍ਰੀਤ ਸਿੰਘ ਸੰਧੂ ਅਤੇ ਜ਼ੋਨਲ ਜਨਰਲ ਸਕੱਤਰ ਲੈਕਚਰਾਰ ਹਰਜਿੰਦਰ ਸਿੰਘ ਮਾਨ ਨੇ ਖਿਡਾਰੀਆਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ। 

      ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਦਾਰਾ ਸਿੰਘ, ਬਿੰਦੂ ਬਾਲਾ, ਕਰਨਵੀਰ ਸਿੰਘ, ਗੁਰਮੇਲ ਕੌਰ ਅਤੇ ਕਿਰਨ ਕੌਰ ਹਾਜ਼ਰ ਸਨ।

NO COMMENTS