*ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ, ਕੋਟ ਧਰਮੂ ਵਿਖੇ ਸ਼ਾਨੋ ਸ਼ੌਕਤ ਨਾਲ ਸੰਪੰਨ*

0
32

ਮਾਨਸਾ 28 ਮਾਰਚ(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਕੋਟ ਧਰਮੂ ਵਿੱਚ ਸਕੂਲ ਹੈੱਡ ਟੀਚਰ ਸ਼੍ਰੀਮਤੀ ਪਰਮਪਾਲ ਜੀ ਤੇ ਸਮੂਹ ਸਟਾਫ਼ ਮੈਂਬਰਾਂ ਨੇ 2023-24 ਨਤੀਜਾ ਘੋਸ਼ਿਤ ਕਰਦੇ ਹੋਏ ਅਵੱਲ ਰਹਿਣ ਵਾਲੇ ਬੱਚਿਆਂ ਨੂੰ ਸਰਦਾਰ ਜੱਸਾ ਸਿੰਘ ਕਬੱਡੀ ਕੋਚ ਕੋਟ ਧਰਮੂ ਯਾਦਗਾਰੀ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਜੱਸਾ ਸਿੰਘ ਜੀ ਦੀ ਧਰਮ ਪਤਨੀ ਗੁਰਤੇਜ ਕੌਰ, ਪੁੱਤਰ ਕੁਲਜੀਤ ਸਿੰਘ ਅਤੇ ਬਲਜੀਤ ਸਿੰਘ ਹਾਜਰ ਸਨ। ਸਟੇਜ ਦਾ ਸੰਚਾਲਨ ਬਿੰਦੂ ਮੈਡਮ ਨੇ ਕੀਤਾ। ਸਮੂਹ ਸਟਾਫ ਨੇ ਬੱਚਿਆ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਸਰਦਾਰ ਜੱਸਾ ਸਿੰਘ ਜੀ ਨੂੰ ਯਾਦ ਕਰਦੇ ਹੋਏ ਉਹਨਾਂ ਦੇ ਵੱਲੋਂ ਬੱਚਿਆਂ ਦੇ ਹਿੱਤ ਵਿੱਚ ਕੀਤੇ ਕੰਮਾਂ ਦੀ ਪ੍ਰੰਸਸ਼ਾ ਕੀਤੀ।

NO COMMENTS