*ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਭੀਖੀ ਵਿਖੇ ਧੂਮਧਾਮ ਨਾਲ ਮਨਾਇਆ ਤੀਆਂ ਦਾ ਤਿਉਹਾਰ*

0
132

ਬੁਢਲਾਡਾ, 03 ਅਗਸਤ:-  (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਭੀਖੀ ਵਿਖੇ ਪੰਜਾਬ ਸਭਿਆਚਾਰ ਦੀ ਅਨਮੋਲ ਝਲਕ ਪੇਸ਼ ਕਰਦਾ ‘ਤੀਆਂ ਦਾ ਤਿਉਹਾਰ ‘ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਇਸ ਸਭਿਆਚਾਰ ਪ੍ਰੋਗਰਾਮ ਵਿੱਚ ਛੇਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੀਆਂ ਲੜਕੀਆਂ ਨੇ ਵੱਧ ਚੜ੍ਹ ਕੇ ਭਾਗ ਲਿਆ। ਬੱਚਿਆਂ ਨੇ ਵੱਖ ਵੱਖ ਲੋਕ ਗੀਤ, ਗਿੱਧੇ, ਭੰਗੜੇ, ਵਿਆਹ ਤੋਂ ਬਾਅਦ ਧੀਆਂ ਦੇ ਅਰਮਾਨਾਂ ਨੂੰ ਪੇਸ਼ ਕਰਦੇ ਲੋਕ ਗੀਤ, ਸੱਸ ਨੂੰਹ ਦੀ ਨੋਕ ਝੋਕ, ਮਾਂ -ਧੀ ਦੀਆਂ ਲਾਡਲੀਆਂ ਗੱਲਾਂ ਆਦਿ ਰਾਹੀਂ ਪੰਜਾਬੀ ਸੱਭਿਆਚਾਰ ਦੀ ਵਡਮੁੱਲੀ ਝਲਕ ਪੇਸ਼ ਕੀਤੀ ਗਈ। ਬੱਚਿਆਂ ਨੇ ਆਪਣੇ ਅਨਮੋਲ ਵਿਰਸੇ ਨਾਲ ਜੋੜਨ ਵਾਲੇ ਪ੍ਰੋਗਰਾਮ ਦਾ ਹਿੱਸਾ ਬਣ ਕੇ ਬਹੁਤ ਅਨੰਦ ਮਾਣਿਆ। ਸਕੂਲ ਮੁੱਖੀ ਰਾਜਿੰਦਰ ਸਿੰਘ ਨੇ ਬੱਚਿਆਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਪੰਜਾਬ ਦਾ ਵਿਰਸਾ ਅਤੇ ਸੱਭਿਆਚਾਰ ਸਾਡੇ ਗੁਰੂ ਸਾਹਿਬਾਨਾਂ,ਭਗਤਾਂ ਅਤੇ ਸ਼ਹੀਦਾਂ ਦੁਆਰਾ ਸਿੰਚਿਆ ਗਿਆ ਹੈ। ਇਸ ਅਮੀਰ ਵਿਰਸੇ ਦੀ ਝਲਕ ਇਸ ਦੀ ਮਿੱਠੀ ਬੋਲੀ, ਲੋਕ ਗੀਤਾਂ ਅਤੇ ਤਿਉਹਾਰਾਂ -ਮੇਲਿਆਂ ਵਿੱਚੋਂ ਝਲਕਦੀ ਹੈ। ਸਾਨੂੰ ਆਪਣੇ ਵਿਰਸੇ ਸੱਭਿਆਚਾਰ ਨੂੰ ਸੰਭਾਲਣ ਲਈ ਆਧੁਨਿਕਤਾ ਦੇ ਦੌਰ ‘ਚ ਆਪਣੇ ਬੱਚਿਆਂ ਨੂੰ ਆਪਣੀ ਮਾਂ ਬੋਲੀ ਅਤੇ ਮੇਲਿਆਂ ਤਿਉਹਾਰਾਂ ਨਾਲ ਜੁੜਕੇ ਅੱਗੇ ਵੱਧਦੇ ਹੋਏ ਪ੍ਰੇਰਨ ਦੀ ਲੋੜ ਹੈ।

ਇਸ ਮੌਕੇ ਜੂਨੀਅਰ ਸਹਾਇਕ ਗੋਧਾ ਰਾਮ, ਕੈਂਪਸ ਮੈਨੇਜਰ ਬਲਵੀਰ ਸਿੰਘ, ਰਘਵਿੰਦਰ ਸਿੰਘ ਪੰਜਾਬੀ ਅਧਿ, ਸਮੂਹ ਸਟਾਫ, ਸੁਰੱਖਿਆ ਗਾਰਡ ਅਤੇ ਮਿਡ ਡੇ ਮੀਲ ਵਰਕਰ ਹਾਜ਼ਰ ਸਨ।

NO COMMENTS