*ਸਰਕਾਰੀ ਆਈ.ਟੀ.ਆਈ ਮਾਨਸਾ ਵੱਲੋ ਵੱਖ-ਵੱਖ ਅਪ੍ਰੈਟਸ਼ਿਪ ਸੀਟਾਂ ਬਣਾਉਣ ਲਈ ਇੰਡਸਟਰੀਜ਼ ਦਾ ਸਰਵੇ*

0
96

ਮਾਨਸਾ, 1 ਜੁਲਾਈ (ਸਾਰਾ ਯਹਾਂ/ ਮੁੱਖ ਸੰਪਾਦਕ ): ਪਿ੍ਰੰਸੀਪਲ ਸ੍ਰੀ ਹਰਵਿੰਦਰ ਭਾਰਦਵਾਜ ਨੇ ਦੱਸਿਆ ਕਿ ਡਾਇਰੈਕਟਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਵੱਲੋ ਦਿੱਤੇ ਟੀਚੇ ਅਨੁਸਾਰ ਅਪ੍ਰੈਂਟਸ਼ਿਪ ਸੀਟਾਂ ਬਣਾਉਣ ਲਈ ਵੱਖ-ਵੱਖ ਇੰਡਸਟਰੀਜ਼ ਦਾ ਸਰਵੇ ਕੀਤਾ ਗਿਆ ਹੈ।
ਸ੍ਰੀ ਹਰਵਿੰਦਰ ਭਾਰਦਵਾਜ ਨੇ ਦੱਸਿਆ ਕਿ ਸੰਸਥਾ ਪਾਸੋਂ ਕੋਰਸ ਪੂਰਾ ਕਰ ਚੁੱਕੇ ਸਿੱਖਿਆਰਥੀਆਂ ਨੂੰ ਟਰੇਨਿੰਗ ਭਾਵ ਅਪ੍ਰੈਂਟਸ਼ਿਪ ਲਈ ਵੱਖ ਵੱਖ ਇੰਡਸਟਰੀਜ਼ ਕੋਲ ਭੇਜਿਆ ਜਾਂਦਾ ਹੈ, ਜਿਸ ਦੇ ਲਈ ਇੰਡਸਟਰੀਆਂ ਕੋਲ ਪਹੁੰਚ ਕਰਕੇ ਸਿਖਿਆਰਥੀਆਂ ਲਈ ਸੀਟਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ।
      ਉਨ੍ਹਾਂ ਦੱਸਿਆ ਕਿ ਇਸੇ ਮੰਤਵ ਤਹਿਤ ਮੁੱਖ ਤੌਰ ’ਤੇ ਸਰਦਾਰ ਇੰਡਸਟਰੀਜ਼ ਅਤੇ ਪਾਲ ਐਗਰੋਇੰਡਸਟਰੀਜ਼, ਗੋਬਿੰਦ ਐਗਰੀਕਲਚਰ ਵਰਕਸ, ਬੁਢਲਾਡਾ ਇੰਜੀਨੀਅਰ ਵਰਕਸ ਦੇ ਸਰਵੇ ਦੌਰਾਨ 14 ਸੀਟਾਂ ਬਣਾਈਆਂ ਗਈਆਂ ਹਨ, ਜਿੰਨ੍ਹਾਂ ਸੀਟਾਂ ’ਤੇ ਸੰਸਥਾ ਦੇ ਸਿੱਖਿਆਰਥੀ ਅਪ੍ਰੈਂਟਸ਼ਿਪ ਕਰਨਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਇੰਡਸਟਰੀਜ਼ ਦੇ ਚੇਅਰਮੈਨ ਸਰਦਾਰ ਰੂਪ ਸਿੰਘ, ਬਖਸ਼ੀਸ ਸਿੰਘ, ਸਤਨਾਮ ਸਿੰਘ ਅਤੇ ਪਰਮਜੀਤ ਸਿੰਘ ਅਤੇ ਉਨ੍ਹਾਂ ਦੇ ਸਟਾਫ ਵੱਲੋਂ ਸੰਸਥਾ ਨੂੰ ਪੂਰਨ ਸਹਿਯੋਗ ਕੀਤਾ ਗਿਆ ।


ਇਸ ਮੌਕੇ ਸੰਸਥਾ ਵੱਲੋ ਸ੍ਰੀ ਜਸਪਾਲ ਸਿੰਘ ਪਲੇਸਮੈਂਟ ਅਫਸਰ, ਸ੍ਰੀ ਜਸਵਿੰਦਰ ਪਾਲ ਅਪ੍ਰੈਟਸ਼ਿਪ ਸਲਾਹਕਾਰ ਅਤੇ ਸ੍ਰੀ ਨਿਤਿਨ ਸੀਨੀਅਰ ਸਹਾਇਕ, ਮਨਜੀਤ ਸਿੰਘ ਵੈਲਡਰ ਇੰਸਟਰਕਟ ਮੌਜੂਦ ਸਨ।

LEAVE A REPLY

Please enter your comment!
Please enter your name here