*ਸਰਕਾਰੀ ਆਈ. ਟੀ.ਆਈ. ਮਾਨਸਾ ਵਿਖੇ ਪੰਜਾਬ ਟੈਕ ਪਲੇਸਮੈਂਟ ਪੋਰਟਲ ਅਤੇ ਮੋਬਾਇਲ ਐਪ ਸਬੰਧੀ ਸਿਖਲਾਈ ਸੈਮੀਨਾਰ ਦਾ ਆਯੋਜਨ

0
12

ਮਾਨਸਾ, 26 ਮਈ  (ਸਾਰਾ ਯਹਾਂ/  ਮੁੱਖ ਸੰਪਾਦਕ) : ਸਰਕਾਰੀ ਆਈ.ਟੀ.ਆਈ. ਮਾਨਸਾ ਵਿਖੇ ਕਰਵਾਏ ਸਿਖਲਾਈ ਸੈਮੀਨਾਰ ਦੌਰਾਨ ਅਸਿਸਟੈਂਟ ਵਾਇਸ ਪ੍ਰੈਜੀਡੈਂਟ ਐਚ.ਡੀ.ਐਫ.ਸੀ. ਬੈਂਕ ਸ੍ਰ. ਗੁਰਪ੍ਰੀਤ ਸਿੰਘ ਵੱਲੋਂ ਪੰਜਾਬ ਟੈਕ ਪਲੇਸਮੈਂਟ ਪੋਰਟਲ ਅਤੇ ਮੋਬਾਇਲ ਐਪ ਬਾਰੇ ਸੰਸਥਾ ਦੇ ਸਿਖਆਰਥੀਆਂ ਨੂੰ ਜਾਣਕਾਰੀ ਦਿੱਤੀ ਗਈ।
ਉਨ੍ਹਾਂ ਸਿਖਆਰਥੀਆਂ ਨੂੰ ਜਾਣੂ ਕਰਵਾਉਂਦਿਆਂ ਦੱਸਿਆ ਕਿ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਵੱਲੋਂ ਲਾਂਚ ਕੀਤੀ ਗਈ ਮੋਬਾਈਲ ਐਪ ਰਾਹੀਂ ਸਾਰੇ ਸਿਖਿਆਰਥੀ ਬਹੁਤ ਆਸਾਨੀ ਨਾਲ ਰੁਜ਼ਗਾਰ ਪ੍ਰਾਪਤ ਕਰ ਸਕਣਗੇ। ਸੰਸਥਾ ਦੇ ਪਲੇਸਮੈਂਟ ਅਫਸਰ ਜਸਪਾਲ ਸਿੰਘ ਨੇ ਕਿਹਾ ਕਿ ਇਸ ਐਪ ਰਾਹੀਂ ਸਿਖਿਆਰਥੀ ਵੱਖ-ਵੱਖ ਕੰਪਨੀਆਂ ਬਾਰੇ ਵੀ ਜਾਣਕਾਰੀ ਪ੍ਰਾਪਤ ਕਰ ਸਕਣਗੇ। ਸੈਮੀਨਾਰ ਦੌਰਾਨ ਐਪ ਤੇ  ਰਜਿਸਟਰਡ ਹੋਣ ਲਈ ਸਿਖਿਆਰਥੀਆਂ ਵਿੱਚ ਭਾਰੀ ਉਤਸਾਹ ਸੀ।
ਇਸ ਮੌਕੇ ਸ੍ਰੀ ਨਿਕਲ ਐਸੋਸੀਏਟ ਸੇਲਜ ਅਫ਼ਸਰ ਐਚ.ਡੀ.ਐਫ. ਸੀ. ਬੈਂਕ, ਸ੍ਰ. ਗੁਰਪ੍ਰੀਤ ਸਿੰਘ ਇੰਸਟਰਕਟਰ, ਸ੍ਰ. ਗੁਰਵਿੰਦਰ ਸਿੰਘ ਇੰਸਟਰਕਟਰ,ਧਰਮਿੰਦਰ ਸਿੰਘ, ਮਨਜੀਤ ਸਿੰਘ, ਬਲਵਿੰਦਰ ਸਿੰਘ ਅਤੇ ਨਰਦੀਪ ਸਿੰਘ ਹਾਜਰ ਸਨ।    

NO COMMENTS