*ਸਰਕਾਰੀ ਆਈ. ਟੀ.ਆਈ. ਮਾਨਸਾ ਨੇ ਜੋਨ ਪੱਧਰੀ ਖੇਡਾਂ ਵਿੱਚਗੱਡੇ ਜਿੱਤ ਦੇ ਝੰਡੇ*

0
62

ਮਾਨਸਾ, 25 ਅਪ੍ਰੈਲ  (ਸਾਰਾ ਯਹਾਂ/ ਮੁੱਖ ਸੰਪਾਦਕ ) : ਸਰਕਾਰੀ ਆਈ.ਟੀ.ਆਈ. ਬੁਢਲਾਡਾ ਵਿਖੇ ਹੋਈਆਂ ਜੋਨ ਪੱਧਰੀ ਖੇਡਾਂ ਵਿੱਚ ਸਰਕਾਰੀ ਆਈ. ਟੀ.ਆਈ. ਮਾਨਸਾ ਨੇ ਵਧੀਆ ਪ੍ਰਦਰਸ਼ਨ ਕਰਦੇ ਹੋਏ ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ ਵਧੀਆ ਸਥਾਨ ਹਾਸਲ ਕਰਕੇ ਮਾਪਿਆਂ ਅਤੇ ਸੰਸਥਾ ਦਾ ਨਾਮ ਰੋਸ਼ਨ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਸਟਲ ਸੁਪਰਡੈਂਟ-ਕਮ-ਪੀ.ਟੀ.ਆਈ. ਜਸਪਾਲ ਸਿੰਘ ਨੇ ਦੱਸਿਆ ਕਿ ਆਈ.ਟੀ.ਆਈ. ਮਾਨਸਾ ਦੇ ਵਿਦਿਆਰਥੀਆਂ ਨੇ ਜੈਵਲਿਨ ਥਰੋਅ, ਹਾਕੀ, ਕਬੱਡੀ ਨੈਸ਼ਨਲ ਸਟਾਈਨ ਲੜਕੇ ਵਿੱਚ ਪਹਿਲਾ ਸਥਾਨ,  ਟੇਬਲ ਟੈਨਿਸ ਸਿੰਗਲ ਲੜਕੀਆਂ, ਵਾਲੀਬਾਲ ਲੜਕੀਆਂ ਅਤੇ ਬਾਸਕਟਬਾਨ ਲੜਕੀਆਂ ਵਿੱਚ ਦੂਸਰਾ ਸਥਾਨ ਪ੍ਰਾਪਤ ਕੀਤਾ।   ਇਸ ਮੌਕੇ ਪਿ੍ਰੰਸੀਪਲ ਹਰਵਿੰਦਰ ਭਾਰਦਵਾਜ ਨੇ ਸਮੂਹ ਖੇਡ ਇੰਚਾਰਜ ਜਸਵਿੰਦਰ ਪਾਲ, ਗੁਰਪ੍ਰੀਤ ਸਿੰਘ ਐਨ.ਸੀ.ਸੀ. ਅਫ਼ਸਰ ਕੁਲਵਿੰਦਰ ਕੌਰ ਐਨ.ਐਸ.ਐਸ. ਅਫਸਰ ਮਨਜੀਤ ਸਿੰਘ, ਗੁਰਵਿੰਦਰ ਸਿੰਘ, ਰਮਨਪ੍ਰੀਤ ਕੌਰ ਅਤੇ ਸਿੱਖਿਆਰਥੀਆਂ ਨੂੰ ਵਧੀਆ ਪ੍ਰਦਰਸ਼ਨ ਕਰਨ ਲਈ ਵਧਾਈ ਦਿੱਤੀ।    I/349935/2022

NO COMMENTS