*ਸਰਕਾਰੀ ਆਈ.ਟੀ.ਆਈ ਮਾਨਸਾ ਦੇ ਵਲੰਟੀਅਰਾਂ ਨੇ ਵਾਤਾਵਰਣ ਦਿਵਸ ਸਬੰਧੀ ਪੌਦੇ ਲਗਾਉਣ ਦੀ ਵਿੱਢੀ ਤਿਆਰੀ*

0
40

ਮਾਨਸਾ, 02 ਜੂਨ(ਸਾਰਾ ਯਹਾਂ/ ਮੁੱਖ ਸੰਪਾਦਕ ) : ਅਜਾਦੀ ਦਾ ਅੰਮਿ੍ਰਤ ਮਹਾਂਉਤਸ਼ਵ ਅਧੀਨ ਡਿਪਟੀ ਕਮਿਸ਼ਨਰ ਸ਼੍ਰੀ ਜਸਪ੍ਰੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ 5 ਜੂਨ ਨੂੰ ਵਾਤਾਵਰਣ ਦਿਵਸ ਨੂੰ ਸਮਰਪਿਤ ਜ਼ਿਲਾ ਮਾਨਸਾ ਵਿਖੇ ਵੱਡੀ ਗਿਣਤੀ ਵਿੱਚ ਪੌਦੇ ਲਗਾਏ ਜਾ ਰਹੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿ੍ਰੰਸੀਪਲ ਸ਼੍ਰੀ ਹਰਵਿੰਦਰ ਭਾਰਦਵਾਜ ਨੇ ਦੱਸਿਆ ਕਿ ਆਈ.ਟੀ.ਆਈ. ਮਾਨਸਾ ਵਿਖੇ ਯੁਵਕ ਸੇਵਾਵਾਂ ਵਿਭਾਗ ਦੀ ਅਗਵਾਈ ਵਿੱਚ ਇਸ ਨੂੰ ਮਨਾਉਣ ਲਈ ਕੈਂਪਸ ਵਿਖੇ ਮੈਦਾਨ ਦੀ ਸਾਫ਼-ਸਫ਼ਾਈ ਦਾ ਕੰਮ ਸ਼ੁਰੂ ਕੀਤਾ ਜਾ ਚੁੱਕਾ ਹੈ। ਉਨਾਂ ਦੱਸਿਆ ਕਿ ਐਨ.ਐਸ.ਐਸ.ਵਲੰਟੀਅਰਾਂ ਵੱਲੋ ਸੰਸਥਾ ਦੀ ਸਫ਼ਾਈ ਕਰਕੇ ਪੌਦੇ ਲਗਾਉਣ ਦੀ ਤਿਆਰੀ ਕੀਤੀ ਗਈ।
ਉਨਾਂ ਦੱਸਿਆ ਕਿ ਐਨ.ਐਸ.ਐਸ. ਅਫ਼ਸਰ ਸ਼੍ਰੀਮਤੀ ਕੁਲਵਿੰਦਰ ਕੌਰ ਅਤੇ ਪ੍ਰੋਗਰਾਮ ਅਫ਼ਸਰ ਸ਼੍ਰੀ ਜਸਪਾਲ ਸਿੰਘ ਵੱਲੋਂ ਹਰੇਕ ਸਿੱਖਿਆਰਥੀ ਨੂੰ ਦੋ-ਦੋ ਪੌਦੇ ਲਗਾਕੇ ਸੰਭਾਲਣ ਦੀ ਜਿੰਮੇਵਾਰੀ ਲਗਾਈ ਗਈ। ਇਸ ਮੌਕੇ ਜਸਵਿੰਦਰ ਪਾਲ, ਰਮਨਪ੍ਰੀਤ ਕੌਰ ਅਤੇ ਐਨ.ਐਸ.ਐਸ ਵਲੰਟੀਅਰਜ ਹਾਜ਼ਿਰ ਸਨ।

NO COMMENTS