*ਸਰਕਾਰੀ ਆਈ.ਟੀ.ਆਈ. ਮਾਨਸਾ ਦੇ ਰੈਡ ਰਿਬਨ ਕਲੱਬ ਵੱਲੋਂ ਭਾਸ਼ਣ ਅਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ*

0
23

ਮਾਨਸਾ, 08 ਨਵੰਬਰ :(ਸਾਰਾ ਯਹਾਂ/ਮੁੱਖ ਸੰਪਾਦਕ)
ਯੁਵਕ ਸੇਵਾਵਾ ਵਿਭਾਗ ਮਾਨਸਾ ਦੇ ਸਹਾਇਕ ਡਾਇਰੈਕਟਰ ਰਘਬੀਰ ਸਿੰਘ ਮਾਨ ਅਤੇ ਸੰਸਥਾ ਦੇ ਪ੍ਰਿੰਸੀਪਲ ਗੁਰਮੇਲ ਸਿੰਘ ਮਾਖਾ ਦੀ ਅਗਵਾਈ ਹੇਠ ਰੈਡ ਰਿਬਨ ਕਲੱਬ ਸਰਕਾਰੀ ਆਈ.ਟੀ.ਆਈ. ਮਾਨਸਾ ਵੱਲੋਂ ਸਰਕਾਰੀ ਆਈ.ਟੀ.ਆਈ. ਮਾਨਸਾ ਵਿਖੇ ਭਾਸ਼ਣ, ਕਵਿਤਾ ਅਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ। ਇਸ ਮੌਕੇ ਆਈ.ਟੀ.ਆਈ. ਦੀਆਂ ਸਾਰੀਆਂ ਟਰੇਡਾਂ ਦੇ ਸਿਖਿਆਰਥੀਆਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ।
ਸੈਮੀਨਾਰ ਦੌਰਾਨ ਮੁੱਖ ਮਹਿਮਾਨ ਸ਼੍ਰੀ ਰਘਵੀਰ ਸਿੰਘ ਮਾਨ ਨੇ ਵਲੰਟੀਅਰਜ਼ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਅਤੇ ਐਚ.ਆਈ.ਵੀ. (ਏਡਜ਼) ਬਾਰੇ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ।
        ਰੈੱਡ ਰਿਬਨ ਕਲੱਬ ਦੇ ਕੋਆਰਡੀਨੇਟਰ ਜਸਪਾਲ ਸਿੰਘ ਨੇ ਦੱਸਿਆ ਕਿ ਪੋਸਟਰ ਮੇਕਿੰਗ ਮੁਕਾਬਲਿਆਂ ਵਿੱਚ ਰਿੰਕੂ ਕੌਰ ਸਿਵਿੰਗ ਟੈਕਨਾਲੋਜੀ ਨੇ ਪਹਿਲਾ ਸਥਾਨ, ਰਮਨਦੀਪ ਕੌਰ ਟਰੇਡ ਸੀਵਿੰਗ ਟੈਕਨਾਲੋਜੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਭਾਸ਼ਨ ਮੁਕਾਬਲਿਆਂ ਵਿੱਚ ਜਸਪ੍ਰੀਤ ਕੌਰ ਟਰੇਡ ਕਢਾਈ ਨੇ ਪਹਿਲਾ ਸਥਾਨ, ਹਰਜਿੰਦਰ ਸਿੰਘ ਟਰੇਡ ਕੋਪਾ ਨੇ ਦੂਜਾ ਸਥਾਨ, ਕਵਿਤਾ ਮੁਕਾਬਲਿਆਂ ਵਿੱਚ ਬਲਜੀਤ ਸਿੰਘ ਟਰੇਡ ਇਲੈਕਟ੍ਰੀਸ਼ੀਅਨ ਨੇ ਪਹਿਲਾ ਸਥਾਨ, ਸਿਮਰਜੀਤ ਕੌਰ ਟਰੇਡ ਕਢਾਈ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਇਸ ਮੌਕੇ ਪ੍ਰੋਫੈਸਰ ਗੁਰਸੇਵਕ ਸਿੰਘ, ਪ੍ਰੋਫੈਸਰ ਮਨਦੀਪ ਕੌਰ, ਪ੍ਰੋਫੈਸਰ ਸਿੰਮੀ ਬਾਂਸਲ, ਮਨਜੀਤ ਸਿੰਘ ਵੈਲਡਰ ਇੰਸਟ੍ਰਕਟਰ, ਧਰਮਿੰਦਰ ਸਿੰਘ ਪਲੰਬਰ, ਨਰਦੀਪ ਸਿੰਘ, ਸ਼੍ਰੀਮਤੀ ਕੁਲਵਿੰਦਰ ਕੌਰ, ਰਮਨਪ੍ਰੀਤ ਕੌਰ (ਇੰਸਟਰਕਟਰ) ਹਰਜਿੰਦਰ ਸਿੰਘ, ਹਰਪ੍ਰੀਤ ਸਿੰਘ ਸਮੇਤ ਸਿੱਖਿਆਰਥੀ ਹਾਜ਼ਰ ਸਨ।

NO COMMENTS