*ਸਮੈਮ ਸਕੀਮ ਤਹਿਤ ਖੇਤੀ ਮਸ਼ੀਨਾਂ ’ਤੇ ਸਬਸਿਡੀ ਲਈ ਆਨਲਾਇਨ ਅਰਜ਼ੀਆ ਦੀ ਮੰਗ*

0
75

ਮਾਨਸਾ, 02 ਅਗਸਤ:(ਸਾਰਾ ਯਹਾਂ/ਮੁੱਖ ਸੰਪਾਦਕ):
ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋ ਖੇਤੀ ਮਸ਼ੀਨਰੀਕਰਨ ਨੂੰ ਉਤਸ਼ਾਹਿਤ ਕਰਨ ਲਈ ਸਮੈਮ ਸਕੀਮ ਸਾਲ 2024—25 ਦੌਰਾਨ ਖੇਤੀਬਾੜੀ ਮਸ਼ੀਨਰੀ ਸਬਸਿਡੀ ’ਤੇ ਦੇਣ ਲਈ ਆਨਲਾਇਨ ਅਰਜ਼ੀਆ ਦੀ ਮੰਗ ਕੀਤੀ ਹੈ।
ਇਹ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ, ਸ੍ਰ. ਹਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਸਕੀਮ ਦਾ ਲਾਭ ਲੈਣ ਲਈ ਕਿਸਾਨਾਂ ਵੱਲੋ ਆਪਣੀਆਂ ਅਰਜ਼ੀਆਂ ਆਨਲਾਈਨ ਪੋਰਟਲ agrimachinerypb.com ਰਾਹੀ ਆਖਰੀ 13 ਅਗਸਤ 2024 ਤੱਕ ਦਿੱਤੀਆਂ ਜਾ ਸਕਦੀਆ ਹਨ। ਉਨ੍ਹਾਂ ਦੱਸਿਆ ਕਿ ਇਸ ਸਕੀਮ ਅਧੀਨ ਕਿਸਾਨਾਂ ਵੱਲੋ ਪੈਡੀ ਟਰਾਸਪਲਾਂਟਰ, ਡੀ.ਐਸ.ਐਸ. ਮਸ਼ੀਨ, ਪੋਟੈਟੋ ਪਲਾਂਟਰ (ਆਟੋਮੈਟਿਕ/ਸੈਮੀ ਆਟੋਮੈਟਿਕ), ਟਰੈਕਟਰ ਆਪਰੇਟਿਡਬੂਮ ਸਪਰੇਅਰ, ਪੀ.ਟੀ.ਓ. ਆਪਰੇਟਿਡਬੰਡ ਫਾਰਮਰ, ਆਇਲ ਮਿੱਲ, ਮਿੰਨੀ ਪ੍ਰੋਸੈਸਿੰਗ ਪਲਾਂਟ, ਨਰਸਰੀ ਸੀਡਰ ਤੋਂ ਇਲਾਵਾਂ ਪੋਰਟਲ ਉਪਰ ਹੋਰ ਦਰਸਾਈਆ ਗਈਆਂ ਮਸ਼ੀਨਾਂ ਵਾਸਤੇ ਅਪਲਾਈ ਕੀਤਾ ਜਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਵੱਖ ਵੱਖ ਕੈਟਾਗਿਰੀ ਅਧੀਨ ਸਬਸਿਡੀ ਦੀ ਦਰ ਇਸ ਸਕੀਮ ਦੀਆਂ ਗਾਇਡਲਾਇਨਜ਼ ਅਨੁਸਾਰ ਦੇਣ ਯੋਗ ਹੋਵੇਗੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਧਰਤੀ ਹੇਠਲੇ ਪਾਣੀ ਨੂੰ ਬਚਾਉਣਾ ਹੈ ਤਾਂ ਰਵਾਇਤੀ ਝੋਨੇ ਦੀ ਥਾਂ ’ਤੇ ਉਪਜਾਊ ਜਮੀਨਾਂ (ਭਾਰੀਆਂ ਅਤੇ ਦਰਮਿਆਨੀਆਂ) ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਜਾਵੇ, ਇਸ ਲਈ ਉਨ੍ਹਾਂ ਵੱਧ ਤੋਂ ਵੱਧ ਡੀ.ਐਸ.ਆਰ. ਮਸ਼ੀਨਾਂ ਲਈ ਅਪਲਾਈ ਕਰਨ ਨੂੰ ਤਰਜੀਹ ਦੇਣ ਲਈ ਕਿਹਾ।

NO COMMENTS