*ਸਮੇਂ ਸਿਰ ਕਰੋਨਾ ਵੈਕਸੀਨ ਲਗਵਾਉਣੀ ਹਰ ਇਨਸਾਨ ਦੀ ਜ਼ਿਮੇਵਾਰੀ… ਡਾਕਟਰ ਅਨੀਤਾ*

0
108

 04,ਅਪ੍ਰੈਲ (ਸਾਰਾ ਯਹਾਂ/ਬੀਰਬਲ ਧਾਲੀਵਾਲ): ਕਰੋਨਾ ਮਹਾਂਮਾਰੀ ਤੋਂ ਬਚਣ ਲਈ ਕਰੋਨਾ ਵੈਕਸੀਨ ਦੀਆਂ ਤਿੰਨ ਡੋਜਾਂ ਸਮੇਤ ਬੂਸਟਰ ਡੋਜ ਲਗਵਾਉਣ ਲਈ ਸਰਕਾਰ ਵੱਲੋਂ ਸਮਾਂ ਸਾਰਨੀਆਂ ਨਿਰਧਾਰਤ ਕੀਤੀਆਂ ਗਈਆਂ ਹਨ ਇਹ ਜਾਣਕਾਰੀ ਦਿੰਦਿਆਂ ਡਾਕਟਰ ਵਰੁਣ ਮਿੱਤਲ ਨੇ ਦੱਸਿਆ ਕਿ ਲਗਾਤਾਰ ਪ੍ਰਚਾਰ ਕਰਕੇ ਲੋਕਾਂ ਨੂੰ ਵੈਕਸੀਨ ਲਗਵਾਉਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਪਹਿਲੀ ਦੂਸਰੀ ਅਤੇ ਬੂਸਟਰ ਡੋਜ ਲਈ ਸਮਾਂ ਅੰਤਰਾਲ ਦੱਸੇ ਜਾਂਦੇ ਹਨ ਅਤੇ ਲੋਕਾਂ ਦੀ ਸਹੂਲਤ ਅਨੁਸਾਰ ਵੱਖ ਵੱਖ ਏਰੀਆਂ ਦੇ ਵਿੱਚ ਕੈਂਪ ਲਗਾਕੇ ਟੀਕੇ ਲਗਾਏ ਜਾਂਦੇ ਹਨ। ਡਾਕਟਰ ਅਨੀਤਾ ਸਿੰਗਲਾ ਧਰਮਪਤਨੀ ਡਾਕਟਰ ਵਿਜੇ ਸਿੰਗਲਾ ਸਿਹਤ ਮੰਤਰੀ ਪੰਜਾਬ ਨੇ ਅੱਜ ਬੂਸਟਰ ਡੋਜ ਲਗਵਾਉਣ ਸਮੇਂ ਲੋਕਾਂ ਨੂੰ ਅਪੀਲ ਕੀਤੀ ਕਿ ਕਰੋਨਾ ਮਹਾਂਮਾਰੀ ਤੋਂ ਬਚਣ ਲਈ ਕਰੋਨਾ ਵੈਕਸੀਨ ਲਗਵਾਉਣ ਦੀ ਹਰੇਕ ਵਿਅਕਤੀ ਨੂੰ ਖੁੱਦ ਪਹਿਲ ਕਰਨੀ ਚਾਹੀਦੀ ਹੈ ਅਤੇ ਸਰਕਾਰ ਦਾ ਇਸ ਮਹਾਂਮਾਰੀ ਤੋਂ ਬਚਣ ਲਈ ਕੀਤੇ ਜਾ ਰਹੇ ਉਪਰਾਲਿਆਂ ਵਿੱਚ ਸਹਿਯੋਗ ਕਰਨਾ ਚਾਹੀਦਾ ਹੈ।
ਇਸ ਮੌਕੇ ਸਮਾਜਸੇਵੀ ਸੰਜੀਵ ਪਿੰਕਾ ਨੇ ਕਿਹਾ ਸਮਾਜਿਕ ਸੰਸਥਾਵਾਂ ਦੇ ਮੈਂਬਰਾਂ ਵੱਲੋਂ ਵੀ ਸਮੇਂ ਸਮੇਂ ਤੇ ਲੋਕਾਂ ਨੂੰ ਵੈਕਸੀਨ ਲਗਵਾਉਣ ਲਈ ਜਾਗਰੂਕ ਕੀਤਾ ਜਾਂਦਾ ਹੈ ਡਾਕਟਰ ਦੇ ਪਰਿਵਾਰਕ ਮੈਂਬਰਾਂ ਵੱਲੋਂ ਅੱਜ ਬੂਸਟਰ ਡੋਜ ਲਗਵਾਈ ਗਈ ਹੈ।

NO COMMENTS