ਸਮਾਰਟ ਸਕੂਲ ਬੋਹਾ ਵਿਖੇ ਸੰਵਿਧਾਨ ਦਿਵਸ ਮਨਾਇਆ ਗਿਆ

0
5

ਬੋਹਾ 26 ਨਵੰਬਰ (ਸਾਰਾ ਯਹਾ /ਅਮਨ ਮਹਿਤਾ): ਇਥੋ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਸੰਵਿਧਾਨ ਦਿਵਸ ਮਨਾਇਆ ਗਿਆ ।ਸ਼ਹੀਦ ਜਗਸੀਰ ਸਿੰਘ ਸ.ਸ.ਸ.ਸਮਾਰਟ ਸਕੂਲ, ਬੋਹਾ  ( ਮਾਨਸਾ )ਦੇ ਪ੍ਰਿੰਸੀਪਲ ਗੁਰਮੀਤ ਸਿੰਘ ਦੀ ਅਗਵਾਈ ਵਿੱਚ ਕੌਮੀ ਸੇਵਾ ਯੋਜਨਾ ਦੇ  ਅੰਤਰਗਤ ਸੰਵਿਧਾਨ ਦਿਵਸ ਮੌਕੇ ਵਲੰਟੀਅਰ ਵੱਲੋਂ ਸੰਵਿਧਾਨ ਦੀ ਪ੍ਰਸਤਾਵਨਾ ਦਾ ਉਚਾਰਨ ਕੀਤਾ ਗਿਆ ।ਭਾਸ਼ਣ ਰਾਹੀਂ ਵਲੰਟੀਅਰ ਨੂੰ ਸੰਵਿਧਾਨ ਦਿਵਸ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਸਕੂਲ ਦੇ ਵਿਹੜੇ ਵਿੱਚ ਵਲੰਟੀਅਰ ਵੱਲੋਂ ਛਾਂਦਾਰ , ਸਜਾਵਟੀ ਅਤੇ ਫੁੱਲਦਾਰ ਬੂਟੇ ਲਗਾਏ ਗਏ । ਇਸ  ਮੌਕੇ ਕੌਮੀ ਸੇਵਾ ਯੋਜਨਾ ਦੇ ਪ੍ਰੋਗਰਾਮ ਅਫ਼ਸਰ ਸਟੇਟ ਐਵਾਰਡੀ ਬਲਵਿੰਦਰ ਸਿੰਘ ਪੰਜਾਬੀ ਮਾਸਟਰ ਨੇ ਸੰਵਿਧਾਨ ਦਿਵਸ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ।ਸਕੂਲ ਇੰਚਾਰਜ ਪਰਮਿੰਦਰ ਤਾਂਗੜੀ ਅਤੇ ਕੌਮੀ ਸੇਵਾ ਯੋਜਨਾ ਦੇ ਪ੍ਰੋਗਰਾਮ ਅਫ਼ਸਰ ਬਲਵਿੰਦਰ ਸਿੰਘ ਪੰਜਾਬੀ ਮਾਸਟਰ ਨੇ ਸਕੂਲ ਦੇ ਵਿਹੜੇ ਵਿੱਚ ਵਲੰਟੀਅਰ ਦੇ ਸਹਿਯੋਗ ਨਾਲ਼ ਛਾਂਦਾਰ, ਸਜਾਵਟੀ ਅਤੇ ਫੁੱਲਦਾਰ ਬੂਟੇ ਲਗਾਏ ।ਸਕੂਲ ਇੰਚਾਰਜ ਪਰਮਿੰਦਰ ਤਾਂਗੜੀ ਨੇ ਕਿਹਾ ਕਿ ਸਕੂਲਾਂ ਵਿੱਚ ਸੰਵਿਧਾਨ ਦਿਵਸ ਮਨਾਉਣ ਨਾਲ਼ ਬੱਚਿਆਂ ਵਿੱਚ ਦੇਸ਼ ਭਗਤੀ ਦੀ ਭਾਵਨਾ ਦਾ ਵਿਕਾਸ ਹੋਵੇਗਾ ਅਤੇ ਬੱਚਿਆਂ ਦੇਸ਼ ਦੇ ਸੰਵਿਧਾਨ ਬਾਰੇ ਜਾਣਕਾਰੀ ਪ੍ਰਾਪਤ ਹੋਵੇਗੀ।ਸ੍ਰੀਮਤੀ ਕਰਮਜੀਤ ਕੌਰ ਸਮਾਜਿਕ ਸਿੱਖਿਆ ਅਧਿਆਪਕ ਨੇ ਕਿਹਾ ਕਿ ਭਾਵੇਂ ਸਕੂਲ ਦੇ ਪਾਠਕ੍ਰਮ ਵਿੱਚ ਸੰਵਿਧਾਨ ਬਾਰੇ ਪੜ੍ਹਾਇਆ ਜਾਂਦਾ ਹੈ ਪਰ ਸੰਵਿਧਾਨ ਦਿਵਸ ਮੌਕੇ ਵਲੰਟੀਅਰ ਵਿਵਹਾਰਕ ਗਿਆਨ ਵੀ ਹਾਸ਼ਲ ਕਰਦੇ ਹਨ।ਇਸ ਦਿਵਸ ਮੌਕੇ ਸਕੂਲ ਮਨਪ੍ਰੀਤ ਕੌਰ, ਕੈਪਟਨ ਬਿੱਕਰ ਸਿੰਘ, ਬਬੀਤਾ ਰਾਣੀ, ਨੀਤੂ ਰਾਣੀ,ਕਿਰਨ ਕੌਰ,ਰੇਨੂੰ ਰਾਣੀ ,ਮੁਕੇਸ਼ ਕੁਮਾਰ ਕੱਕੜ, ਜਗਜੀਤ ਕੁਮਾਰ ਕੱਕੜ, ਮਨਦੀਪ ਸਿੰਘ, ਬਲਜੀਤ ਸਿੰਘ, ਗੁਰਦੀਪ ਸਿੰਘ, ਪਵਨਦੀਪ ਸਿੰਘ, ਨਵਨੀਤ ਕੱਕੜ, ਰਿਸ਼ੀ ਪਾਲ, ਧਰਮਪਾਲ ਸ਼ਰਮਾ ਅਤੇ ਕੌਮੀ ਸੇਵਾ ਯੋਜਨਾ ਦੇ ਵਲੰਟੀਅਰ ਸ਼ਾਮਲ ਹੋਏ।

NO COMMENTS