ਮਾਨਸਾ 4 ਅਗਸਤ (ਸਾਰਾ ਯਹਾ,ਹੀਰਾ ਸਿੰਘ ਮਿੱਤਲ) : ਸਿੱਖਿਆ ਵਿਭਾਗ ਦੀ ਸਮਾਰਟ ਸਿੱਖਿਆ ਨੀਤੀ ਤਹਿਤ ਬਣੇ ਸਮਾਰਟ ਸਕੂਲਾਂ, ਅਧੁਨਿਕ ਸਿੱਖਿਆ ਅਤੇ ਸ਼ਾਨਦਾਰ ਨਤੀਜਿਆਂ ਨੇ ਮਾਪਿਆਂ ਦੇ ਦਿਲ ਜਿੱਤੇ ਹਨ ਅਤੇ ਉਨ੍ਹਾਂ ਦਾ ਸਰਕਾਰੀ ਸਕੂਲਾਂ ਵੱਲ ਹੋਰ ਭਰੋਸਾ ਵਧਿਆ ਹੈ।ਜਿਸ ਕਾਰਨ ਮਾਨਸਾ ਜ਼ਿਲ੍ਹੇ ਦੇ ਸੈਕੰਡਰੀ ਅਤੇ ਪ੍ਰਾਇਮਰੀ ਸਕੂਲਾਂ ਵਿੱਚ ਨਵੇਂ ਦਾਖਲਿਆਂ ਦਾ ਵਾਧਾ ਰਿਕਾਰਡ 12 ਪ੍ਰਤੀਸ਼ਤ ਹੋ ਗਿਆ ਹੈ, ਪਿਛਲੇ ਸਾਲ 83395 ਵਿਦਿਆਰਥੀ ਸਨ, ਹੁਣ ਇਹ ਗਿਣਤੀ 93343 ਹੋ ਗਈ ਹੈ,ਜਿਸ ਦੌਰਾਨ 31.81 ਪ੍ਰਤੀਸ਼ਤ ਦਾ ਸਭ ਤੋਂ ਵੱਡਾ ਵਾਧਾ ਪ੍ਰੀ ਪ੍ਰਾਇਮਰੀ ਅਤੇ ਉਸ ਤੋਂ ਬਾਅਦ ਗਿਆਰਵੀਂ, ਬਾਰਵੀਂ ਜਮਾਤਾਂ ਦਾ ਹੈ,ਜਿਸ ਵਿੱਚ 24.74 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਪ੍ਰੀ ਪ੍ਰਾਇਮਰੀ ਵਰਗ ਵਿੱਚ ਪਿਛਲੇ ਸਾਲ 7796 ਬੱਚੇ ਸਨ,ਹੁਣ ਇਹ ਗਿਣਤੀ 10276 ਹੋ ਗਈ ਹੈ। ਗਿਆਰਵੀਂ, ਬਾਰਵੀਂ ਜਮਾਤ ਪਿਛਲੇ ਵਰ੍ਹੇ 11518 ਵਿਦਿਆਰਥੀ ਸਨ,ਹੁਣ 14367 ਵਿਦਿਆਰਥੀ ਦਾਖਲਾ ਲੈ ਚੁੱਕੇ ਹਨ।
ਸਟੇਟ ਮੀਡੀਆ ਕੋਆਰਡੀਨੇਟਰ ਹਰਦੀਪ ਸਿੱਧੂ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲ੍ਹੋ ਤਿੰਨ ਸਾਲ ਪਹਿਲਾ ਸ਼ੁਰੂ ਕੀਤੀਆਂ ਪ੍ਰੀ ਪ੍ਰਾਇਮਰੀ ਜਮਾਤਾਂ ਸਰਕਾਰੀ ਸਕੂਲਾਂ ਲਈ ਵਰਦਾਨ ਸਾਬਤ ਹੋਈਆਂ ਹਨ, ਇਸ ਨਾਲ ਜਿਥੇਂ ਸਕੂਲਾਂ ਚ ਜਿਥੇਂ ਪੜ੍ਹਾਈ ਦਾ ਮਿਆਰ ਹੋਰ ਵਧਿਆ ਹੈ,ਉਥੇਂ ਰਿਕਾਰਡ ਤੋੜ ਹਰ ਸਾਲ ਇਸ ਵਰਗ ਲਈ ਨਵੇਂ ਦਾਖਲੇ ਹੋ ਰਹੇ ਹਨ। ਨਵੇਂ ਦਾਖਲਿਆਂ ਸਬੰਧੀ ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਸੈਕੰਡਰੀ ਵਿਭਾਗ ਚ ਦਾਖਲਿਆਂ ਦੌਰਾਨ ਸਸਸਸ ਲੜਕੇ ਬੁਢਲਾਡਾ ਨੇ ਸਭ ਤੋਂ ਵੱਧ 58.57 ਪ੍ਰਤੀਸ਼ਤ ਦਾ ਵਾਧਾ ਕੀਤਾ ਹੈ,ਦੂਜੇ ਸਥਾਨ ਤੇ 44.32 ਪ੍ਰਤੀਸ਼ਤ ਦਾ ਵਾਧਾ ਸਸਸਸ ਖਿਆਲਾ ਕਲਾਂ (ਲੜਕੇ) ਦਾ ਰਿਹਾ ਹੈ ਅਤੇ ਤੀਸਰਾ ਸਥਾਨ ਸਸਸਸ ਲੜਕੀਆਂ ਰੱਲਾ ਦਾ ਰਿਹਾ ਹੈ,ਜਿਥੇ 37.58 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਪ੍ਰਾਇਮਰੀ ਵਰਗ ਚ ਬੁਢਲਾਡਾ ਬਲਾਕ ਦੇ ਸ ਪ੍ਰ ਸ ਬਰ੍ਹੇ ਪੀ ਆਈ ਆਰ ਦਾ 77.97 ਪ੍ਰਤੀਸ਼ਤ
ਦਾ ਸਭ ਤੋਂ ਵੱਡਾ ਵਾਧਾ ਰਿਹਾ ਹੈ,ਦੂਸਰੇ ਨੰਬਰ ਤੇ ਝੁਨੀਰ ਬਲਾਕ ਦੇ ਸ ਪ੍ਰ ਸ ਔਤਾਂਵਾਲੀ ਦਾ ਵਾਧਾ 75.68 ਪ੍ਰਤੀਸ਼ਤ ਅਤੇ ਤੀਸਰੇ ਨੰਬਰ ਤੇ ਝੁਨੀਰ ਬਲਾਕ ਦੇ ਹੀ ਸ ਪ੍ਰ ਸ ਉਲਕ ਦਾ ਵਾਧਾ 66.04 ਪ੍ਰਤੀਸ਼ਤ ਰਿਹਾ ਹੈ।
ਨਵੇਂ ਦਾਖਲਿਆਂ ਦੀ ਵੱਧ ਰਹੀ ਗਿਣਤੀ ਤੋਂ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸੁਰਜੀਤ ਸਿੰਘ ਸਿੱਧੂ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਰਬਜੀਤ ਸਿੰਘ ਬਾਗੋਬਾਗ ਹਨ,ਜਿਨ੍ਹਾਂ ਦੀ ਅਗਵਾਈ ਚ ਨਵੇਂ ਦਾਖਲਿਆਂ ਦਾ ਰਿਕਾਰਡ ਵਾਧਾ ਹੋਇਆ ਹੈ।ਬੇਸ਼ੱਕ ਕਰੋਨਾ ਦੀ ਮਹਾਂਮਾਰੀ ਦੌਰਾਨ ਦੋਵੇਂ ਅਧਿਕਾਰੀਆਂ ਨੇ ਇਥੇਂ ਅਪ੍ਰੈਲ ਮਹੀਨੇ ਕਾਰਜਭਾਗ ਸੰਭਾਲਿਆਂ ਸੀ,ਪਰ ਇਸ ਦੇ ਬਾਵਜੂਦ ਨਾ ਸਿਰਫ ਉਨ੍ਹਾਂ ਦੀ ਅਗਵਾਈ ਵਿੱਚ ਜ਼ਿਲ੍ਹੇ ਭਰ ਚ ਆਨਲਾਈਨ ਸਿੱਖਿਆ ਸਫਲ ਹੋਈ,ਸਗੋਂ ਆਨਲਾਈਨ ਦਾਖਲਿਆਂ ਦੀਆਂ ਅਨੇਕਾਂ ਦਿੱਕਤਾਂ ਦੇ ਬਾਵਜੂਦ ਪਿਛਲੇ ਦਹਾਕੇ ਦੇ ਸਾਰੇ ਰਿਕਾਰਡਾਂ ਨੂੰ ਮਾਤ ਪਾ ਦਿੱਤਾ।
ਸਿੱਖਿਆ ਅਧਿਕਾਰੀਆਂ ਨੇ ਇਸ ਸਫਲਤਾ ਦਾ ਸਿਹਰਾ ਸਿੱਖਿਆ ਵਿਭਾਗ ਦੀ ਯੋਜਨਾਬੰਦੀ ਅਤੇ ਅਧਿਆਪਕਾਂ ਦੀ ਮਿਹਨਤ ਦੇ ਸਿਰ ਤੇ ਬੰਨਿਆਂ ਹੈ,ਉਨ੍ਹਾਂ ਕਿਹਾ ਕਿ ਮਿਸ਼ਨ ਸਤ ਪ੍ਰਤੀਸ਼ਤ, ਸਮਾਰਟ ਸਿੱਖਿਆ ਨੀਤੀ, ਅਧਿਆਪਕਾਂ ਵੱਲ੍ਹੋ ਸਵੇਰੇ ਸ਼ਾਮੀ ਲਾਈਆਂ ਕਲਾਸਾਂ ਅਤੇ ਹੋਰਨਾਂ ਅਨੇਕਾਂ ਕਾਰਜਾਂ ਕਰਕੇ ਜਿਥੇਂ ਸ਼ਾਨਦਾਰ ਨਤੀਜੇ ਆਏ,ਉਥੇਂ ਮਾਪਿਆਂ
ਦਾ ਸਰਕਾਰੀ ਸਕੂਲਾਂ ਤੇ ਵਧੇ ਵਿਸ਼ਵਾਸ ਕਾਰਨ ਨਵੇਂ ਦਾਖਲਿਆਂ ਦਾ ਹੜ੍ਹ ਆ ਗਿਆ। ਡਿਪਟੀ ਡੀਈਓ ਸੈਕੰਡਰੀ ਜਗਰੂਪ ਭਾਰਤੀ, ਐਲੀਮੈਂਟਰੀ ਡਿਪਟੀ ਡੀਈਓ ਗੁਰਲਾਭ ਸਿੰਘ, ਡਾਇਟ ਪ੍ਰਿੰਸੀਪਲ ਡਾ ਬੂਟਾ ਸਿੰਘ, ਜ਼ਿਲ੍ਹਾ ਗਾਈਡੈਂਸ ਤੇ ਕੋਸਲਰ ਨਰਿੰਦਰ ਸਿੰਘ ਮੋਹਲ ਨੇ ਵੀ ਜ਼ਿਲ੍ਹੇ ਚ ਵਧ ਰਹੇ ਨਵੇਂ ਦਾਖਲਿਆਂ ਤੇ ਤਸੱਲੀ ਪ੍ਰਗਟਾਈ ਹੈ।