ਸਮਾਜ ਸੇਵੀ ਰਾਧੇ ਸ਼ਾਮ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਗਲੱਬਜ ਅਤੇ ਮਾਸਕ ਦਿੱਤੇ ਤਾਂ ਜੋ ਲੋੜ ਸਮੇਂ ਵਰਤੇ ਜਾਣ

0
60

ਮਾਨਸਾ, 21 ਮਾਰਚ (ਸਾਰਾ ਯਹਾ, ਬਲਜੀਤ ਸ਼ਰਮਾ) ਦੇਸ਼ ਦੁਨੀਆਂ ਅੰਦਰ ਕਰੋਨਾ  ਦੇ ਭਿਆਨਕ ਵਾਇਰਸ ਨੇ ਆਪਣੀ ਚਪੇਟ ਵਿਚ ਲਿਆ ਹੋਇਆ ਹੈ।ਜਿਸ ਨੂੰ ਰੋਕਣ ਲਈ ਪੰਜਾਬ ਸਰਕਾਰ ਭਰਪੂਰ ਉਪਰਾਲੇ ਕਰ ਰਹੀ ਹੈ ਤਾਂ ਜੋ ਇਹ ਬਿਮਾਰੀ ਪੰਜਾਬ ਵਿਚ ਨਾ ਫੈਲੇ। ਜਿਸ ਨੂੰ ਵੇਖਦੇ ਹੋਏ ਜ਼ਿਲਾ ਪ੍ਰਸ਼ਾਸਨ ਪੂਰੀ ਮੁਸਤੈਦੀ ਨਾਲ ਆਪਣੀ ਡਿਊਟੀ ਨਿਭਾ ਰਿਹਾ ਹੈ ।ਉੱਥੇ ਹੀ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਦਾਨੀ ਸੱਜਣ ਵੀ ਆਪਣੇ ਆਪਣੇ ਤਰੀਕੇ ਨਾਲ ਪ੍ਰਸ਼ਾਸਨ ਨੂੰ ਸਹਿਯੋਗ ਦੇ ਰਹੇ ਹਨ  ਉੱਥੇ ਹੀ ਇੱਕ ਦਿਨਾਂ ਦਾ ਜਨਤਾ ਦਾ ਕਰਫਿਊ ਲਾਗੂ ਕੀਤਾ ਜਿਸ ਨੂੰ ਪੂਰੇ ਮਾਨਸਾ ਜ਼ਿਲ੍ਹੇ ਵਿੱਚ ਭਰਪੂਰ ਹੁੰਗਾਰਾ ਮਿਲਿਆ ਅਤੇ ਲੋਕਾਂ ਨੇ ਪੂਰਾ ਸਹਿਯੋਗ ਦਿੱਤਾ।ਮਾਨਸਾ ਦੇ ਉੱਘੇ ਸਮਾਜ ਸੇਵੀ ਸਮੇਂ ਸਮੇਂ ਤੇ ਲੋਕਾਂ ਦੀ ਮਦਦ ਕਰਨ ਵਾਲੇ   ਰਾਧੇ ਸ਼ਾਮ ਐਮ ਆਰ ਮੈਡੀਕਲ  ਏਜੰਸੀ ਚੇਅਰਮੈਨ ਰਟੇਲ ਦਵਾਈਆਂ ਐਸੋਸੀਏਸ਼ਨ ਮਾਨਸਾ ਜਿਹੜੇ ਕਿ ਪਹਿਲਾਂ ਵੀ ਵਧੀਆ ਸਮਾਜ ਸੇਵੀ ਸੰਸਥਾਵਾਂ ਦੇ ਨਾਲ ਸਹਿਯੋਗ ਕਰਦੇ ਹਨ! ਭਾਵੇਂ ਕਿ ਕਿਸੇ ਦਾ ਇਲਾਜ ਕਰਵਾਉਣਾ ਹੋਵੇ ਭਾਵੇਂ ਕਿਸੇ ਨੂੰ ਖੂਨ ਦਾਨ ਦੇਣ ਲਈ ਪ੍ਰੇਰਿਤ ਕਰਨਾ ਹੋਵੇ ਸੇਵਾ ਦੇ ਹਰ ਖੇਤਰ ਵਿੱਚ ਸਮੇਂ ਸਮੇਂ ਸਿਰ ਰਾਧੇ ਸ਼ਾਮ ਬਾਂਗਲਾ ਅੱਗੇ ਰਹਿੰਦੇ ਹਨ !ਅੱਜ ਵੀ ਉਹਨਾਂ ਜਿਹੜੀ ਪੁਲਿਸ ਦੀਆਂ ਟੀਮਾਂ ਉਪ ਕਪਤਾਨ ਸਬ ਡਵੀਜ਼ਨ ਦੀ ਅਗਵਾਈ ਹੇਠ ਵੱਖ-ਵੱਖ ਮਾਨਸਾ ਪਿੰਡ ਅਤੇ ਸ਼ਹਿਰਾਂ ਵਿਚ ਜ਼ੋ ਲੋਕ ਪਿਛਲੇ 3 ਮਹੀਨਿਆਂ ਵਿਚ ਵਿਦੇਸ਼ਾਂ ਵਿੱਚੋਂ ਆਏ ਹਨ ਉਨ੍ਹਾਂ ਲੋਕਾਂ ਦੀ ਸੂਚੀ ਤਿਆਰ ਕਰਕੇ ਉਹਨਾਂ ਦੇ ਘਰਾਂ ਵਿੱਚ ਜਾ ਕੇ ਉਨ੍ਹਾਂ ਨੂੰ ਮਿਲ ਕੇ ਪਤਾ ਕਰ ਰਹੇ ਹਨ ਕਿ ਕੋਈ ਵਿਅਕਤੀ ਇਸ ਕਰੋਨਾ ਵਾਇਰਸ ਦੀ ਇਨਫੈਕਸ਼ਨ ਪੀੜਤ ਤਾਂ ਨਹੀਂ !ਪ੍ਰਸ਼ਾਸਨ ਦੇ ਇਸ ਕੰਮ ਵਿੱਚ ਜਿੱਥੇ ਮਾਨਸਾ ਦੀਆਂ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਲੰਗੀਆ ਹੋਈਆਂ ਹਨ ਰਾਧੇ ਸ਼ਾਮ ਜੀ ਨੇ ਆਪਣੇ ਵਲੋਂ ਪੁਲਿਸ ਦੇ ਜਵਾਨਾਂ ਵਾਸਤੇ 200ਪੀਸ ਮਾਸਕ ਤੇ 200ਪੀਸ ਹੱਥਾਂ ਦੇ ਲਈ ਗਲਾਬਜ਼  ਦਿੱਤੇ ਹਨ !ਉਨ੍ਹਾਂ ਨੇ ਕਿਹਾ ਕਿ ਜਿਥੇ ਪ੍ਰਸ਼ਾਸਨ ਸਾਡੇ ਲੋਕਾਂ ਲਈ ਲੱਗਿਆ ਹੋਇਆ ਹੈ ਉਥੇ ਸਾਡਾ ਵੀ ਕੁਝ ਫਰਜ਼ ਬਣਦਾ ਹੈਕੇ ਅਸੀਂ ਵੀ ਜ਼ਿਲ੍ਹਾ ਪ੍ਰਸ਼ਾਸਨ ਦਾ ਭਰਪੂਰ ਸਹਿਯੋਗ ਕਰੀਏ ਜਿਸ ਤਰੀਕੇ ਨਾਲ ਵੀ ਹੋ ਸਕੇ ਸਾਨੂੰ ਪ੍ਰਸ਼ਾਸਨ ਦਾ ਸਹਿਯੋਗ ਕਰਨਾ ਚਾਹੀਦਾ ਹੈ ਇਸ ਮੌਕੇ ਉਨ੍ਹਾਂ ਦੱਸਿਆ ਕਿ ਐਸਡੀਐਮ ਮਾਨਸਾ ਨੂੰ ਵੀ 200 ਮੈਡੀਕੇਟਿਡ ਕਲੱਬ ਚ ਲੋੜ ਸਮੇਂ ਵਰਤਣ ਲਈ ਦਿੱਤੇ ਗਏ ਹਨ ਅਤੇ ਆਉਂਦੇ ਦਿਨਾਂ ਵਿੱਚ ਵੀ ਜੇਕਰ ਪ੍ਰਸ਼ਾਸਨ ਨੂੰ ਕਿਸੇ ਤਰ੍ਹਾਂ ਦੇ ਵੀ ਸਹਿਯੋਗ ਦੀ ਲੋੜ ਪਵੇਗੀ ਅਸੀਂ ਸਹਿਯੋਗ ਕਰਨ ਲਈ ਤਿਆਰ ਹਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਾਨਸਾ ਜ਼ਿਲ੍ਹਾ ਵਾਸੀਆਂ ਨੂੰ ਵਾਰ ਵਾਰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਜ਼ਿਲ੍ਹਾ ਪ੍ਰਸ਼ਾਸਨ ਦਾ ਸਾਥ ਦੇਣ ਤਾਂ ਜੋ ਇਹ ਬਿਮਾਰੀ ਮਾਨਸਾ ਜ਼ਿਲ੍ਹੇ ਵਿੱਚ ਨਾ ਫੈਲ ਸਕੇ ਜਿਸ ਦਾ ਲੋਕ ਤਹਿ ਦਿਲੋਂ ਬਹੁਤ ਸਾਰਾ ਸਹਿਯੋਗ ਕਰ ਰਹੇ ਹਨ ReplyForward

NO COMMENTS