*ਸਮਾਜ ਸੇਵੀ ਪ੍ਰਿਤਪਾਲ ਡਾਲੀ ਪੁਰਖਿਆਂ ਦੀ ਯਾਦ ਵਿੱਚ ਉਸਾਰਨਗੇ ਵਿਸ਼ਾਲ ਗਊਸ਼ਾਲਾ *

0
121

ਮਾਨਸਾ(ਸਾਰਾ ਯਹਾਂ/ਮੁੱਖ ਸੰਪਾਦਕ):

ਪਿੰਡ ਮੀਰਪੁਰ ਖੁਰਦ ਵਿਖੇ 25 ਏਕੜ ਜਮੀਨ ਠੇਕੇ ਤੇ ਲੈਣ ਦਾ ਫੈਸਲਾ, 30 ਨਵੰਬਰ ਨੂੰ ਹੋਵੇਗਾ ਉਦਘਾਟਨ
ਮਾਨਸਾ 4 ਅਗਸਤ (ਸੰਦੀਪ ਮਿੱਤਲ) ਉੱਘੇ ਸਮਾਜ ਸੇਵੀ ਨੌਜਵਾਨ ਕਾਂਗਰਸੀ ਨੇਤਾ ਪ੍ਰਿਤਪਾਲ ਸਿੰਘ ਡਾਲੀ ਨੇ ਆਪਣੇ ਪੁਰਖਿਆਂ ਨੂੰ ਸਮਰਪਿਤ ਬਣਾਏ ਗਏ ਟਰੱਸਟ ਜੈਲਦਾਰ ਰਾਏ ਸਿੰਘ ਜੀ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਪਿੰਡ ਮੀਰਪੁਰ ਖੁਰਦ ਵਿਖੇ 25 ਏਕੜ ਜਮੀਨ ਠੇਕੇ ਤੇ ਲੈ ਕੇ ਉਸ ਵਿੱਚ ਵਿਸ਼ਾਲ ਅਤੇ ਆਧੁਨਿਕ ਗਊਸ਼ਾਲਾ ਬਣਾਉਣ ਦਾ ਕੰਮ ਆਰੰਭ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਗਊ ਸੇਵਾ-ਸੰਭਾਲ ਸਾਡੀ ਵਿਰਾਸਤ ਨਾਲ ਜੁੜੀ ਹੋਈ ਹੈ ਅਤੇ ਪੁਰਖਿਆਂ ਦੀ ਯਾਦ ਸਾਡੇ ਮਨਾਂ ਵਿੱਚ ਹਮੇਸ਼ਾ ਵਸੀ ਰਹਿੰਦੀ ਹੈ। ਉਨ੍ਹਾਂ ਦੱਸਿਆ ਕਿ ਪਿੰਡ ਮੀਰਪੁਰ ਖੁਰਦ ਵਿਖੇ ਉਹ ਆਪਣੇ ਪੁਰਖਿਆਂ ਨੂੰ ਸਮਰਪਿਤ ਯਾਦਗਾਰੀ ਟਰੱਸਟ ਜੈਲਦਾਰ ਰਾਏ ਸਿੰਘ ਜੀ ਵੈੱਲਫੇਅਰ ਐਸੋਸੀਏਸ਼ਨ ਦੇ ਨਾਮ ਹੇਠ 25 ਏਕੜ ਪੰਚਾਇਤੀ ਜਮੀਨ ਠੇਕੇ ਤੇ ਲੈ ਕੇ ਇਹ ਗਊਸ਼ਾਲਾ ਬਣਾਈ ਜਾਵੇਗੀ। ਜਿਸ ਦਾ ਉਦਘਾਟਨ 30 ਨਵੰਬਰ 2023 ਨੂੰ ਕੀਤਾ ਜਾਵੇਗਾ। ਇਸ ਗਊਸ਼ਾਲਾ ਨੂੰ ਬਣਾਉਣ ਦੇ ਪਿੱਛੇ ਉਹ ਪੁਰਖਿਆਂ ਦੀ ਯਾਦ, ਉਨ੍ਹਾਂ ਵੱਲੋਂ ਸਮਾਜ ਸੇਵਾ ਵਿੱਚ ਪਾਏ ਗਏ ਯੋਗਦਾਨ, ਜਿੰਦਗੀ ਵਿੱਚ ਸੇਵਾ ਭਾਵਨਾ ਦੇ ਲਏ ਸੰਕਲਪ ਨੂੰ ਜੋੜਦੇ ਹਨ। ਜੈਲਦਾਰ ਰਾਏ ਸਿੰਘ ਜੀ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਡਾਲੀ ਜੈਲਦਾਰ ਦੱਸਦੇ ਹਨ ਕਿ ਉਹ ਜੈਲਦਾਰ ਰਾਏ ਸਿੰਘ ਦੀ 7ਵੀਂ ਪੀੜ੍ਹੀ ਦੀ ਸੰਤਾਨ ਹਨ। ਉਨ੍ਹਾਂ ਦੇ ਪਿਤਾ ਦਾ ਨਾਮ ਰਾਜ ਮਹਿੰਦਰ ਸਿੰਘ ਪੁੱਤਰ ਜੋਗਿੰਦਰ ਸਿੰਘ ਪੁੱਤਰ ਮੇਹਰ ਸਿੰਘ ਪੁੱਤਰ ਗੁਰਦਿਆਲ ਸਿੰਘ ਪੁੱਤਰ ਬੀਰ ਸਿੰਘ ਅਤੇ ਪੁੱਤਰ ਜੈਲਦਾਰ ਰਾਏ ਸਿੰਘ ਹੈ। ਪ੍ਰਿਤਪਾਲ ਸਿੰਘ ਡਾਲੀ ਦਾ ਕਹਿਣਾ ਹੈ ਕਿ ਜੈਲਦਾਰ ਰਾਏ ਸਿੰਘ ਆਪਣੇ ਆਪ ਵਿੱਚ ਇੱਕ ਸੰਸਥਾ ਸਨ। ਉਨ੍ਹਾਂ ਦੱਸਿਆ ਕਿ ਉਹ 1800 ਏਕੜ ਜਮੀਨ ਦਾ ਇਕਲੋਤਾ ਵਾਰਿਸ ਸੀ। ਜਦੋਂ ਉਨ੍ਹਾਂ ਦੇ ਪੁਰਖੇ ਜੈਲਦਾਰ ਰਾਏ ਸਿੰਘ ਦਾ ਕਤਲ ਹੋਇਆ ਤਾਂ ਅੰਗਰੇਜ ਹਕੂਮਤ ਨੇ ਉਨ੍ਹਾਂ ਦੇ ਪੁਰਖਿਆਂ ਦੇ 23 ਕਾਤਲਾਂ ਨੂੰ ਕਾਲੇ ਪਾਣੀ ਦੀ ਸਜਾ ਦਿੱਤੀ ਸੀ। ਉਨ੍ਹਾਂ ਵੱਲੋਂ ਪਾਏ ਗਏ ਪੂਰਨਿਆਂ ਤੇ ਪੀੜ੍ਹੀ ਦਰ ਪੀੜ੍ਹੀ ਅਸੀਂ ਸਮਾਜ ਸੇਵਾ ਦੇ ਕਾਰਜਾਂ ਨੂੰ ਪਹਿਲ ਦਿੰਦੇ ਆ ਰਹੇ ਹਾਂ। ਉਨ੍ਹਾਂ ਦੱਸਿਆ ਕਿ ਮੀਰਪੁਰ ਖੁਰਦ ਦੀ ਸਭ ਤੋਂ ਉੱਚੀ ਗਊਸ਼ਾਲਾ ਰੇਸਲੀ ਮਿੱਟੀ ਵਾਲੀ ਹੋਵੇਗੀ, ਜਿਸ ਦਾ ਪਾਣੀ ਬਹੁਤ ਵਧੀਆ ਹੈ। ਉਸ ਵਿੱਚ ਵਾਤਾਵਰਣ ਸ਼ੁੱਧ ਰੱਖਣ ਲਈ ਹਜਾਰਾਂ ਪੌਦੇ ਲਗਾਏ ਜਾਣਗੇ ਤਾਂ ਜੋ ਪੰਜਾਬ ਦੀ ਸਭ ਤੋਂ ਸੋਹਣੀ, ਸਾਫ-ਸੁੱਥਰੀ ਗਊਸ਼ਾਲਾ ਹੋਵੇਗੀ। ਜਿਸ ਦੀ ਸੇਧ ਲੈਣ ਲਈ ਲੋਕ ਪੰਜਾਬ ਤੋਂ ਆਉਣਗੇ। ਉਨ੍ਹਾਂ ਦੱਸਿਆ ਕਿ ਜਿੰਦਗੀ ਇੱਕ ਆਬਾ ਗਵਨ ਹੈ। ਇਸ ਸੰਸਾਰ ਤੋਂ ਕਿਸੇ ਨੇ ਕੁਝ ਵੀ ਪੱਲੇ ਬੰਨ੍ਹ ਕੇ ਨਹੀਂ ਲੈ ਜਾਣਾ। ਪਰ ਜਿਨ੍ਹਾਂ ਅਸੀਂ ਸਮਾਜ ਸੇਵਾ ਅਤੇ ਪੁੰਨ ਦੇ ਭਾਗੀਦਾਰ ਬਣ ਕੇ ਸਰਬੱਤ ਦੇ ਭਲੇ ਦੇ ਕਾਰਜ ਕਰਾਂਗੇ। ਉਸ ਦੀ ਸਾਨੂੰ ਸੇਵਾ ਦਾ ਫਲ ਜਰੂਰ ਮਿਲੇਗਾ। ਉਨ੍ਹਾਂ ਕਿਹਾ ਕਿ ਅੱਜ ਗਊ ਧਨ ਸੜਕਾਂ ਤੇ ਘੁੰਮ ਰਿਹਾ ਹੈ। ਉਨ੍ਹਾਂ ਦੀ ਭੁੱਖਮਰੀ, ਬਿਮਾਰੀ ਨਾਲ ਗਾਵਾਂ ਦੀ ਹੋ ਰਹੀ ਮੌਤ, ਤਸ਼ੱਦਦ ਅਤੇ ਦੁਰਘਟਨਾਵਾਂ ਦੇਖੀਆਂ ਨਹੀਂ ਜਾ ਰਹੀਆਂ। ਇਸ ਧਨ ਨੂੰ ਬਚਾਉਣ ਅਤੇ ਸੁਰੱਖਿਆ ਰੱਖਣ ਦੀ ਲੋੜ ਹੈ। ਆਪਣੇ ਪੁਰਖਿਆਂ ਵੱਲੋਂ ਦਿੱਤੀ ਇਹੀ ਲਿਆਕਤ ਅਤੇ ਸੰਸਕਾਰਾਂ ਸਦਕਾ ਉਨ੍ਹਾਂ ਦੇ ਪਰਿਵਾਰ ਨੇ ਇਹ ਗਊਸ਼ਾਲਾ ਬਣਾਉਣ ਦਾ ਫੈਸਲਾ ਕੀਤਾ ਹੈ। ਖੁਸ਼ੀ ਦੀ ਗੱਲ ਹੈ ਕਿ ਇਸ ਵਿੱਚ ਮੋਹਤਬਰ ਵਿਅਕਤੀ, ਪਿੰਡ ਵਾਸੀ, ਸਮਾਜ ਸੇਵੀ, ਦਾਨੀ ਸੱਜਣ, ਗਊ ਸੇਵਕ ਵੀ ਸਹਿਯੋਗ ਕਰਨਗੇ

NO COMMENTS