*ਸਮਾਜ ਸੇਵੀ ਕੰਮਾਂ ਵਿੱਚ ਅਨੇਕਾਂ ਪੁਰਸਕਾਰ ਹਾਸਲ ਕਰਨ ਵਾਲੇ ਸੋਹਣ ਸਿੰਘ ਅਕਲੀਆ ਦਾ ਦਿਹਾਂਤ*

0
121

ਜੋਗਾ, 27 ਜੁਲਾਈ (ਸਾਰਾ ਯਹਾਂ/ਗੋਪਾਲ ਅਕਲੀਆ)-ਮਾਲਵਾ ਯੂਥ ਕਲੱਬ ਅਕਲੀਆ ਵਿੱਚ ਪ੍ਰਧਾਨ ਵਜੋਂ ਵੱਖ-ਵੱਖ ਸਮਾਜ ਸੇਵੀ ਕੰਮਾਂ ਵਿੱਚ ਆਪਣਾ ਵਧ ਚੜ੍ਹ ਕੇ ਯੋਗਦਾਨ ਪਾਉਣ ਵਾਲੇ ਨੈਸ਼ਨਲ ਐਵਾਰਡੀ ਤੇ ਹੋਰ ਪੁਰਸਕਾਰਾਂ ਨਾਲ ਸਨਮਾਨਿਤ ਸੋਹਣ ਸਿੰਘ ਅਕਲੀਆ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ, ਜਿੰਨ੍ਹਾਂ ਦਾ ਸੰਸਕਾਰ ਪਿੰਡ ਅਕਲੀਆ ਦੇ ਸਮਸ਼ਾਨ ਘਾਟ ਵਿੱਚ ਕੀਤਾ ਗਿਆ, ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਡਾ. ਵਿਜੈ ਸਿੰਗਲਾ ਤੇ ੰਿਪੰਡ ਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਹੋਏ। ਸੋਹਣ ਸਿੰਘ ਦੀ 70 ਸਾਲਾਂ ਮਾਤਾ ਗੁਰਦੇਵ ਕੌਰ ਨੇ ਆਪਣੇ ਪੁੱਤ ਦੇ ਬੀਤੇ ਹਲਾਤਾਂ ਤੇ ਹੰਝੂ ਵਹਾਂਉਦਿਆਂ ਦੱਸਿਆ ਕਿ ਇਸ ਉਮਰੇ ਪੁੱਤ ਨੇ ਸਾਡਾ ਸਹਾਰਾ ਬਣਨਾ ਸੀ, ਪਰ ਕੁੱਦਰਤ ਨੇ ਹਲਾਤ ਇਹ ਬਣਾ ਦਿੱਤੇ ਹਨ, ਕਿ ਪੁੱਤ ਦੀ ਸਾਂਭ-ਸੰਭਾਲ ਵੀ ਉਨ੍ਹਾਂ ਨੂੰ ਕਰਨੀ ਪਈ। ਉਨ੍ਹਾਂ ਕਿਹਾ ਕਿ ਸਰਕਾਰਾਂ ਵਲੋਂ ਦਿੱਤੇ ਪੁਰਸਕਾਰ ਉਨ੍ਹਾਂ ਦੇ ਕੋਈ ਕੰਮ ਨਹੀ ਆਏ, ਕਿਉਕਿ ਉਨ੍ਹਾਂ ਦੇ ਪੁੱਤ ਵਲੋਂ ਕੀਤੀ ਸੇਵਾ ਦਾ ਕੋਈ ਫ਼ਲ ਨਹੀ ਮਿਲਿਆ, ਜਦ ਕਿ ਉਨ੍ਹਾਂ ਦੇ ਪੁੱਤ ਨੂੰ ਸਰਕਾਰਾਂ ਦੀ ਲੋੜ ਪਈ, ਤਾ ਸਮੇਂ-ਸਿਰ ਉਨ੍ਹਾਂ ਦੀ ਵਾਹ ਨਾ ਫੜ੍ਹੀ।ਸੋਹਣ ਸਿੰਘ ਅਕਲੀਆ ਦੇ ਦਿਹਾਂਤ ਦੀ ਖ਼ਬਰ ਨਾਲ ਜਿੱਥੇ ਪਿੰਡ ਵਿੱਚ ਸੋਕ ਲਹਿਰ ਦੇਖੀ ਗਈ, ਉੱਥੇ ਹੀ ਸੂਬੇ ਭਰ ਦੇ ਨਾਲ-ਨਾਲ ਦੇਸ਼-ਵਿਦੇਸ਼ ਵਿੱਚ ਬੈਠੇ ਪ੍ਰੇਮਿਆ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।
ਦੱਸਣਾ ਬਣਦਾ ਹੈ ਕਿ ਰਾਸ਼ਟਰਪਤੀ ਯੁਵਾ ਐੈਵਾਰਡ ਨਾਲ ਸਨਮਾਨਤ ਸੋਹਣ ਸਿੰਘ ਅਕਲੀਆ ਨੇ 1992 ਤੋਂ ਨਹਿਰੂ ਯੁਵਾ ਕੇਂਦਰ ਨਾਲ ਜੁੜ ਕਿ ਜ਼ਿਲ੍ਹਾ ਮਾਨਸਾ, ਬਠਿੰਡਾ, ਬਰਨਾਲਾ ਤੇ ਸੰਗਰੂਰ ਆਦਿ ਪਿੰਡਾਂ ਵਿੱਚ ਜਾ ਕੇ ਸਾਖਰਤਾ ਮਹਿੰਮ ਦੀ ਸ਼ੁਰੂਆਤ ਕਰਨ ਦੇ ਨਾਲ-ਨਾਲ ਸਮਾਜਿਕ ਬੁਰਾਈਆਂ ਦੇ ਖਿਲਾਫ਼ ਹੋਕਾ ਦਿੱਤਾ। ਦੇਸ਼ ਦੇ ਦਰਜਨ ਤੋਂ ਜਿਆਦਾ ਰਾਜਾਂ ਵਿੱਚ ਜਾ ਕੇ ਨਹਿਰੂ ਯੁਵਾ ਕੇਂਦਰ ਰਾਹੀਂ ਅਤੇ ਵੱਖ-ਵੱਖ ਸੰਸਥਾਵਾਂ ਰਾਹੀਂ ਸਮਾਜਿਕ ਬੁਰਾਈਆਂ ਖ਼ਿਲਾਫ਼ ਲੋਕਾਂ ਨੂੰ ਜਾਗਰੂਕ ਕੀਤਾ ਅਤੇ ਨੌਜਵਾਨਾਂ ਨੂੰ ਨਸਿ਼ਆ ਤੇ ਸਮਾਜਿਕ ਬੁਰਾਈਆ ਤੋਂ ਦੂਰ ਰੱਖਣ ਲਈ ਅਨੇਕਾਂ ਖੇਡ ਮੇਲੇ ਕਰਵਾਏ। ਉਨ੍ਹਾਂ ਦੇਸ਼ ਦੇ ਨੌਜਵਾਨਾਂ `ਚ ਨਵਾਂ ਜੋਸ਼ ਭਰਿਆ ਅਤੇ ਲੋਕ ਭਲਾਈ ਦੀਆਂ ਸਰਕਾਰੀ ਸਕੀਮਾ ਨੂੰ  ਹਰ ਲੋੜਵੰਦ ਤੱਕ ਪਹੁੰਚਾਉਣ ਵਿੱਚ ਵੱਡਾ ਯੋਗਦਾਨ ਪਾਇਆ। ਉਸਨੇ ਖੂਨਦਾਨ ਲਹਿਰ ਨਾਲ ਜੁੜ ਕੇ ਖੁਦ 85 ਵਾਰ ਖੂਨਦਾਨ ਕੀਤਾ ਅਤੇ ਉਡੀਸਾਂ ਦੇ ਹੜ੍ਹਾ ਮੌਕੇ ਹੋਏ ਨੁਕਸਾਨ ਤੇ ਗੁਜਰਾਤ ਵਿੱਚ ਆਏ ਭਚਾਲਾਂ

ਮੌਕੇ  ਲੋੜਵੰਦਾਂ ਦੀ ਮਦਦ ਹਮੇਸ਼ਾ ਮੂੰਹਰੀਲੀਆ ਕਤਾਰਾਂ ਚ ਰਹਿਕੇ ਮਦਦ ਕੀਤੀ ਗਈ ਅਤੇ ਉਸ ਵੱਲੋ ਸਮਾਜ ਸੇਵਾ ਅਤੇ ਲੋਕ ਭਲਾਈ ਕੰਮਾਂ ਚ ਪਾਏ ਯੋਗਦਾਨ ਸਦਕਾ ਸੋਹਣ ਸਿੰਘ ਅਕਲੀਆ ਨੂੰ ਰਾਸ਼ਟਰਪਤੀ ਏੇ.ਪੀ.ਜੇ. ਅਬਦੁਲ ਕਲਾਮ ਵੱਲੋਂ ਰਾਸ਼ਟਰਪਤੀ ਯੁਵਾਂ ਐੈਵਾਰਡ ਨਾਲ ਸਨਮਾਨਤ ਕੀਤਾ ਗਿਆ ਅਤੇ ਸਮਾਜ ਪ੍ਰਤੀ ਨਿਭਾਈਆਂ ਗਤੀਵਿਧੀਆਂ ਕਰਕੇ ਪੰਜਾਬ ਸਰਕਾਰ ਅਤੇ ਯੁਵਕ ਸੇਵਾਵਾਂ ਵਿਭਾਗ ਵੱਲੋ ਵੀ ਸ਼ਹੀਦੇ ਆਜ਼ਮ ਭਗਤ ਸਿੰਘ ਰਾਜ ਯੁਵਾ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਰਾਜ ਯੁਵਾ ਪੁਰਸਕਾਰ ਤੇ ਰਾਸ਼ਟਰਪਤੀ ਯੁਵਾ ਪੁਰਸਕਾਰ ਪ੍ਰਾਪਤ ਸੋਹਣ ਸਿੰਘ ਅਕਲੀਆ ਨੂੰ ਵੱਖ-ਵੱਖ ਸੰਸਥਾਵਾਂ, ਕੱਲਬਾਂ ਸਰਕਾਰੀ ਅਤੇ ਗੈਰ ਸਰਕਾਰੀ ਮਹਿਕਮੇ ਤੇ ਵਿਭਾਗਾਂ ਵੱਲੋਂ ਵੱਡੀ ਗਿਣਤੀ ਵਿੱਚ ਸਨਮਾਨਿਤ ਕੀਤਾ ਗਿਆ। ਸੋਹਣ ਸਿੰਘ ਨੇ ਅੰਗਹੀਣ ਹੋਣ ਦੇ ਬਾਵਜੂਦ ਜਿੰਦਗੀ ਵਿੱਚ ਉਹ ਸਭ ਕਰਕੇ ਵਿਖਾਇਆ, ਜਿਸਦਾ ਨਾਮ ਪੂਰੇ ਭਾਰਤ ਚ ਲੱਗਣ ਵਾਲੇ ਵੱਡੇ ਯੁਵਕ ਸਿਖਲਾਈ ਕੈੰਪਾਂ, ਹਾਈਕਿੰਗ ਟਰੈਕਿੰਗ ਕੈਂਪਾਂ ਅਤੇ ਐਨ.ਐਸ. ਐਸ. ਕੈੰਪਾਂ  ਚ ਗੂੰਜਣ ਲੱਗਿਆ।
ਕਹਿਣਾ ਬਣਦਾ ਹੈ ਕਿ ਸਰਕਾਰਾਂ ਤੇ ਪ੍ਰਸਾਸ਼ਨ ਵਲੋਂ ਚਲਾਈਆ ਜਾਂਦੀਆ ਸਕੀਮਾਂ ਆਦਿ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਸਮਾਜ ਸੇਵੀ ਸੰਸਥਾਵਾਂ ਦਾ ਸਹਾਰਾ ਲਿਆ ਜਾਂਦਾ ਹੈ, ਪਰ ਜਦ ਸਮਾਜ ਸੇਵੀਆ ਨੂੰ ਸਰਕਾਰਾਂ ਜਾ ਪ੍ਰਸਾਸ਼ਨ ਦੀ ਲੋੜ ਪੈਂਦੀ ਹੈ, ਤਾ ਉਨ੍ਹਾਂ ਨੂੰ ਅਣਦੇਖਿਆ ਕੀਤਾ ਜਾਂਦਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਸਮਾਜ ਸੇਵੀ ਕੰਮਾਂ ਵਿੱਚ ਆਪਣੀ ਜਿੰਦਗੀ ਲੇਖੇ ਲਗਾਉਣ ਵਾਲੇ ਸੋਹਣ ਸਿੰਘ ਅਕਲੀਆ ਦੀ ਇਲਾਜ ਸਮੇਂ ਮਦਦ ਕਰਨਾ ਤਾ ਦੂਰ ਦੀ ਗੱਲ `ਸੰਸਕਾਰ ਸਮੇਂ ਰਾਜਨੀਤਿਕ ਪਾਰਟੀਆ ਦੇ ਆਗੂਆਂ ਤੇ ਪ੍ਰਸਾਸਿ਼ਨਿਕ ਅਧਿਕਾਰੀਆ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਉਣਾ ਆਪਣਾ ਫ਼ਰਜ ਨਹੀ ਸਮਝਿਆ।

NO COMMENTS