*ਸਮਾਜ ਸੇਵਕ ਮਨੋਹਰ ਸਿੰਘ ਸੱਗੂ ਦਾ ਸਮਾਜ ਸੇਵਕ ਵਜੋਂ ਕੀਤਾ ਸਨਮਾਨ*

0
7

ਫਗਵਾੜਾ 28 ਅਕਤੂਬਰ (ਸਾਰਾ ਯਹਾਂ/ਸ਼ਿਵ ਕੋੜਾ) ਪਿੰਡ ਪਲਾਹੀ ਦੇ 15 ਵਰ੍ਹੇ ਪੰਚਾਇਤ ਮੈਂਬਰ, ਲੰਮਾ ਸਮਾਂ ਸਹਿਕਾਰੀ ਸੁਸਾਇਟੀ ਦੇ ਡਾਇਰੈਕਟਰ ਰਹੇ ਅਤੇ ਪਿੰਡ ਦੀਆਂ ਸਿੱਖਿਆ ਸੰਸਥਾਵਾਂ ਕਾਲਜ, ਸਕੂਲਾਂ ਦੇ ਵੱਖੋ-ਵੱਖਰੇ ਅਹੁਦਿਆਂ ‘ਤੇ ਬਿਰਾਜਮਾਨ, ਗੁਰੂ ਘਰ ਦੇ ਸ਼ਰਧਾਲੂ, ਸਮਾਜ ਸੇਵਕ ਮਨੋਹਰ ਸਿੰਘ ਸੱਗੂ ਦੇ ਅਮਰੀਕਾ ਜਾਣ ‘ਤੇ ਪਿੰਡ ਦੀਆਂ ਬਿਹਤਰੀਨ, ਇਮਾਨਦਾਰਾਨਾ ਅਤੇ ਅਣਥੱਕ ਸੇਵਾਵਾਂ ਲਈ ਉਹਨਾ ਦਾ ਨਗਰ ਨਿਵਾਸੀਆਂ ਵਲੋਂ ਸਨਮਾਨ ਕੀਤਾ ਗਿਆ। ਸਨਮਾਨ ਵਿੱਚ ਮੰਮੰਟੋ, ਲੋਈ ਸ਼ਾਮਲ ਸੀ। ਇਹ ਸਨਮਾਨ ਸਾਬਕਾ ਸਰਪੰਚ ਬੀਬੀ ਰਣਜੀਤ ਕੌਰ ਅਤੇ ਸਾਬਕਾ ਸਰਪੰਚ ਦਰਬਾਰਾ ਸਿੰਘ ਨੇ ਉਹਨਾ ਤੇ ਉਹਨਾ ਦੀ ਪਤਨੀ ਜਸਬੀਰ ਕੌਰ ਨੂੰ ਭੇਟ ਕੀਤਾ ਪਿੰਡ ਦੇ ਸਾਬਕਾ ਸਰਪੰਚ ਦਰਬਾਰਾ ਸਿੰਘ, ਸਾਬਕਾ ਸਰਪੰਚ ਰਣਜੀਤ ਕੌਰ ਅਤੇ ਗੁਰਦੁਆਰਾ ਗਰੂ ਰਵਿਦਾਸ ਜੀ ਦੀ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਪੀਟਰ ਕੁਮਾਰ ਪੰਚ ਅਤੇ ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ ਨੇ ਉਹਨਾ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਮਨੋਹਰ ਸਿੰਘ ਸੱਗੂ ਨੇ ਆਮ ਲੋਕਾਂ ਲਈ ਵੱਡੇ ਕੰਮ ਕੀਤੇ ਅਤੇ ਉਹਨਾ ਦੇ ਪੂਰੇ ਪਰਿਵਾਰ ਨੇ ਉਹਨਾ ਦਾ ਸਾਥ ਦਿੱਤਾ। ਉਹਨਾ ਕਿਹਾ ਕਿ ਮਨੋਹਰ ਸਿੰਘ ਸੱਗੂ ਸਦਾ ਆਮ ਲੋਕਾਂ ਦੇ ਮਸਲੇ ਹੱਲ ਕਰਦੇ ਸਨ ਅਤੇ ਦ੍ਰਿੜਤਾ ਨਾਲ ਫ਼ੈਸਲੇ ਲਾਗੂ ਕਰਨ ਲਈ ਜਾਣੇ ਜਾਂਦੇ ਹਨ ਇਸ ਸਮੇਂ ਨਵਨਿਯੁੱਕਤ ਪੰਚ ਰਵੀਪਾਲ ਪ੍ਰਧਾਨ ਗੁਰਦੁਆਰਾ ਗੁਰੂ ਰਵਿਦਾਸ ਜੀ ਮੀਤ ਪ੍ਰਧਾਨ ਪੀਟਰ ਕੁਮਾਰ ਪੰਚ ਗੁਰਚਰਨ ਸਿੰਘ ਬਸਰਾ ਪੰਚ ਗੁਰਬਖ਼ਸ਼ ਕੌਰ ਪੰਚ ਸੰਨੀ ਬੰਗੜ ਪੰਚ  ਰਵਿੰਦਰ ਸਿੰਘ ਪੰਚ ਫੋਰਮੈਨ ਬਲਵਿੰਦਰ ਸਿੰਘ, ਸੁਰਜਨ ਸਿੰਘ ਨੰਬਰਦਾਰ, ਹਰਮੇਲ ਸਿੰਘ ਗਿੱਲ, ਨਿਰਮਲ, ਗੁਰਨਾਮ ਸਿੰਘ ਸੱਲ, ਮੀਤ ਪ੍ਰਧਾਨ ਗੁਰਦੁਆਰਾ ਬਾਬਾ ਟੇਕ ਸਿੰਘ, ਲਖਵਿੰਦਰ ਸਿੰਘ ਬਸਰਾ ਮਾਲਕ, ਲੰਡਨ ਡਰੀਮਜ਼ ਪਲਾਹੀ,  ਬਲਬੀਰ ਰਾਮ, ਸਰਬਜੀਤ ਸਿੰਘ ਸੱਗੂ, ਜਸਵਿੰਦਰ ਸਿੰਘ ਰਾਣਾ ਸਾਬਕਾ ਪੰਚ, ਮੇਜਰ ਸਿੰਘ ਠੇਕੇਦਾਰ ਜਸਪ੍ਰੀਤ ਸਿੰਘ ਚਾਨਾ, ਮਨਪ੍ਰੀਤ ਕੌਰ ਚਾਨਾ ਰਾਮ ਕੁਮਾਰ ਜਸਵੰਤ ਸਿੰਗ ਸੱਗੂ, ਮਨਦੀਪ ਸਿੰਘ ਸੱਗੂ, ਮਨੋਹਰ ਸਿੰਘ ਸੱਗੂ ਦੀ ਧਰਮ ਪਤਨੀ ਬੀਬੀ ਜਸਬੀਰ ਸਿੰਘ ਅਤੇ ਪੂਰਾ ਪਰਿਵਾਰ ਹਾਜ਼ਰ ਸੀ। ਮਨੋਹਰ ਸਿੰਘ ਸੱਗੂ ਪਰਿਵਾਰ ਵਲੋਂ ਆਏ ਹੋਏ ਸਭਨਾ ਲਈ ਚਾਹ ਪਾਰਟੀ ਦਾ ਪ੍ਰਬੰਧ ਕੀਤਾ ਹੋਇਆ ਸੀ।

NO COMMENTS