*ਸਮਾਜਿਕ ਸੰਸਥਾਵਾਂ ਨੇ ਅਵਾਰਾ ਪਸ਼ੂਆਂ ਦੇ ਹੱਲ ਲਈ ਲੋਕਾਂ ਦੇ ਲਏ ਸੁਝਾਅ- ਡਾਕਟਰ ਜਨਕ ਰਾਜ ਸਿੰਗਲਾ*

0
214

ਮਾਨਸਾ, 13 ਅਗਸਤ- (ਸਾਰਾ ਯਹਾਂ/ (ਸਾਰਾ ਯਹਾਂ/ ਗੁਰਪ੍ਰੀਤ ਧਾਲੀਵਾਲ)ਵਾਇਸ ਆਫ ਮਾਨਸਾ ਦੇ ਬੈਨਰ ਅਤੇ ਡਾਕਟਰ ਜਨਕ ਰਾਜ ਸਿੰਗਲਾ ਦੀ ਅਗਵਾਈ ਹੇਠ ਸ਼ਹਿਰ ਦੇ ਸਮਾਜ ਸੇਵੀਆਂ ਅਤੇ ਧਾਰਮਿਕ, ਰਾਜਨੀਤਕ ਪਾਰਟੀਆਂ ਦੇ ਆਗੂਆਂ ਦੀ ਇੱਕ ਜ਼ਰੂਰੀ ਮੀਟਿੰਗ ਸ਼੍ਰੀ ਲਕਸ਼ਮੀ ਨਰਾਇਣ ਮੰਦਰ ਵਿਖੇ ਕੀਤੀ ਗਈ। ਅਵਾਰਾ ਪਸ਼ੂਆਂ ਦੀ ਵੱਧਦੀ ਗਿਣਤੀ ਅਤੇ ਇਹਨਾਂ ਕਾਰਣ ਵੱਧ ਰਹੇ ਐਕਸੀਡੈਂਟਾਂ ਦੀ ਸਮਸਿਆ ਦੇ ਹੱਲ ਲਈ ਲੋਕਾਂ ਦੇ ਵਿਚਾਰ ਜਾਨਣ ਅਤੇ ਪ੍ਰਸ਼ਾਸਨ ਨੂੰ ਇਸ ਦੇ ਹੱਲ ਲਈ ਮਜਬੂਰ ਕਰਨ ਦੇ ਮਕਸਦ ਨਾਲ ਇਹ ਮੀਟਿੰਗ ਕੀਤੀ ਗਈ।ਇਹ ਜਾਣਕਾਰੀ ਦਿੰਦਿਆਂ ਸੰਜੀਵ ਪਿੰਕਾ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਇੰਡੀਅਨ ਮੈਡੀਕਲ ਐਸੋਸੀਏਸ਼ਨ, ਸਨਾਤਨ ਧਰਮ ਸਭਾ, ਕਿਸਾਨ ਜਥੇਬੰਦੀਆਂ, ਮੈਡੀਕਲ ਪ੍ਕੈਟੀਸ਼ਨਰ ਐਸੋਸੀਏਸ਼ਨ,ਲੈਬ ਟੈਕਨੀਸ਼ੀਅਨ ਐਸੋਸੀਏਸ਼ਨ,ਬਾਲਾ ਜੀ ਪਰਿਵਾਰ ਸੰਘ, ਰਾਸ਼ਟਰੀ ਸਵਯੰਸੇਵਕ ਸੰਘ, ਰੋਟਰੀ ਕਲੱਬਾਂ, ਮਾਨਸਾ ਸਾਇਕਲ ਗਰੁੱਪ,ਈਕੋ ਵ੍ਹੀਲਰ ਸਾਇਕਲ ਗਰੁੱਪ ਸਮੇਤ ਬਹੁਤ ਸਾਰੀਆਂ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ।ਮਨਦੀਪ ਗੋਰਾ ਸਾਬਕਾ ਪ੍ਰਧਾਨ ਨਗਰ ਕੌਂਸਲ ਮਾਨਸਾ ਨੇ ਕਿਹਾ ਕਿ ਸਰਕਾਰ ਨੂੰ ਲੋਕਾਂ ਵਲੋਂ ਇੱਕਠਾ ਕੀਤਾ ਕਾਓ ਸੈਸ ਇਹਨਾਂ ਪਸ਼ੂਆਂ ਦੀ ਸੰਭਾਲ ਉਪਰ ਖਰਚ ਕਰਨਾ ਚਾਹੀਦਾ ਹੈ।ਕਿਸਾਨ ਆਗੂ ਰੂਲਦੂ ਸਿੰਘ ਅਤੇ ਬੋਘ ਸਿੰਘ ਨੇ ਕਿਹਾ ਕਿ ਫਸਲਾਂ ਦਾ ਨੁਕਸਾਨ ਕਰ ਰਹੇ ਇਹਨਾਂ ਅਵਾਰਾ ਪਸ਼ੂਆਂ ਦਾ ਸਰਕਾਰ ਹੱਲ ਕਰੇ ਨਹੀਂ ਤਾਂ ਸੰਘਰਸ਼ ਦਾ ਰਾਹ ਵਿਢਿਆ ਜਾਵੇਗਾ।ਡਾਕਟਰ ਧੰਨਾ ਮੱਲ ਗੋਇਲ ਅਤੇ ਬਲਵਿੰਦਰ ਕਾਕਾ ਨੇ ਹਰ ਰੋਜ਼ ਹਜ਼ਾਰਾਂ ਲੋਕ ਇਹਨਾਂ ਅਵਾਰਾ ਪਸ਼ੂਆਂ ਕਾਰਣ ਐਕਸੀਡੈਂਟਾਂ ਵਿਚ ਮਰ ਰਹੇ ਹਨ ਅਤੇ ਸਰਕਾਰ ਕੁੰਭਕਰਨ ਦੀ ਨੀਂਦ ਸੁੱਤੀ ਪਈ ਹੈ ਜੇਕਰ ਜਲਦੀ ਇਸਦਾ ਹੱਲ ਨਾ ਕੀਤਾ ਗਿਆ ਤਾਂ ਸਰਕਾਰ ਦਾ ਹਰੇਕ ਪਲੇਟਫਾਰਮ ਤੇ ਇਕੱਠੇ ਹੋ ਕੇ ਹੱਲ ਕਰਨ ਲਈ ਮਜਬੂਰ ਕੀਤਾ ਜਾਵੇਗਾ।ਡਾਕਟਰ ਜਨਕ ਰਾਜ ਸਿੰਗਲਾ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਮਾਨਸਾ ਜ਼ਿਲ੍ਹੇ ਦੀ ਇਸ ਸਮਸਿਆ ਲਈ ਮਾਨਯੋਗ ਡਿਪਟੀ ਕਮਿਸ਼ਨਰ ਮਾਨਸਾ ਰਾਹੀਂ ਮਾਨਯੋਗ ਮੁੱਖ ਮੰਤਰੀ ਜੀ ਨੂੰ ਮੰਗ ਪੱਤਰ ਭੇਜਿਆ ਜਾਵੇਗਾ ਅਤੇ ਢੁਕਵਾਂ ਹੱਲ ਨਾ ਹੋਣ ਦੀ ਸੂਰਤ ਵਿੱਚ ਸੰਘਰਸ਼ ਦਾ ਰਾਹ ਅਪਨਾਇਆ ਜਾਵੇਗਾ ਉਹਨਾਂ ਕਿਹਾ ਕਿ ਉਹਨਾਂ ਦੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਹਰ ਤਰ੍ਹਾਂ ਦੇ ਸਹਿਯੋਗ ਲਈ ਹਰ ਸਮੇਂ ਤਿਆਰ ਹੈ।ਆਮ ਆਦਮੀ ਪਾਰਟੀ ਦੇ ਜਿਲ੍ਹਾ ਜਨਰਲ ਸਕੱਤਰ ਗੁਰਪ੍ਰੀਤ ਭੂੱਚਰ ਨੇ ਕਿਹਾ ਕਿ ਉਹ ਲੋਕਾਂ ਦੇ ਦਰਦ ਨੂੰ ਸਮਝਦੇ ਹਨ ਅਤੇ ਹਰ ਰੋਜ਼ ਇਹਨਾਂ ਅਵਾਰਾ ਪਸ਼ੂਆਂ ਦੀ ਸਮਸਿਆ ਨਾਲ ਵਿਚਰਦੇ ਹਨ ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਲੋਕਾਂ ਦੇ ਇਕ ਵਫਦ ਨੂੰ ਨਾਲ ਲੈਕੇ ਜ਼ਿਲ੍ਹੇ ਦੇ ਇੰਚਾਰਜ ਮੰਤਰੀ ਮੈਡਮ ਬਲਜੀਤ ਕੌਰ ਨੂੰ ਮਿਲ ਕੇ ਸਮਸਿਆ ਦੇ ਹੱਲ ਲਈ ਬੇਨਤੀ ਕਰਨਗੇ।ਇਸ ਮੌਕੇ ਰੂਲਦੂ ਰਾਮ ਨੰਦਗੜ,ਡਾਕਟਰ ਸੁਨੀਤ ਜਿੰਦਲ, ਡਾਕਟਰ ਪਰਸ਼ੋਤਮ ਗੋਇਲ, ਡਾਕਟਰ ਵਿਨੋਦ ਮਿੱਤਲ, ਵਿਨੋਦ ਕੁਮਾਰ, ਹਰਿੰਦਰ ਮਾਨਸ਼ਾਹੀਆ,ਬਿੱਕਰ ਮਘਾਣੀਆ,ਵਿਸ਼ਵਦੀਪ ਬਰਾੜ, ਬਿੰਦਰ ਪਾਲ, ਸੁਰਿੰਦਰ ਪਿੰਟਾਂ, ਰਵਿੰਦਰ ਗਰਗ,ਰੋਟੇਰੀਅਨ ਵਿਨੋਦ, ਰਮੇਸ਼ ਜਿੰਦਲ,ਅਮਰ ਪੀ.ਪੀ, ਨਰੇਸ਼ ਬਿਰਲਾ ਸਮੇਤ ਭਾਰੀ ਗਿਣਤੀ ਵਿੱਚ ਸ਼ਹਿਰ ਵਾਸੀ ਹਾਜ਼ਰ ਸਨ।

NO COMMENTS