*ਸਮਾਜਿਕ ਸੁਰੱਖਿਆ ਵਿਭਾਗ ਤੋਂ ਸਹਾਇਤਾ ਪ੍ਰਾਪਤ ਗੈਰ ਸਰਕਾਰੀ ਸੰਸਥਾ ਵੱਲੋਂ ਪਿੰਡ ਦਲੇਲਵਾਲਾ ਵਿਖੇ ਸਿਲਾਈ ਕਢਾਈ ਸਿਖਲਾਈ ਕੋਰਸ ਦੀ ਸ਼ੁਰੂਆਤ*

0
16

ਮਾਨਸਾ 18 ਮਈ  (ਸਾਰਾ ਯਹਾਂ/  ਮੁੱਖ ਸੰਪਾਦਕ)  : ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਸਹਾਇਤਾ ਪ੍ਰਾਪਤ ਗੈਰ ਸਰਕਾਰੀ ਸੰਸਥਾ ਬਾਬਾ ਬਾਹਲ ਦਾਸ ਐਜੂਕੇਸ਼ਨ ਐਂਡ ਵੋਕੇਸ਼ਨਲ ਟਰੇਨਿੰਗ ਸੁਸਾਇਟੀ ਝੁਨੀਰ ਵੱਲੋਂ ਪਿੰਡ ਦਲੇਲਵਾਲਾ ਵਿਖੇ ਸਿਲਾਈ ਕਢਾਈ ਟਰੇਨਿੰਗ ਕੋਰਸ ਦੀ ਸ਼ੁਰੂਆਤ ਕੀਤੀ ਗਈ, ਜਿਸ ਦਾ ਉਦਘਾਟਨ ਜ਼ਿਲਾ ਸਮਾਜਿਕ ਸੁਰੱਖਿਆ ਅਫਸਰ ਵਰਿੰਦਰ ਸਿੰਘ ਟਿਵਾਣਾ ਨੇ ਕੀਤਾ
    ਉਨਾਂ ਪਿੰਡ ਦੇ ਪੰਚਾਇਤ ਘਰ ਵਿੱਚ ਮੌਜੂਦ ਪਿੰਡ ਦਲੇਲਵਾਲਾ ਦੀਆਂ ਕੋਰਸ ਕਰਨ ਵਾਲੀਆਂ ਔਰਤਾਂ ਖਾਸਕਰ ਨੌਜਵਾਨ ਲੜਕੀਆਂ ਨੂੰ ਸਰਕਾਰ ਦੁਆਰਾ ਕੀਤੇ ਇਸ ਉਪਰਾਲੇ ਵਿੱਚ ਮਨ ਲਗਾ ਕੇ ਸਿਲਾਈ ਕਢਾਈ ਦੀ ਸਿਖਲਾਈ ਲੈਣ ਲਈ ਕਿਹਾ ਤਾਂ ਜੋ ਭਵਿੱਖ ਵਿਚ ਉਹ ਸਿਲਾਈ ਕਢਾਈ ਨੂੰ ਆਪਣੇ ਕਿੱਤੇ ਵਜੋਂ ਅਪਣਾ ਕੇ ਪੈਰਾਂ ’ਤੇ ਖੜੇ ਹੋ ਸਕਣ।
        ਇਸ ਮੌਕੇ ਮੌਜੂਦ ਪਿੰਡ ਦੀਆਂ ਔਰਤਾਂ ਜਿਨਾਂ ਦੁਆਰਾ ਸਿਖਲਾਈ ਕੋਰਸ ਵਿੱਚ ਰਜਿਸਟਰੇਸ਼ਨ ਕਰਵਾਈ ਗਈ ਹੈ, ਨੇ ਪੰਜਾਬ ਸਰਕਾਰ ਦਾ ਅਤੇ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੇ ਕੈਬਨਿਟ ਮੰਤਰੀ ਡਾ.ਬਲਜੀਤ ਕੌਰ ਦੇ ਵਿਸ਼ੇਸ਼ ਧੰਨਵਾਦ ਕੀਤਾ
        ਸਿਖਲਾਈ ਪ੍ਰਾਪਤ ਕਰਨ ਦੀਆਂ ਚਾਹਵਾਨ ਇਨਾਂ ਲੜਕੀਆਂ ਤੇ ਔਰਤਾਂ ਵੱਲੋਂ ਸਿਖਲਾਈ ਦੇਣ ਵਾਲੀ ਗੈਰ ਸਰਕਾਰੀ ਸੰਸਥਾ ਬਾਬਾ ਬਾਹਲ ਦਾਸ ਐਜੋਕੇਸ਼ਨ ਐਂਡ ਵੋਕੇਸ਼ਨਲ ਟਰੇਨਿੰਗ ਸੁਸਾਇਟੀ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ ਗਿਆ, ਜਿਨਾਂ ਵੱਖ ਵੱਖ ਪਿੰਡਾਂ ਦਾ ਵਿਸ਼ੇਸ਼ ਸਰਵੇ ਕਰਵਾਉਣ ਉਪਰੰਤ ਉਨਾਂ ਦੇ ਪਿੰਡ ਦਲੇਲਵਾਲਾ ਨੂੰ ਇਹ ਸੈਂਟਰ ਚਲਾਉਣ ਲਈ ਚੁਣਿਆ।

NO COMMENTS