*ਸਮਾਜਿਕ ਤਬਦੀਲੀ ਲਈ ਸਾਡਾ ਰਾਹ ਦਸੇਰਾ ਰਹੇਗਾ ਕਾਮਰੇਡ ਵੀ ਆਈ ਲੈਨਿਨ।:-ਅਰਸੀ*

0
18

ਮਾਨਸਾ 22/4/24 (ਸਾਰਾ ਯਹਾਂ/ਮੁੱਖ ਸੰਪਾਦਕ) ਮਹਾਨ ਕ੍ਰਾਂਤੀਕਾਰੀ ਤੇ ਦਾਰਸ਼ਨਿਕ ਕਾਮਰੇਡ ਵੀ ਆਈ ਲੈਨਿਨ ਦੇ ਜਨਮ ਦਿਨ ਨੂੰ ਸਮਰਪਿਤ ਪ੍ਰੋਗਰਾਮ ਤੇਜਾ ਸਿੰਘ ਸੁਤੰਤਰ ਭਵਨ ਵਿਖੇ ਕਾਮਰੇਡ ਮਨਜੀਤ ਕੌਰ ਗਾਮੀਵਾਲਾ ਦੀ ਪ੍ਰਧਾਨਗੀ ਹੇਠ ਕੀਤਾ ਗਿਆ। ਪ੍ਰੋਗਰਾਮ ਮੌਕੇ ਹਾਜ਼ਰ ਸਾਥੀਆ ਨੂੰ ਸੰਬੋਧਨ ਕਰਦਿਆਂ ਸੀ ਪੀ ਆਈ ਨੈਸ਼ਨਲ ਕੌਂਸਲ ਮੈਂਬਰ ਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਕਿਹਾ ਕਿ ਮਹਾਨ ਕ੍ਰਾਂਤੀਕਾਰੀ ਤੇ ਦਾਰਸ਼ਨਿਕ ਕਾਮਰੇਡ ਵੀ ਆਈ ਲੈਨਿਨ ਤੋਂ ਬਿਨਾਂ ਮਾਰਕਸਵਾਦ ਅਧੂਰਾ ਹੈ ਅਮਲੀ ਤੇ ਫਲਸਫੇ ਦੇ ਖੇਤਰ ਵਿੱਚ ਲੈਨਿਨ ਦੀ ਦੇਣ ਸਦਕਾ ਮਾਰਕਸਵਾਦ ਦੇ ਨਾਲ ਲੈਨਿਨਵਾਦ ਦਾ ਨਾਂ ਜੁੜਿਆ ਹੋਇਆ ਹੈ।ਮਾਰਕਸ ਦੇ ਤੁਰ ਜਾਣ ਉਪਰੰਤ ਲੈਨਿਨ ਨੇ ਵਿਗਿਆਨਕ ਕਮਿਊਨਿਜ਼ਮ ਦੇ ਸਿਧਾਂਤ ਨੂੰ ਹੋਰ ਮਜ਼ਬੂਤ ਤੇ ਅਮੀਰ ਬਣਾਇਆ ਹੈ। ਰੂਸੀ ਕ੍ਰਾਂਤੀ ਦਾ ਚਹੇਤਾ ਅੱਜ ਵੀ ਸਾਡੇ ਲਈ ਰਾਹ ਦਸੇਰਾ ਹੈ।
ਕਮਿਊਨਿਸਟ ਆਗੂ ਸਾਥੀ ਅਰਸ਼ੀ ਨੇ ਮੋਜੂਦਾ ਦੌਰ ਵਿੱਚ ਦੇਸ਼ ਵਿੱਚ ਹੋ ਰਹੀਆਂ ਚੋਣਾਂ ਮੌਕੇ ਦੇਸ਼ ਦੀ ਆਜ਼ਾਦੀ, ਸੰਵਿਧਾਨ ਤੇ ਲੋਕਤੰਤਰ ਨੂੰ ਬਚਾਉਣ ਲਈ ਸੀ ਪੀ ਆਈ ਵੱਲੋਂ ਭਾਜਪਾ ਨੂੰ ਹਰਾਉਣ ਦਾ ਅਹਿਦ ਲੈਣ ਦਾ ਸੱਦਾ ਦਿੱਤਾ। ਕਿਉਂਕਿ ਆਰ ਐਸ ਐਸ ਤੇ ਭਾਜਪਾ ਘੱਟ ਗਿਣਤੀਆਂ, ਔਰਤਾਂ ਸਮੇਤ ਦਲਿਤਾਂ ਖਿਲਾਫ ਅਖੌਤੀ ਰਾਸ਼ਟਰਵਾਦ ਦੇ ਏਜੰਡੇ ਦੀ ਦੁਰਵਰਤੋਂ ਕਰਕੇ ਭਾਈ ਚਾਰਕ ਨੂੰ ਤੋੜਨ ਲਈ ਯਤਨਸ਼ੀਲ ਹੈ ਤੇ ਆਪਣੇ ਸਿਆਸੀ ਮੁਫਾਦ ਨੂੰ ਹੱਲ ਕਰਨ ਲਈ ਧਰਮ ਦੀ ਦੁਰਵਰਤੋਂ ਕਰ ਰਹੀ ਹੈ। ਉਹਨਾਂ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਮਜ਼ਬੂਤੀ ਲਈ ਭਾਈਚਾਰਕ ਸਾਂਝ ਮਜ਼ਬੂਤ ਕਰੀਏ। ਦੇਸ਼ ਵਿੱਚ ਇੰਡੀਆ ਦੀ ਸਰਕਾਰ ਬਣਾ ਕੇ ਦੇਸ਼ ਨੂੰ ਭਾਜਪਾ ਮੁਕਤ ਕਰਨ ਦੀ ਅਪੀਲ ਕੀਤੀ।
ਜ਼ਿਲ੍ਹਾ ਸਕੱਤਰ ਸਾਥੀ ਕ੍ਰਿਸ਼ਨ ਚੌਹਾਨ, ਏਟਕ ਦੇ ਐਡਵੋਕੇਟ ਕੁਲਵਿੰਦਰ ਉੱਡਤ, ਜ਼ਿਲ੍ਹਾ ਸਹਾਇਕ ਸਕੱਤਰ ਸੀਤਾਰਾਮ ਗੋਬਿੰਦਪੁਰਾ, ਦਲਜੀਤ ਮਾਨਸ਼ਾਹੀਆ ਤੇ ਵੇਦ ਪ੍ਰਕਾਸ਼ ਬੁਢਲਾਡਾ ਨੇ ਚੋਣਾਂ ਮੌਕੇ ਮੈਨੀਫੈਸਟੋ ਨੂੰ ਲਾਗੂ ਨਾ ਕਰਨ ਵਾਲੀਆਂ ਸਿਆਸੀ ਧਿਰਾਂ ਤੇ ਕਾਨੂੰਨੀ ਕਾਰਵਾਈ ਲਈ ਕਾਨੂੰਨ ਬਣਾਉਣ ਦੀ ਮੰਗ ਕੀਤੀ।ਅਤੇ ਚੋਣ ਵਾਅਦੇ ਪੂਰੇ ਨਾ ਭਾਜਪਾ ਦੇ ਉਮੀਦਵਾਰਾਂ ਨੂੰ ਘੇਰ ਕੇ ਸੁਆਲ ਕਰਨ ਦੀ ਅਪੀਲ ਕੀਤੀ।
ਮੀਟਿੰਗ ਮੌਕੇ ਮਈ ਦਿਵਸ ਮੌਕੇ ਕਿਰਤ ਤੇ ਕਿਰਤੀ ਬਚਾਓ ਦੇ ਨਾਹਰੇ ਤਹਿਤ ਕਨਵੈਨਸ਼ਨ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ। ਪਾਰਟੀ ਨੀਤੀਆਂ ਤੇ ਸਿਧਾਂਤਾਂ ਘਰ ਘਰ ਪਹੁਚਾਉਣ ਲਈ ਜਨਤਕ ਪ੍ਰੋਗਰਾਮਾਂ ਕਰਕ ਦਾ ਫ਼ੈਸਲਾ ਕੀਤਾ।
ਇਸ ਸਮੇਂ ਹੋਰਨਾਂ ਤੋਂ ਇਲਾਵਾ ਰਤਨ ਭੋਲਾ, ਅਰਵਿੰਦਰ ਕੌਰ, ਰਜਿੰਦਰ ਹੀਰੇਵਾਲਾ, ਸੁਖਰਾਜ ਜੋਗਾ, ਹਰਮੀਤ ਬੋੜਾਵਾਲ, ਗੋਰਾ ਟਾਹਲੀਆਂ, ਮਲਕੀਤ ਬਖਸ਼ੀਵਾਲਾ, ਕਪੂਰ ਸਿੰਘ ਕੋਟ ਲੱਲੂ, ਹਰਪਾਲ ਸਿੰਘ ਬੱਪੀਆਣਾ,ਮੰਗਤ ਭੀਖੀ, ਗੁਰਦਿਆਲ ਦਲੇਲ ਸਿੰਘ ਵਾਲਾ,ਪੱਪੀ ਮੂਲਾ ਸਿੰਘ ਵਾਲਾ, ਕਿਰਨਾ ਰਾਣੀ ਸਾਬਕਾ ਐਮ ਸੀ, ਸੁਖਦੇਵ ਮਾਨਸਾ, ਬੰਬੂ ਸਿੰਘ, ਸੰਤੋਖ ਰਾਣੀ ਆਦਿ ਆਗੂਆਂ ਨੇ ਸੰਬੋਧਨ ਕੀਤਾ।

NO COMMENTS