*ਸਮਾਜਸੇਵੀ ਪਰਿਵਾਰ ਵਲੋਂ ਮਿ੍ਤਕ ਦੇਹ ਦਾ ਸੰਸਕਾਰ ਗੈਸ ਨਾਲ ਕੀਤਾ*

0
63

ਮਾਨਸਾ 08,ਫ਼ਰਵਰੀ (ਸਾਰਾ ਯਹਾਂ/ ਜੋਨੀਂ ਜਿੰਦਲ ) : ਅਗਰਵਾਲ ਸਭਾ ਮਾਨਸਾ ਦੇ ਸੱਕਤਰ ਸ਼੍ਰੀ ਸ਼ਾਮ ਲਾਲ ਗੋਇਲ ਜੀ ਦੀ ਧਰਮਪਤਨੀ ਸ਼੍ਰੀਮਤੀ ਕਮਲੇਸ਼ ਗੋਇਲ ਲੰਬੀ ਬੀਮਾਰੀ ਤੋਂ ਬਾਅਦ ਕੱਲ੍ਹ ਰਾਤ ਪ੍ਰਮਾਤਮਾਂ ਵਲੋਂ ਬਖਸ਼ੀ ਹੋਈ ਸਵਾਸਾਂ ਦੀ ਪੂਰਤੀ ਕਰਦਿਆਂ ਪ੍ਰਭੂ ਚਰਨਾਂ ਚ ਜਾ ਬਿਰਾਜੇ ਹਨ। ਇਹ ਜਾਣਕਾਰੀ ਦਿੰਦਿਆਂ ਸੀਨੀਅਰ ਮੀਤ ਪ੍ਰਧਾਨ ਸੰਜੀਵ ਪਿੰਕਾ ਨੇ ਦੱਸਿਆ ਕਿ ਵਾਤਾਵਰਣ ਨੂੰ ਬਚਾਉਣ ਦਾ ਸੰਦੇਸ਼ ਦੇਣ ਦੇ ਮਕਸਦ ਨਾਲ ਮ੍ਰਿਤਕਾ ਦਾ ਸੰਸਕਾਰ ਗੈਸ ਨਾਲ ਸੰਸਕਾਰ ਕਰਨ ਵਾਲੀ ਚਿਤਾ ਨਾਲ ਕੀਤਾ ਗਿਆ। ਉਹਨਾਂ ਦੱਸਿਆ ਕਿ ਇਸ ਸਿਸਟਮ ਨਾਲ ਸੰਸਕਾਰ ਕਰਨ ਲਈ ਸਿਰਫ ਛੇ ਕਿਲੋ ਘਰਾਂ ਵਿੱਚ ਵਰਤੀ ਜਾਣ ਵਾਲੀ ਗੈਸ ਅਤੇ ਸਿਰਫ ਸੱਠ ਕਿੱਲੋ ਲੱਕੜ ਇਸਤੇਮਾਲ ਹੁੰਦੀ ਹੈ ਜਿਸ ਨਾਲ ਵਾਤਾਵਰਣ ਦਾ ਪ੍ਰਦੂਸ਼ਣ ਬਹੁਤ ਘੱਟਦਾ ਹੈ ਅਤੇ ਰੁੱਖਾਂ ਦੀ ਕਟਾਈ ਵੀ ਘੱਟਦੀ ਹੈ ਇਸ ਲਈ ਹਰੇਕ ਮਿ੍ਤਕ ਦੇਹ ਦਾ ਸੰਸਕਾਰ ਗੈਸ ਨਾਲ ਸੰਸਕਾਰ ਕਰਨ ਵਾਲੀ ਚਿਤਾ ਰਾਹੀਂ ਹੀ ਕੀਤਾ ਜਾਣਾ ਚਾਹੀਦਾ ਹੈ।
ਉਹਨਾਂ ਦੱਸਿਆ ਕਿ ਮ੍ਰਿਤਕ ਨਮਿੱਤ ਅੰਤਿਮ ਅਰਦਾਸ ਮਿਤੀ ਫਰਵਰੀ 18 ਦਿਨ ਸ਼ੁੱਕਰਵਾਰ ਨੂੰ ਦੁਪਹਿਰ ਇੱਕ ਵਜੇ ਗਊਸ਼ਾਲਾ ਭਵਨ ਦੇ ਬਲਾਕ ਏ ਵਿਖੇ ਹੋਵੇਗੀ।
ਆਈ.ਐਮ.ਏ.ਦੇ ਪ੍ਰਧਾਨ ਡਾਕਟਰ ਜਨਕ ਰਾਜ ਸਿੰਗਲਾ, ਡਾਕਟਰ ਟੀ.ਪੀ.ਐਸ.ਰੇਖੀ,ਆਮ ਆਦਮੀ ਪਾਰਟੀ ਦੇ ਡਾਕਟਰ ਵਿਜੇ ਸਿੰਗਲਾ, ਅਗਰਵਾਲ ਸਭਾ ਦੇ ਪ੍ਰਧਾਨ ਪ੍ਰਸ਼ੋਤਮ ਬਾਂਸਲ, ਅਗਰਵਾਲ ਸਭਾ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਅਸ਼ੋਕ ਗਰਗ, ਸੀਨੀਅਰ ਸਿਟੀਜਨ ਕੌਂਸਲ ਤੋਂ ਰੂਲਦੂ ਰਾਮ ਬਾਂਸਲ,ਬਾਬੂ ਰਾਮ ਸ਼ਰਮਾਂ, ਸਿਟੀ ਕਲੱਬ ਤੋਂ ਵਿਨੋਦ ਭੰਮਾਂ,ਪੇ੍ਮ ਅਗਰਵਾਲ, ਵਿਨੋਦ ਕੁਮਾਰ, ਸਾਡਾ ਮਾਨਸਾ ਤੋਂ ਬਲਜੀਤ ਕੜਵਲ, ਸਨਾਤਨ ਧਰਮ ਸਭਾ ਦੇ ਪ੍ਰਧਾਨ ਸ਼ਮੀਰ ਛਾਬੜਾ, ਬਿੰਦਰ ਪਾਲ, ਮਾਨਸਾ ਸਾਇਕਲ ਗਰੁੱਪ ਤੋਂ ਨਰਿੰਦਰ ਗੁਪਤਾ, ਪਰਵੀਨ ਟੋਨੀ, ਗਊਸ਼ਾਲਾ ਖੋਖਰ ਤੋਂ ਪਵਨ ਕੁਮਾਰ, ਜੈਪਾਲ ਗਰਗ, ਹਰਵਿੰਦਰ ਖੋਖਰ, ਸੰਜੀਵ ਗਰਗ ਸਮੇਤ ਸ਼ਹਿਰ ਦੀਆਂ ਸਮਾਜਿਕ, ਧਾਰਮਿਕ ਅਤੇ ਰਾਜਨੀਤਕ ਸੰਸਥਾਵਾਂ ਦੇ ਮੈਂਬਰਾਂ ਨੇ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਸ਼ਰਧਾ ਦੇ ਫੁੱਲ ਭੇਟ ਕੀਤੇ

NO COMMENTS