*ਸਮਰ ਕੈਂਪ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਸਹਾਈ ਸਿੱਧ ਹੋਣਗੇ-ਉਪ ਜ਼ਿਲ੍ਹਾ ਸਿੱਖਿਆ ਅਫ਼ਸਰ*

0
27

ਮਾਨਸਾ, 04 ਜੁਲਾਈ:(ਸਾਰਾ ਯਹਾਂ/ਹਿਤੇਸ਼ ਸ਼ਰਮਾ )
ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ’ਤੇ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਛੇਵੀਂ ਤੋਂ ਅੱਠਵੀਂ ਤੱਕ ਦੇ ਬੱਚਿਆਂ ਲਈ ਸਮਰ ਕੈਂਪ ਦਾ ਆਯੋਜਨ ਕੀਤਾ ਗਿਆ ਹੈ। ਇਸ ਲੜੀ ਤਹਿਤ ਜ਼ਿਲ੍ਹਾ ਮਾਨਸਾ ਦੇ 195 ਸਕੂਲਾਂ ਵਿੱਚ ਮਿਡਲ ਵਰਗ ਦੇ ਬੱਚਿਆਂ ਲਈ ਸਮਰ ਕੈਂਪ ਨਿਰਧਾਰਿਤ ਸਮਾਂ-ਸਾਰਣੀ ਤਿਆਰ ਕਰਕੇ ਸ਼ੁਰੂ ਕਰਵਾਇਆ ਗਿਆ ਹੈ।


ਸ੍ਰੀ ਅਸ਼ੋਕ ਕੁਮਾਰ (ਸਟੇਟ ਅਵਾਰਡੀ) ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਨੇ ਸਮਰ ਕੈਂਪ ਦੌਰਾਨ ਪਿੰਡ ਖਿਆਲਾ ਕਲਾਂ ਅਤੇ ਤਾਮਕੋਟ ਦੇ ਸਕੂਲਾਂ ਦੇ ਨਿਰੀਖਣ ਕੀਤਾ। ਉਨ੍ਹਾਂ ਕਿਹਾ ਕਿ ਆਧੁਨਿਕ ਤਕਨੀਕ ਨਾਲ ਸ਼ੁਰੂ ਹੋਏ ਸਮਰ ਕੈਂਪ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਸਹਾਈ ਸਿੱਧ ਹੋਣਗੇ। ਉਨ੍ਹਾਂ ਕਿਹਾ ਕਿ ਪਹਿਲੇ ਦਿਨ ਸਮਰ ਕੈਂਪ ਦੌਰਾਨ ਵਿਦਿਆਰਥੀਆਂ ਨੇ ਖੇਡ ਵਿਧੀ ਰਾਹੀਂ ਰੌਚਕ ਢੰਗ ਨਾਲ ਗਿਆਨ ਪ੍ਰਾਪਤ ਕੀਤਾ।
ਉਨ੍ਹਾਂ ਕਿਹਾ ਕਿ ਸਮਰ ਕੈਂਪ ਵਿੱਚ ਰਸਮੀ ਪੜ੍ਹਾਈ ਤੋਂ ਹੱਟ ਕੇ ਨਿਵੇਕਲੇ ਢੰਗ ਨਾਲ ਸਿੱਖਿਆ ਗ੍ਰਹਿਣ ਕੀਤੀ। ਵਿਦਿਆਰਥੀਆਂ ਦੇ ਮਾਪਿਆਂ ਨੇ ਵੀ ਸਮਰ ਕੈਂਪ ਦੀ ਪ੍ਰਸੰਸ਼ਾ ਕਰਦਿਆਂ ਕਿਹਾ ਕਿ ਅਜਿਹੇ ਉਪਰਾਲੇ ਭਵਿੱਖ ਵਿੱਚ ਜਾਰੀ ਰਹਿਣੇ ਚਾਹੀਦੇ ਹਨ। 

NO COMMENTS