*ਸਭਿਆਚਾਰ ਚੇਤਨਾ ਮੰਚ ਮਾਨਸਾ ਦੀ ਹੋਈ ਚੋਣ ਦੌਰਾਨ ਹਰਿੰਦਰ ਮਾਨਸ਼ਾਹੀਆ ਪ੍ਰਧਾਨ ਅਤੇ ਹਰਦੀਪ ਸਿੱਧੂ ਜਨਰਲ ਸਕੱਤਰ ਚੁਣੇ ਗਏ*

0
44

ਮਾਨਸਾ 22 ਨਵੰਬਰ (ਸਾਰਾ ਯਹਾਂ/ਜੋਨੀ ਜਿੰਦਲ ):ਸਭਿਆਚਾਰ ਚੇਤਨਾ ਮੰਚ ਮਾਨਸਾ ਦੀ ਹੋਈ ਚੋਣ ਦੌਰਾਨ ਦੋ ਸਾਲਾਂ ਲਈ ਹਰਿੰਦਰ ਸਿੰਘ ਮਾਨਸ਼ਾਹੀਆ ਪ੍ਰਧਾਨ ਅਤੇ ਹਰਦੀਪ ਸਿੰਘ ਸਿੱਧੂ ਜਨਰਲ ਸਕੱਤਰ ਚੁਣੇ ਗਏ।ਮੰਚ ਵੱਲ੍ਹੋਂ ਜਨਵਰੀ ਮਹੀਨੇ ਲੋਹੜੀ ਮੇਲਾ ਕਰਵਾਉਣ ਦਾ ਵੀ ਫੈਸਲਾ ਕੀਤਾ ਗਿਆ ਅਤੇ ਬਲਰਾਜ ਨੰਗਲ ਦੀ ਪ੍ਰਧਾਨਗੀ ਹੇਠ ਹੋਏ ਕਾਰਜਾਂ ਦੀ ਸਮੂਹ ਮੈਂਬਰਾਂ ਨੇ ਪ੍ਰਸ਼ੰਸਾ ਕੀਤੀ।

      ਸਭਿਆਚਾਰ ਚੇਤਨਾ ਮੰਚ ਮਾਨਸਾ ਦੀ ਮੀਟਿੰਗ ਬਲਰਾਜ ਨੰਗਲ ਦੀ ਪ੍ਰਧਾਨਗੀ ਹੇਠ ਹੋਈ,ਜਿਸ ਦੌਰਾਨ ਉਨ੍ਹਾਂ ਨੇ ਪਿਛਲੇ ਲਗਭਗ ਦੋ ਸਾਲਾਂ ਦੌਰਾਨ ਮੰਚ ਦੀ ਕਾਰਗੁਜ਼ਾਰੀ ‘ਤੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਬੇਸ਼ੱਕ ਕਰੋਨੇ ਦੇ ਪਿਛਲੇ ਸਮੇਂ ਦੌਰਾਨ ਅਨੇਕਾਂ ਮੁਸ਼ਕਲਾਂ ਆਈਆਂ, ਉਸ ਦੇ ਬਾਵਜੂਦ ਮੰਚ ਨੇ ਵੱਖ ਵੱਖ ਤਰ੍ਹਾਂ ਦੀਆਂ ਸਰਗਰਮੀਆਂ ਚ ਵੱਡੀ ਭੂਮਿਕਾ ਨਿਭਾਈ।

 ਬਲਰਾਜ ਨੰਗਲ ਵਲੋਂ ਸਭਿਆਚਾਰ ਚੇਤਨਾ ਮੰਚ ਦੇ ਲੋਹੜੀ ਮੇਲੇ ਦੌਰਾਨ ਸਾਹਿਤਕ/ਕਲਾਤਮਕ ਖੇਤਰ ਵਿੱਚ ਕਿਸੇ ਵਿਸ਼ੇਸ਼ ਪ੍ਰਾਪਤੀ ਵਾਲੇ ਸਾਹਿਤਕਾਰ/ਕਲਾਕਾਰ ਨੂੰ ਆਪਣੀ ਸਵਰਗਵਾਸੀ ਪਤਨੀ ਦੇ ਨਾਮ ਤੇ ਅਵਾਰਡ ਸ਼ੁਰੂ ਕਰਨ ਦਾ ਐਲਾਨ ਕੀਤਾ। ਜਿਸ ਦਾ ਸਮੂਹ ਮੈਂਬਰਾਂ ਵੱਲ੍ਹੋ ਸਵਾਗਤ ਕੀਤਾ ਗਿਆ।

         ਮੀਟਿੰਗ ਦੌਰਾਨ ਮੰਚ ਦੇ ਸੀਨੀਅਰ ਆਗੂ ਬਲਰਾਜ ਮਾਨ,ਸਰਬਜੀਤ ਕੌਸ਼ਲ, ਕ੍ਰਿਸ਼ਨ ਕੁਮਾਰ,ਕੇਵਲ ਸਿੰਘ, ਬੂਟਾ ਸਿੰਘ ਰੱਲਾ,ਕੁਲਦੀਪ ਸਿੰਘ ਪ੍ਰਮਾਰ,ਅਸ਼ੋਕ ਬਾਂਸਲ ਅਤੇ ਮੋਹਣ ਮਿਤਲ ਹਾਜ਼ਰ ਸਨ।

NO COMMENTS