*ਸਬ-ਸੈਂਟਰ ਬੁਰਜਰਾਠੀ ਵਿਖੇ ਸਹਾਇਤਾ ਗਰੁੱਪ ਲੁਧਿਆਣਾ ਸੰਸਥਾ ਨੇ ਕੋਰੋਨਾ ਪੀੜਤਾਂ ਲਈ ਦਿੱਤੀਆ 50 ਕਿੱਟਾਂ*

0
9

ਜੋਗਾ 16 ਮਈ  (ਸਾਰਾ ਯਹਾਂਗੋਪਾਲ ਅਕਲੀਆ)ਪਿਛਲੇ ਲੰਬੇ ਸਮੇਂ ਤੋਂ ਲੋੜਵੰਦ ਪਰਿਵਾਰਾਂ ਦੀ ਮਦਦ ਕਰ ਰਹੀ ਸਹਾਇਤਾ ਗਰੁੱਪ ਲੁਧਿਆਣਾ ਸੰਸਥਾ ਵੱਲੋਂ ਜਿੱਥੇ ਪਿਛਲੇ ਸਮੇਂ ਦੌਰਾਨ ਲੋੜਵੰਦ ਪਰਿਵਾਰਾਂ ਦੀ ਮਦਦ ਕੀਤੀ ਗਈ ਸੀ, ਉੱਥੇ ਹੀ ਕੋਰੋਨਾ ਮਹਾਂਮਾਰੀ ਤੇ ਚਲਦਿਆਂ ਲੋਕਾਂ ਨੂੰ ਆ ਰਹੀਆ ਮੁਸ਼ਕਲਾ ਦਾ ਸਹਾਰਾ ਬਣਨ ਲਈ ਕੋਰੋਨਾ ਪੀੜਤ ਮਰੀਜ਼ਾ ਲਈ ਕਿੱਟਾ ਦਿੱਤੀਆ ਗਈਆ। ਸੰਸਥਾ ਦੇ ਜਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਘਾਲੀ ਨੇ ਦੱਸਿਆ ਕਿ ਸਹਾਇਤਾ ਗਰੁੱਪ ਦੇ ਸਰਪ੍ਰਸਤ ਡਾ. ਹਰਕੇਸ਼ ਸਿੰਘ ਸੰਧੂ (ਯੂ.ਐਸ.ਏ.) ਤੇ ਪ੍ਰਧਾਨ ਡਾ. ਰਾਜਿੰਦਰ ਸਿੰਘ ਰਾਜੀ ਦੀ ਟੀਮ ਵੱਲੋਂ ਜਿੱਥੇ ਪੰਜਾਬ ਵਿੱਚ ਵੱਖ-ਵੱਖ ਪਿੰਡਾਂ ਦੇ ਸੈਂਕੜੇ ਲੋੜਵੰਦ ਵਿਦਿਆਰਥੀਆਂ ਨੂੰ ਮੁਫ਼ਤ ਹਰ ਸਹੂਲਤ ਨਾਲ ਪੜ੍ਹਾਈ ਕਰਵਾਉਣ ਦਾ ਬੀੜਾ ਚੁੱਕਿਆ ਹੋਇਆ ਹੈ, ਉੱਥੇ ਹੀ ਦੇਸ਼-ਵਿਦੇਸ਼ `ਚ ਚੱਲ ਰਹੀ ਕੋਰੋਨਾ ਮਹਾਂਮਾਰੀ ਨੂੰ ਦੇਖਦਿਆ ਕੋਰੋਨਾ ਪੀੜਤ ਮਰੀਜ਼ਾ ਲਈ ਕਿੱਟਾ 50 ਕਿੱਟਾਂ ਭੇਜੀਆ ਗਈਆ ਹਨ, ਜਿੰਨ੍ਹਾਂ ਨੂੰ ਟੀਮ ਵਲੋਂ ਬੁਰਜਰਾਠੀ ਤੇ ਭਾਈਦੇਸਾ ਦੇ ਬਣੇ ਸਬ-ਸੈਂਟਰ ਦੇ ਮੁਲਾਜ਼ਮਾ ਨੂੰ 50 ਕਿੱਟਾਂ ਦੇ ਨਾਲ ਧਰਮਾ ਤੇ ਆਕਸੀ ਮੀਟਰ ਦਿੱਤੇ ਗਏ ਹਨ, ਤਾ ਜੋ ਕੋਰੋਨਾ ਪੀੜਤਾ ਨੂੰ ਸਮੇਂ ਸਿਰ ਤੇ ਲੋੜ ਪੈਣ ਤੇ ਦਿੱਤੀਆ ਜਾਣ। ਉਨ੍ਹਾਂ ਕਿਹਾ ਕਿ ਮਹਾਂਮਾਰੀ ਦੇ ਚਲਦਿਆ ਸੰਸਥਾ ਵੱਲੋਂ ਲੋੜ ਪੈਣ ਤੇ ਹੋਰ ਅਜਿਹੇ ਉਪਰਾਲੇ ਕੀਤੇ ਜਾਣਗੇ। ਉਨ੍ਹਾਂ ਹੋਰਨਾਂ ਨੂੰ ਅਪੀਲ ਕੀਤੀ ਕਿ ਮਹਾਂਮਾਰੀ ਤੇ ਚਲਦਿਆ ਸਾਨੂੰ ਜਿਲ੍ਹਾ ਪ੍ਰਸ਼ਾਸਨ ਦਾ ਸਾਥ ਦੇਣਾ ਚਾਹੀਦਾ ਹੈ ਅਤੇ ਪੀੜਤ ਪਰਿਵਾਰਾਂ ਦੀ ਮਦਦ ਕਰਨੀ ਚਾਹੀਦੀ ਹੈ। ਉਧਰ ਸਬ-ਸੈਂਟਰ ਦੇ ਕਰਮਚਾਰੀ ਨੇ ਇਸ ਉਪਰਾਲੇ ਲਈ ਸੰਸਥਾ ਦਾ ਧੰਨਵਾਦ ਕੀਤਾ। ਇਸ ਮੌਕੇ ਸੰਸਥਾ ਦੇ ਜਿਲ੍ਹਾ ਖਜ਼ਾਨਚੀ ਮਦਨ ਲਾਲ ਕੁਸ਼ਲਾ, ਗੋਪਾਲ ਅਕਲੀਆ ਤੇ ਸਬ-ਸੈਂਟਰ ਦੇ ਕਰਮਚਾਰੀ, ਲਵਪ੍ਰੀਤ, ਕਮਲੇਸ਼ ਕੌਰ, ਬਲਜੀਤ ਕੌਰ ਆਸ਼ਾ ਵਰਕਰ, ਮਲਕੀਤ ਸਿੰਘ ਆਦਿ ਹਾਜ਼ਰ ਸਨ।

NO COMMENTS