ਸਬ—ਡਵੀਜ਼ਨ ਸਰਦੂਲਗੜ ਅੰਦਰ 68 ਕਰਮਚਾਰੀਆਂ ਦੇ ਲਏ ਕੋਰੋਨਾ ਸੈਂਪਲ

0
27

ਮਾਨਸਾ, 15—03—2021( ਸਾਰਾ ਯਹਾਂ/ਬਲਜੀਤ ਪਾਲ): ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ ਨੋਟ ਜਾਰੀ
ਕਰਦੇ ਹੋੲ ੇ ਦੱਸਿਆ ਗਿਆ ਕਿ ਕੋਰੋਨਾ ਮਹਾਂਮਾਰੀ ਦੇ ਦੁਬਾਰਾ ਫੈਲਾਅ ਨੂੰ ਮੱਦੇਨਜ਼ਰ ਰੱਖਦੇ ਹੋੲ ੇ ਇਸਨੂ ੰ ਕਾਬ ੂ ਹੇਠ
ਰੱਖਣ ਲਈ ਪੁਲਿਸ ਪ੍ਰਸਾਸ਼ਨ ਅਤ ੇ ਸਿਹਤ ਵਿਭਾਗ ਪੂਰੀ ਤਰਾ ਮੁਸਤੈਦ ਹੈ। ਜਿਲਾ ਕੋਵਿਡ ਸੈਂਪਲਿੰਗ ਟੀਮ ਮਾਨਸਾ ਦੇ
ਇੰਚਾਰਜ ਡਾ. ਰਣਜੀਤ ਸਿੰਘ ਰਾਏ ਅਤੇ ਉਹਨਾਂ ਦੀ ਪੂਰੀ ਟੀਮ ਵੱਲੋਂ ਸਖਤ ਮਿਹਨਤ ਕਰਕੇ ਪੂਰੀ ਸਾਵਧਾਨੀ ਵਰਤਦੇ
ਹੋੲ ੇ ਪੁਲਿਸ ਥਾਣਿਆਂ ਵਿਖੇ ਜਾ ਕੇ ਕਰਮਚਾਰੀਆਂ ਦੇ ਕੋਰੋਨਾਂ ਦੇ ਸੈਂਪਲ ਲਏ ਜਾ ਰਹੇ ਹਨ। ਜਿਹਨਾਂ ਵੱਲੋਂ ਅੱਜ
ਸਬ—ਡਵੀਜ਼ਨ ਸਰਦੂਲਗੜ ਅੰਦਰ ਤਾਇਨਾਤ ਕਰਮਚਾਰੀਆਂ ਦੇ ਸੈਂਪਲ ਲੈਣ ਲਈ ਸਾਂਝ ਕੇਂਦਰ ਸਰਦੂਲਗੜ ਵਿਖੇ ਜਾ ਕੇ
ਕੁੱਲ 68 ਕਰਮਚਾਰੀਆਂ ਦੇ ਸੈਂਪਲ ਲਏ ਗਏ, ਜਿਹਨਾਂ ਦਾ ਰਿਜਲਟ 2 ਦਿਨਾਂ ਬਾਅਦ ਆਵੇਗਾ।
ਮਾਨਸਾ ਪੁਲਿਸ ਵੱਲੋਂ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਜਿੱਥੇ ਸੈਪਲਿੰਗ ਕਰਵਾਈ ਜਾ ਰਹੀ ਹੈ,


ਉਥੇ ਹੀ ਕੋਰੋਨਾ ਤੋਂ ਬਚਾਅ ਲਈ ਵੈਕਸੀਨ ਵੀ ਲਗਵਾਈ ਜਾ ਰਹੀ ਹੈ। ਕੋਵਿਡ ਵੈਕਸੀਨ ਦੀ ਪਹਿਲੀ ਡੋਜ਼ ਦਾ ਟੀਕਾ
ਅੱਜ ਤੱਕ ਕੁੱਲ 1462 ਅਧਿਕਾਰੀ/ਕਰਮਚਾਰੀਆਂ ਨੂੰ ਅਤ ੇ 28 ਦਿਨਾਂ ਬਾਅਦ ਦੂਜੀ ਡੋਜ਼ ਦਾ ਟੀਕਾ ਕੁੱਲ 473
ਅਧਿਕਾਰੀਆਂ/ਕਰਮਚਾਰੀਆਂ ਨੂੰ ਲੱਗ ਚੁੱਕਾ ਹੈ। ਸਾਰੇ ਕਰਮਚਾਰੀ ਤੰਦਰੁਸਤ ਹਨ ਅਤੇ ਰਹਿੰਦੇ ਕਰਮਚਾਰੀਆਂ ਦੇ
ਵਾਰੀ ਸਿਰ ਵੈਕਸੀਨ ਦਾ ਟੀਕਾ ਲਗਵਾਇਆ ਜਾ ਰਿਹਾ ਹੈ। ਐਸ.ਐਸ.ਪੀ. ਮਾਨਸਾ ਵੱਲੋਂ ਆਮ ਪਬਲਿਕ ਨੂੰ ਜਾਗਰੂਕ
ਕੀਤਾ ਗਿਆ ਕਿ ਪਹਿਲਾਂ ਦੀ ਤਰਾ ਹੀ ਸਾਵਧਾਨੀਆਂ ਦੀ ਪਾਲਣਾ ਯਕੀਨੀ ਬਣਾਈ ਜਾਵੇ। ਖਾਸ ਕਰਕੇ ਆਪਣੇ ਹੱਥ
ਵਾਰ ਵਾਰ ਸਾਬਣ ਜਾਂ ਹੈਂਡ—ਸੈਨੀਟਾਈਜ਼ਰ ਨਾਲ ਸਾਫ ਰੱਖੇ ਜਾਣ, ਇੱਕ/ਦੂਜੇ ਤੋਂ ਦੂਰੀ ਬਣਾ ਕੇ ਰੱਖੀ ਜਾਵੇ ਅਤੇ
ਨੱਕ/ਮੂੰਹ ਤੇ ਮਾਸਕ ਪਹਿਨਣਾ ਯਕੀਨੀ ਬਣਾਇਆ ਜਾਵੇ ਤਾਂ ਜੋ ਕੋਵਿਡ—19 ਨੂੰ ਅੱਗੇ ਫੈਲਣ ਤੋਂ ਰੋਕਿਆ ਜਾ ਸਕੇ।


NO COMMENTS