*ਸਬਜ਼ੀਆਂ ਦੇ ਭਾਅ ਚੜ੍ਹੇ ਆਸਮਾਨੀਂ*

0
61

ਬਰੇਟਾ 06,ਅਗਸਤ (ਸਾਰਾ ਯਹਾਂ/ਰੀਤਵਾਲ) ਮਹਿੰਗਾਈ ਤੇ ਅੱਜ ਤੱਕ ਕਿਸੇ ਵੀ ਸਰਕਾਰ ਵੱਲੋਂ ਕੰਟਰੋਲ ਨਹੀ ਹੋਇਆ
ਹੈ ਤੇ ਨਿੱਤ ਦਿਨ ਵੱਧ ਰਹੀਆਂ ਕੀਮਤਾਂ ਨੇ ਲੋਕਾਂ ਦੇ ਵੱਟ ਕੱਢ ਕੇ ਰੱਖ ਦਿੱਤੇ ਹਨ । ਗਰੀਬ
ਬੰਦਾ ਕੋਈ ਵੀ ਸਬਜ਼ੀ, ਫਲ ਖਾਣ ਤੋਂ ਲਾਚਾਰ ਹੋ ਚੁੱਕਾ ਹੈ । ਅੱਤ ਦੀ ਪੈ ਰਹੀ ਗਰਮੀ ਅਤੇ
ਹੋਈ ਬਰਸਾਤ ਦੇ ਕਾਰਨ ਬਾਜ਼ਾਰ ਫ਼#39;ਚ ਆ ਰਹੀਆਂ ਸਬਜੀਆਂ ਦੇ ਭਾਅ ਅਸਮਾਨੀਂ ਚੜ੍ਹੇ
ਹੋਏ ਹਨ। ਕੁਝ ਹੀ ਦਿਨਾਂ ਫ਼#39;ਚ ਇਹ ਭਾਅ ਦੁੱਗਣੇ ਹੋ ਗਏ ਹਨ। ਇਸ ਸਬੰਧੀ ਇਕੱਤਰ ਕੀਤੀ
ਜਾਣਕਾਰੀ ਅਨੁਸਾਰ ਅਦਰਕ 80 ਰੁਪਏ, ਸ਼ਿਮਲਾ ਮਿਰਚ 60 ਰੁਪਏ, ਗੋਭੀ 70 ਰੁਪਏ, ਅਰਬੀ
30 ਰੁਪਏ, ਬੈਂਗਣ 40 ਰੁਪਏ, ਭਿੰਡੀ 40 ਰੁਪਏ, ਕੱਦੂ 50 ਰੁਪਏ, ਕਰੇਲਾ 40 ਰੁਪਏ,
ਟਮਾਟਰ 30 ਰੁਪਏ, ਪਿਆਜ 30 ਰੁਪਏ, ਆਲ¨ 15 ਰੁਪਏ, ਤੋਰੀ 60 ਅਤੇ ਮਟਰ 120 ਰੁਪਏ
ਕਿਲੋ ਦੇ ਹਿਸਾਬ ਨਾਲ ਵਿਕ ਰਹੇ ਹਨ। ਸਬਜੀ ਵਿਕਰੇਤਾਵਾਂ ਨਾਲ ਗੱਲਬਾਤ ਕਰਨ ਫ਼#39;ਤੇ ਪਤਾ ਚੱਲਿਆ
ਕਿ ਬਾਰਿਸ਼ ਹੋਣ ਦੇ ਕਾਰਨ ਜ਼ਿਆਦਾਤਰ ਸਬਜੀਆਂ ਦੀ ਫ਼ੳਮਪ;ਸਲ ਖਰਾਬ ਹੋ ਚੁੱਕੀ ਹੈ ਤੇ ਬਾਕੀ
ਸਬਜ਼ੀ ਖੇਤਾਂ ਫ਼#39;ਚੋਂ ਤੋੜਨ ਵਿਚ ਮੁਸ਼ਕਲ ਆ ਰਹੀ ਹੈ। ਇਸ ਸਬੰਧੀ ਸਬਜੀ ਵਿਕਰੇਤਾ ਪਾਲੀ
ਸਿੰਘ ਨੇ ਗੱਲ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਸਬਜੀਆਂ ਦੇ ਭਾਅ ਘੱਟ ਹੋਣ ਫ਼#39;ਤੇ ਹੀ ਦੋ
ਪੈਸੇ ਬਚਦੇ ਹਨ ਕਿਉਂਕਿ ਉਨ੍ਹਾਂ ਦੀ ਕਦੇ ਕਦਾਈ ਕਾਫੀ ਮਾਤਰਾ ਫ਼#39;ਚ ਸਬਜ਼ੀ ਖਰਾਬ ਤਾਂ
ਹੁੰਦੀ ਹੀ ਹੈ ਦੂਜਾ ਸਬਜ਼ੀਆਂ ਨੂੰ ਲਿਆਉਣ ਤੇ ਵੀ ਕਾਫੀ ਖਰਚ ਹੋ ਜਾਂਦਾ ਹੈ ।
ਉਨ੍ਹਾਂ ਕਿਹਾ ਕਿ ਜੇਕਰ ਇਹ ਸਸਤੇ ਭਾਅ ਖਰੀਦੀ ਹੋਵੇ ਤਾਂ ਨੁਕਸਾਨ ਵੀ ਘੱਟ ਹੁੰਦਾ ਹੈ
ਤੇ ਜੇ ਮਹਿੰਗੀ ਖਰੀਦੀ ਹੋਵੇ ਤਾਂ ਨੁਕਸਾਨ ਵੀ ਵੱਧ ਹੁੰਦਾ ਹੈ।

NO COMMENTS