*ਸਫਾਈ ਕਰਮਚਾਰੀਆ ਦੀ ਹੜਤਾਲ ਹੋਣ ਕਾਰਨ ਸਫਾਈ ਦਾ ਬੁਰਾ ਹਾਲ*

0
27

ਸਰਦੂਲਗੜ੍ਹ,16 ਮਈ (ਸਾਰਾ ਯਹਾਂ/ (ਸਾਰਾ ਯਹਾਂ/ਬਲਜੀਤ ਪਾਲ):ਮਿਊਸਪਲ ਕਾਮਿਆ ਦੀਆ ਮੰਗਾ ਨੂੰ ਲੈਕੇ ਮਿਊਸਿਪਲ
ਮੁਲਾਜਿਮ ਐਕਸ਼ਨ ਕਮੇਟ ਪੰਜਾਬ ਦੇ ਸੱਦੇ ਤੇ 13 ਮਈ ਤੋ ਪੰਜਾਬ ਵਿੱਚ ਦਿੱਤੇ  ਅਣਮਿਥੇ
ਸਮੇਂ ਦੇ ਹੜਤਾਲ ਦੇ ਸੱਦੇ ਕਾਰਨ ਸ਼ਹਿਰਾ ਵਿੱਚ ਸਫਾਈ ਦਾ ਬੁਰਾ ਹਾਲ ਹੈ ਉੱਥੇ ਹੀ
ਸਰਦੂਲਗੜ੍ਹ ਸ਼ਹਿਰ ਵਿੱਚ ਸਫਾਈ ਨਾ ਹੋਣ ਕਾਰਨ ਸ਼ਹਿਰ ਵਿੱਚ ਗੰਦਗੀ ਦੇ ਢੇਰ ਲੱਗੇ ਹੋਏ
ਹਨ ਜਿਸ ਕਾਰਨ ਬੀਮਾਰੀਆ ਫੈਲਣ ਦਾ ਡਰ ਬਣਿਆ ਹੋਇਆ ਹੈ ਲੋਕਾ ਦਾ ਕਹਿਣਾ ਹੈ ਕਿ ਜਿੱਥੇ
ਲੋਕ ਕਰੋਨਾ ਵਰਗੀ ਭੈੜੀ ਮਹਾਂਮਾਰੀ ਦਾ ਸਾਹਮਣਾ ਕਰ ਰਹੇ ਹਨ ਉੱਥੇ ਹੀ ਸਫਾਈ ਦਾ
ਪ੍ਰਬੰਧ ਨਾ ਹੋਣ ਕਾਰਨ ਹੋਰ ਬੀਮਾਰੀਆ ਫੈਲਣ ਦਾ ਡਰ ਬਣਿਆ ਹੋਇਆ ਹੈ।ਸ਼ਹਿਰ ਦੇ ਹਸਪਤਾਲ
ਦੇ ਨਾਲ ਸਾਝੀ ਕੰਧ ਨਾਲ ਨਗਰ ਪੰਚਾਇਤ ਸਰਦੂਲਗੜ੍ਹ ਵੱਲੋ ਗੰਦਗੀ ਸੁੱਟਣ ਦਾ ਡੰਪ
ਬਣਾਇਆਂ ਹੋਇਆ ਜਿਸ ਵਿੱਚ ਗੰਦਗੀ ਇੱਕਠੀ ਕੀਤੀ ਜਾਂਦੀ ਹੈ ਉੱਥੇ ਸਫਾਈ ਨਾ ਹੋਣ ਕਾਰਨ
ਹਸਪਤਾਲ ਦੇ ਮਰੀਜ਼ਾ ਨੂੰ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਕਿਉਕਿ ਇਸ ਗੰਦਗੀ
ਵਿੱਚ ਬਦਬੂ ਮਾਰਨ ਕਾਰਨ ਮਰੀਜਾ ਅਤੇ ਉਨ੍ਹਾ ਦੀ ਦੇਖਰੇਖ ਕਰਨ ਵਾਲਿਆ ਦਾ ਹਸਪਤਾਲ ਵਿੱਚ
ਬੈਠਣਾ ਮੁਸ਼ਕਿਲ ਹੋ ਜਾਦਾ ਹੈ।ਇਸ ਤੋ ਇਲਾਵਾ ਇਹ ਡੰਪ ਬੱਸ ਸਟੈਂਡ ਅਤੇ ਪਟਵਾਰਖਾਨੇ ਦੇ
ਬਿੱਲਕੁਲ ਨਜਦੀਕ ਹੈ ਜਿਸ ਨਾਲ ਆਮ ਲੋਕਾ ਨੂੰ ਵੀ ਕਾਫੀ ਤਕਲੀਫ ਦਾ ਸਾਹਮਣਾ ਕਰਨਾ
ਪੈਂਦਾ ਹੈ।ਕਾਮਰੇਡ ਲਾਲ ਚੰਦ ਸਰਦੂਲਗੜ੍ਹ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ
ਸਿੰਘ ਤੋ ਮੰਗ ਕੀਤੀ ਹੈ ਕਿ ਮਿਊਸਿਪਲ ਕਾਮਿਆ ਦੀਆ ਜਾਇਜਾ ਮੰਗਾ ਨੂੰ ਮੰਨਕੇ ਉਨ੍ਹਾ ਦੀ
ਹੜਤਾਲ ਖੁਲਵਾਈ ਜਾਵੇ ਤਾਂ ਕਿ ਆਮ ਲੋਕਾ ਨੂੰ ਆ ਰਹੀਆ ਮੁਸ਼ਕਿਲਾ ਦਾ ਹੱਲ ਹੋ ਸਕੇ।

NO COMMENTS