*ਸਫਾਈ ਕਰਮਚਾਰੀਆਂ ਦੀ ਹੜਤਾਲ ਖਤਮ, ਭੱਟੀ ਨੇ ਵੰਡੇ ਲੱਡੂ, ਕੀਤੇ ਸ਼ਹਿਰ ਲਈ ਰਵਾਨਾ*

0
107

ਬੁਢਲਾਡਾ2 ਜੁਲਾਈ(ਅਮਨ ਮਹਿਤਾ): ਸਫਾਈ ਕਰਮਚਾਰੀਆਂ ਦੀ ਲੰਬੇ ਸੰਘਰਸ਼ ਤੋਂ ਬਾਅਦ ਅੱਜ ਹੜਤਾਲ ਖਤਮ ਕਰਨ ਉਪਰੰਤ ਅੱਜ ਹਲਕਾ ਇੰਚਾਰਜ ਕਾਂਗਰਸ ਰਣਜੀਤ ਕੌਰ ਭੱਟੀ ਵੱਲੋਂ ਸਫਾਈ ਕਰਮਚਾਰੀਆਂ ਨੂੰ ਲੱਡੂ ਵੰਡ ਕੇ ਹੜਤਾਲ ਖਤਮ ਕਰਵਾਈ ਗਈ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਫਾਈ ਕਰਮਚਾਰੀਆਂ ਦੀ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਨੂੰ ਮੰਨ ਲਈਆਂ ਹਨ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਤੋਂ ਸਫਾਈ ਕਰਮਚਾਰੀ ਆਪਣੀਆਂ ਮੰਗਾਂ ਸੰਬੰਧੀ ਹੜਤਾਲ ਤੇ ਬੈਠੇ ਸਨ ਜਿਸ ਤੋਂ ਬਾਅਦ ਕੈਪਟਨ ਸਰਕਾਰ ਨੇ ਉਨ੍ਹਾਂ ਦੀ ਪੱਕਾ ਕਰਨ ਦੀ ਮੰਗ ਅਤੇ ਹੋਰ ਮੰਗਾਂ ਮੰਨ ਕੇ ਇੱਕ ਚੰਗਾਂ ਉਪਰਾਲਾਂ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹਨਾ ਨੇ ਵੀ ਸਫਾਈ ਕਰਮਚਾਰੀਆਂ ਦੀਆਂ ਮੰਗਾਂ ਸੰਬੰਧੀ ਸਰਕਾਰ ਤੱਕ ਪਹੁੰਚ ਕੀਤੀ ਸੀ। ਇਸ ਮੋਕੇ ਉਨ੍ਹਾਂ ਕਰਮਚਾਰੀਆਂ ਦੀਆਂ ਹੜਤਾਲ ਖਤਮ ਕਰਵਾਉਣ ਉਪਰੰਤ ਸਫਾਈ ਕਰਨ ਲਈ ਸ਼ਹਿਰ ਵੱਲ੍ਹ ਨੂੰ ਰਵਾਨਾ ਕੀਤਾ। ਇਸ ਮੌਕੇ ਕਾਰਜ ਸਾਧਕ ਅਫਸਰ ਵਿਜੈ ਜਿੰਦਲ ਨੇ ਕਿਹਾ ਕਿ ਸਫਾਈ ਕਰਮਚਾਰੀਆਂ ਦੀ ਸਾਡੀ ਜਿੰਦਗੀ ਵਿੱਚ ਅਹਿਮ ਭੂਮਿਕਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੋਂ ਸਫਾਈ ਕਰਮਚਾਰੀ ਹੜਤਾਲ ਤੇ ਸਨ ਉਦੋ ਤੋਂ ਸ਼ਹਿਰ ਅੰਦਰ ਸਫਾਈ ਦਾ ਬਹੁਤ ਬੁਰਾ ਹਾਲ ਹੋ  ਗਿਆ ਸੀ ਪਰ ਹੁਣ ਜਲਦ ਹੀ ਸ਼ਹਿਰ ਦੀ ਸਫਾਈ ਕਰਵਾ ਕੇ ਸ਼ਹਿਰ ਨੂੰ ਸੁੰਦਰ ਬਣਾਇਆ ਜਾਵੇਗਾ। ਇਸ ਮੌਕੇ ਮੀਤ ਪ੍ਰਧਾਨ ਸੁਭਾਸ਼ ਵਰਮਾ, ਕੋਸਲਰ ਨਰੇਸ਼ ਕੁਮਾਰ, ਟਿੰਕੂ ਪੰਜਾਬ, ਟੀਟੂ ਚਾਵਰੀਆਂ, ਗੁਰਪ੍ਰੀਤ ਵਿਰਕ, ਤਰਜੀਤ ਚਹਿਲ,ਲਵਲੀ , ਸਮੇਤ ਸਫਾਈ ਕਰਮਚਾਰੀ ਹਾਜ਼ਰ ਸਨ।

NO COMMENTS