*ਸਥਾਨਕ ਸ਼ਹਿਰ ਦੇ ਡੀਏਵੀ ਸਕੂਲ ਵਿੱਚ national technology day ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ*

0
34

10,ਮਈ (ਸਾਰਾ ਯਹਾਂ/ਬੀਰਬਲ ਧਾਲੀਵਾਲ) : 10ਵੀਂ ਦੇ ਵਿਦਿਆਰਥੀ ਪਲਕ ਅਤੇ ਜੇਸਸ ਦੁਆਰਾ ਏਟੀਐਲ ਲੈਬ ਵਿਚ ਬੱਚਿਆਂ ਦੁਆਰਾ ਬਣਾਏ ਗਏ ਪ੍ਰੋਜੈਕਟਾਂ ਦਾ ਬਹੁਤ ਹੀ ਸੁੰਦਰ ਢੰਗ ਨਾਲ ਪ੍ਰਸਤੁਤੀਕਰਨ ਕੀਤਾ ਗਿਆ । ਬੱਚਿਆਂ ਦੀ ਪ੍ਰਸ਼ਨੋਤਰੀ ਪ੍ਰਤੀਯੋਗਤਾ ਕਰਵਾਈ ਗਈ। ਬੱਚਿਆਂ ਵੱਲੋਂ ਹੈਂਡਸ ਔਨ ਗਤੀਵਿਧੀਆਂ ਵੀ ਕੀਤੀਆਂ ਗਈਆ। ਇਸ ਤੋਂ ਇਲਾਵਾ ਡੀਏਵੀ ਮਲਟੀਪਲ ਇੰਟੈਲੀਜੈਂਸ ਟੈਸਟ ਜਿਹੜੀ ਕਿ ਬੱਚਿਆਂ ਦੀ ਪ੍ਰਤੀਯੋਗੀ ਤਿਆਰੀ ਲੜੀ ਹੈ, ਦੇ ਅਧੀਨ ਹਰ ਮਹੀਨੇ ਚੌਥੀ ਤੋਂ ਅੱਠਵੀਂ ਕਲਾਸ ਦੇ ਬੱਚਿਆਂ ਦਾ ਟੈਸਟ ਲਿਤਾ ਜਾਂਦਾ ਹੈ।ਜਿਸ ਦਾ ਉਦੇਸ਼ ਬੱਚਿਆਂ ਨੂੰ ਭਵਿੱਖ ਵਿੱਚ ਹੋਣ ਵਾਲੇ ਵੱਖ ਵੱਖ ਕੰਪੀਟੀਸ਼ਨਾ ਲਈ ਤਿਆਰ ਕਰਨਾ ਹੈ। ਇਸ ਪ੍ਰਕਿਰਿਆ ਵਿਚ ਸ਼ੈਸ਼ਨ 2020 -21 ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਦਾ ਇਕ ਫਾਈਨਲ ਮੁਲਾਂਕਣ ਕੀਤਾ ਗਿਆ ਜਿਸ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ 20 ਵਿਦਿਆਰਥੀਆਂ ਨੂੰ ਸਰਟੀਫਿਕੇਟ ਦਿੱਤੇ ਗਏ।ਇਸ ਮੌਕੇ ਉੱਤੇ ਸਕੂਲ ਪ੍ਰਿੰਸੀਪਲ ਸ੍ਰੀ ਵਿਨੋਦ ਰਾਣਾ ਨੇ ਦੱਸਿਆ ਕਿ 11 ਮਈ ਨੂੰ ਭਾਰਤ ਵਿੱਚ ਹਰ ਸਾਲ national technology day ਮਨਾਇਆ ਜਾਂਦਾ ਹੈ ਕਿਉਕਿ 11 ਮਈ 1997 ਨੂੰ ਭਾਰਤ ਦੇ ਤਤਕਾਲੀਨ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਵਿਚ ਰਾਜਸਥਾਨ ਦੇ ਪੋਖਰਨ ਵਿਚ ਸਫਲ ਪਰਮਾਣੂ ਪ੍ਰੀਖਣ ਕੀਤਾ ਗਿਆ ਸੀ। ਤਕਨੀਕ ਅਤੇ ਵਿਗਿਆਨ ਦੇ ਖੇਤਰ ਵਿੱਚ ਭਾਰਤ ਦੇਸ਼ ਨੇ ਕਿੰਨੀ ਤਰੱਕੀ ਕੀਤੀ ਹੈ ਅਤੇ ਹੁਣ ਤੱਕ ਉਸ ਨੇ ਕਿਹੜੀਆਂ ਕਿਹੜੀਆਂ ਉਪਲਬਧੀਆਂ ਨੂੰ ਪ੍ਰਾਪਤ ਕੀਤਾ ਹੈ। ਇਸ ਨੂੰ ਯਾਦ ਕਰਨ ਦੇ ਲਈ ਹਰ ਸਾਲ national technology day ਮਨਾਇਆ ਜਾਂਦਾ ਹੈ। ਪ੍ਰਿੰਸੀਪਲ ਸ੍ਰੀ ਵਿਨੋਦ ਰਾਣਾ ਦੁਆਰਾ ਪ੍ਰੋਗਰਾਮ ਦੇ ਅੰਤ ਵਿੱਚ ਸਾਇੰਸ ਵਿਭਾਗ ਦੇ ਅਧਿਆਪਕਾਂ ਨੂੰ ਵਧਾਈ ਦਿੱਤੀ ਗਈ ।

NO COMMENTS