ਮਾਨਸਾ 18,ਅਗਸਤ (ਸਾਰਾ ਯਹਾਂ/ਬੀਰਬਲ ਧਾਲੀਵਾਲ ): ਸਕੂਲ ਵਿੱਚ ਅੱਠਵੀਂ ਤੋਂ ਲੈ ਕੇ ਦਸਵੀ ਕਲਾਸ ਦੇ ਵਿਦਿਆਰਥੀਆਂ ਦੇ ਲਈ ਯੂਨਿਟੀ ਇਨ ਡਾਇਵਰਸਿਟੀ ਦੇ ਮੁਕਾਬਲੇ ਕਰਵਾਏ। ਜਿਸ ਵਿਚ ਬੱਚਿਆਂ ਨੇ ਬਹੁਤ ਹੀ ਉਤਸੁਕਤਾ ਨਾਲ ਭਾਗ ਲਿਆ। ਯੂਨਿਟੀ ਇਨ ਡਾਇਵਰਸਿਟੀ ਦਾ ਅਰਥ ਹੈ ਵੱਖ ਵੱਖ ਅਸਮਾਨਤਾਵਾਂ ਦੇ ਬਾਵਜੂਦ ਅਖੰਡਤਾ ਦਾ ਅਸਤਿਤਵ। ਬੱਚਿਆਂ ਨੇ ਆਪਣੇ ਡਰਾਇੰਗ ਕਲਾ ਦੁਆਰਾ ਸੰਦੇਸ਼ ਦਿੱਤਾ ਕਿ ਦੇਸ਼ ਵਿਚ ਕਈ ਭਿੰਨਤਾਵਾਂ ਹੋਣ ਦੇ ਬਾਵਜੂਦ ਵੀ ਸਾਡਾ ਦੇਸ਼ ਵਿਚ ਏਕਤਾ ਹੈ।ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਸ੍ਰੀ ਵਿਨੋਦ ਰਾਣਾ ਨੇ ਦੱਸਿਆ ਕਿ ਭਾਰਤ ਵਿੱਚ ਹਿੰਦੂ, ਮੁਸਲਮਾਨ, ਸਿੱਖ ਇਸਾਈ ਆਦਿ ਵੱਖ-ਵੱਖ ਧਰਮਾਂ ਨੂੰ ਮੰਨਣ ਵਾਲੇ ਲੋਕ ਰਹਿੰਦੇ ਹਨ। ਇਹਨਾਂ ਦੀ ਭਾਸ਼ਾ ,ਰਹਿਣ ਸਹਿਣ ਰੀਤੀ ਰਿਵਾਜ ,ਵਿਵਹਾਰ ,ਧਰਮ ਅਤੇ ਆਦਰਸ਼ ਇਕ ਦੂਜੇ ਤੋਂ ਅਲੱਗ ਕਰਦੇ ਹਨ। ਇਸ ਦੇ ਬਾਵਜੂਦ ਵੀ ਭਾਰਤ ਦੇ ਲੋਕਾਂ ਵਿੱਚ ਏਕਤਾ ਦੇਖਣ ਨੂੰ ਮਿਲਦੀ ਹੈ ।ਜਿਵੇਂ ਰੱਖੜੀ ,ਦੀਵਾਲੀ ਆਦਿ ਤਿਉਹਾਰਾਂ ਦਾ ਮਹੱਤਵ ਪੂਰੇ ਭਾਰਤ ਵਿੱਚ ਹੈ। ਸਮੁੱਚੇ ਦੇਸ਼ ਵਿੱਚ ਜਨਮ ਮਰਨ ਦੇ ਸੰਸਕਾਰਾਂ ਅਤੇ ਵਿਧੀਆਂ ਸ਼ਿਸ਼ਟਾਚਾਰ ,ਤਿਉਹਾਰ ,ਮੇਲੇ ਸਮਾਜਕ ਪ੍ਰੰਪਰਾਵਾਂ ਵਿੱਚ ਸਮਾਨਤਾ ਦੇਖਣ ਨੂੰ ਮਿਲਦੀ ਹੈ। ਭਾਰਤ ਵਿੱਚ ਭਿੰਨਭਿੰਨ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ ਪਰ ਵਾਸਤਵ ਵਿੱਚ ਇਕ ਹੀ ਸਾਂਚੇ ਵਿੱਚ ਵਿੱਚ ਢਲੀਆਂ ਹੋਈਆਂ ਹਨ। ਇਹੀ ਕਾਰਨ ਹੈ ਕਿ ਆਜ਼ਾਦੀ ਦੇ 75 ਸਾਲ ਪੂਰਾ ਹੋਣ ਦੇ ਬਾਵਜੂਦ ਵੀ ਦੇਸ਼ ਦੇ ਲੋਕਾਂ ਵਿੱਚ ਏਕਤਾ ਨੂੰ ਦੂਰ ਨਹੀਂ ਕੀਤਾ ਗਿਆ। ਦੇਸ਼ ਵਿੱਚ ਵਿਵਿਧਤਾ ਵਿੱਚ ਏਕਤਾ ਦੀ ਪੂਰੇ ਵਿਸ਼ਵ ਭਰ ਵਿੱਚ ਪ੍ਰਸਿੱਧ ਹੈ ਮੁਕਾਬਲੇ ਵਿਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਟਰਾਫੀਆ ਦੁਆਰਾ ਸਨਮਾਨਿਤ ਵੀ ਕੀਤਾ ਗਿਆ।