*ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ ਨੇ ਸਿਟੀ ਬਿਊਟੀ ਮੁਕਾਬਲੇ ਦੇ ਜੇਤੂਆਂ ਦਾ ਕੀਤਾ ਸਨਮਾਨ*

0
12

 ਚੰਡੀਗੜ੍ਹ, 20 ਜਨਵਰੀ, 2024(ਸਾਰਾ ਯਹਾਂ/ਬਿਊਰੋ ਨਿਊਜ਼)

  ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ ਨੇ ਪੰਜਾਬ ਮਿਉਂਸਪਲ ਭਵਨ, ਸੈਕਟਰ 35, ਚੰਡੀਗੜ੍ਹ ਵਿਖੇ ਹੋਏ ਸੂਬਾ ਪੱਧਰੀ ਸਮਾਰੋਹ ਦੌਰਾਨ ਜੇਤੂਆਂ ਨੂੰ ਟਰਾਫੀਆਂ ਅਤੇ ਸਰਟੀਫਿਕੇਟ ਵੰਡੇ।  ਉਹਨਾਂ ਮੁਕਾਬਲੇ ਵਿਚ ਹੋਈਆਂ ਐਂਟਰੀਆਂ ਦੀ ਗੁਣਵੱਤਾ ‘ਤੇ  ਤਸੱਲੀ ਪ੍ਰਗਟਾਈ ਅਤੇ ਐਲਾਨ ਕੀਤਾ ਕਿ ਸੁੰਦਰ, ਨਵੀਨਤਾਕਾਰੀ ਅਤੇ ਸੰਮਲਿਤ ਜਨਤਕ ਸਥਾਨਾਂ ਨੂੰ ਖੂਬਸੂਰਤ ਬਣਾਉਣ ਲਈ ਰਾਜ ਭਰ ਦੇ ਸ਼ਹਿਰਾਂ ਅਤੇ ਵਾਰਡਾਂ ਦੁਆਰਾ ਕੀਤੇ ਗਏ ਬਦਲਾਅ ਦੇ ਯਤਨਾਂ ਨੂੰ ਉਤਸ਼ਾਹਿਤ ਕਰਨ ਅਤੇ ਮਾਨਤਾ ਦੇਣ ਲਈ ਹੋਰ ਪਹਿਲਕਦਮੀਆਂ ਕੀਤੀਆਂ ਜਾਣਗੀਆਂ।

 ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਮਕਾਨ ਉਸਾਰੀ ਅਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰਾਲੇ ਵੱਲੋਂ ਸਿਟੀ ਬਿਊਟੀ ਮੁਕਾਬਲੇ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਵੱਖ-ਵੱਖ ਸ਼ਹਿਰਾਂ ਦੇ ਨਗਰ ਨਿਗਮਾਂ ਅਤੇ ਕੌਂਸਲਾਂ ਨੇ ਭਾਗ ਲਿਆ।  ਰਾਜ ਵਿੱਚ ਸ਼ਹਿਰੀ ਸਥਾਨਕ ਸੰਸਥਾਵਾਂ  ਤੋਂ ਕੁੱਲ 46 ਐਂਟਰੀਆਂ ਨੇ ਮੁਕਾਬਲੇ ਲਈ ਕੁਆਲੀਫਾਈ ਕੀਤਾ।    ਵਾਰਡਾਂ ਅਤੇ ਜਨਤਕ ਸਥਾਨਾਂ ਦਾ ਨਿਰਣਾ ਕਰਨ ਮੁਕਾਬਲਾ ਪੰਜ ਥੁਮਾਂ ‘ਤੇ ਕੇਂਦ੍ਰਿਤ ਸੀ ਜਿਸ ਵਿਚ: ਪਹੁੰਚਯੋਗਤਾ, ਸਹੂਲਤਾਂ, ਗਤੀਵਿਧੀਆਂ, ਸੁਹਜ, ਅਤੇ ਵਾਤਾਵਰਣ ਸ਼ਾਮਿਲ ਸਨ।  ਸੁਹਜ ਸ਼ਾਸਤਰ ਦਾ ਸਭ ਤੋਂ ਵੱਧ  50%  ਯੋਗਦਾਨ ਸੀ।

 ਬਲਕਾਰ ਸਿੰਘ ਨੇ ਅੱਗੇ ਦੱਸਿਆ ਕਿ ਟਾਊਨ ਪਲਾਨਰਜ਼, ਹੈਰੀਟੇਜ, ਇਨਵਾਇਰਮੈਂਟ ਅਤੇ ਫਾਈਨ ਆਰਟਸ ਦੇ ਮਾਹਿਰਾਂ ਦੀ ਇੱਕ ਜਿਊਰੀ ਦੁਆਰਾ ਪੂਰੀ ਤਰ੍ਹਾਂ ਮੁਲਾਂਕਣ ਕਰਨ ਤੋਂ ਬਾਅਦ, ਵੱਖ-ਵੱਖ ਸ਼੍ਰੇਣੀਆਂ ਵਿੱਚ ਚੋਟੀ ਦੀਆਂ ਪੰਜ ਐਂਟਰੀਆਂ ਦੀ ਚੋਣ ਕੀਤੀ ਗਈ ਸੀ।  ਜੇਤੂਆਂ ਵਿੱਚ ਵਾਟਰਫਰੰਟ ਸ਼੍ਰੇਣੀ ਲਈ ਅੰਮ੍ਰਿਤਸਰ ਵਿੱਚ ਯੂਡੀਬੀਸੀ ਕੈਨਾਲ ਵਾਟਰਫਰੰਟ ਪ੍ਰੋਜੈਕਟ, ਪਾਰਕ ਸ਼੍ਰੇਣੀ ਲਈ ਉਲ ਬਾਗ ਅੰਮ੍ਰਿਤ ਪ੍ਰੋਜੈਕਟ, ਵਾਰਡ ਸ਼੍ਰੇਣੀ ਲਈ ਲੁਧਿਆਣਾ ਦੇ ਸਰਾਭਾ ਨਗਰ ਵਾਰਡ, ਵਪਾਰਕ ਸਪੇਸ ਸ਼੍ਰੇਣੀ ਲਈ ਐਸਏਐਸ ਨਗਰ ਵਿੱਚ ਫੇਜ਼-3ਬੀ2 ਮਾਰਕੀਟ, ਅਤੇ ਪੁਨਰ ਵਿਕਾਸ ਲਈ   ਹੈਰੀਟੇਜ ਸ਼੍ਰੇਣੀ ਤਹਿਤ ਅੰਮ੍ਰਿਤਸਰ ਵਿੱਚ ਗੋਲਡਨ ਟੈਂਪਲ ਨੇੜੇ ਵਾਲਡ ਸਿਟੀ ਪ੍ਰੋਜੈਕਟ ਸ਼ਾਮਿਲ ਹੈ।

 ਮੰਤਰੀ ਬਲਕਾਰ ਸਿੰਘ ਨੇ ਰਾਸ਼ਟਰੀ ਪੱਧਰ ਦੇ ਸਿਟੀ ਬਿਊਟੀ ਪ੍ਰਤੀਯੋਗਿਤਾ ਵਿੱਚ ਭਾਗ ਲੈਣ ਲਈ ਭਾਰਤ ਸਰਕਾਰ ਦੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮਾਮਲਿਆਂ ਦੇ ਮੰਤਰਾਲੇ ਨੂੰ ਇਹਨਾਂ ਪੰਜ ਜੇਤੂ ਐਂਟਰੀਆਂ ਦੀ ਸਿਫ਼ਾਰਸ਼ ਕੀਤੀ।  ਇਹ ਸੁਹਜਾਤਮਕ ਤੌਰ ‘ਤੇ ਪ੍ਰਸੰਨ ਅਤੇ ਟਿਕਾਊ ਸ਼ਹਿਰੀ ਵਾਤਾਵਰਣ ਨੂੰ ਉਤਸ਼ਾਹਿਤ ਕਰਨ ਪ੍ਰਤੀ ਰਾਜ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

NO COMMENTS