ਸਥਾਨਕ ਭਗਵਾਨ ਸ਼੍ਰੀ ਪਰਸ਼ੂਰਾਮ ਮੰਦਰ ਮਾਨਸਾ ਵਿਖੇ ਸ਼ਰਦ ਨਵਰਾਤਰਿਆਂ ਦੇ ਪਵਿੱਤਰ ਅਵਸਰ ਤੇ ਮਹਾਂਰਾਣੀ ਦੀ ਪਵਿੱਤਰ ਜੋਤ ਪ੍ਰਚੰਡ ਕੀਤੀ ਗਈ

0
71

ਮਾਨਸਾ 17 ਅਕਤੂਬਰ (ਸਾਰਾ ਯਹਾ/ਜੋਨੀ ਜਿੰਦਲ) : ਸਥਾਨਕ ਭਗਵਾਨ ਸ਼੍ਰੀ ਪਰਸ਼ੂਰਾਮ ਮੰਦਰ ਮਾਨਸਾ ਵਿਖੇ
ਸ਼ਰਦ ਨਵਰਾਤਰਿਆਂ ਦੇ ਪਵਿੱਤਰ ਅਵਸਰ ਤੇ ਮਹਾਂਰਾਣੀ ਦੀ ਪਵਿੱਤਰ ਜੋਤ ਪ੍ਰਚੰਡ ਕੀਤੀ ਗਈ।
ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਮੰਡਲ ਦੇ ਪ੍ਰਧਾਨ ਰਾਮ ਲਾਲ ਸ਼ਰਮਾ ਨੇ ਦੱਸਿਆ ਕਿ ਮੰਦਰ ਵਿਖੇ ਸਾਲਾਨਾ ਮੂਰਤੀ ਸਥਾਪਨਾ ਦਿਵਸ ਦੇ ਸਬੰਧ ਵਿੱਚ ਹਰ ਸਾਲ ਅੱਸੂ ਦੇ ਨਵਰਾਤਰਿਆਂ ਵਿੱਚ ਮਹਾਂਰਾਣੀ ਦੀ ਜੋਤ ਪ੍ਰਚੰਡ ਕੀਤੀ ਜਾਂਦੀ ਹੈ। ਅੱਜ ਦੀ ਜੋਤ ਪ੍ਰਚੰਡ ਮੰਦਰ ਦੇ ਪੁਜਾਰੀ ਸ੍ਰੀ ਲਕਸ਼ਮੀ ਨਰਾਇਣ ਸ਼ਰਮਾ ਨੇ ਵੇਦ ਮੰਤਰਾਂ ਤੇ ਵਿਧੀਵੱਤ ਢੰਗ ਦੇ ਨਾਲ ਮੰਡਲ ਦੇ ਵਾਈਸ ਪ੍ਰਧਾਨ ਸ੍ਰੀ ਬਲਜੀਤ ਸ਼ਰਮਾ ਅਤੇ ਪਰਿਵਾਰ ਤੋਂ ਕਰਵਾਈ ਅਤੇ ਸ਼੍ਰੀ ਦੁਰਗਾ ਸਪਤਸ਼ਤੀ ਦੇ ਪਾਠ ਦਾ ਸ਼ੁੱਭ ਆਰੰਭ ਕੀਤਾ ਗਿਆ। ਉਨ੍ਹਾਂ ਅੱਗੇ ਦੱਸਿਆ ਕੀ 25 ਅਕਤੂਬਰ ਨੌਮੀ ਵਾਲੇ ਦਿਨ ਸਵੇਰੇ 9 ਵਜੇ ਪਾਠ ਦਾ ਭੋਗ ਉਪਰੋਕਤ ਮੰਦਰ ਵਿਖੇ ਪਾਇਆ ਜਾਵੇਗਾ ਤੇ ਕੰਜਕ ਪੂਜਨ ਹੋਵੇਗਾ ਅਤੇ ਰਾਤ ਨੂੰ 8 ਵਜੇ ਤੋਂ ਸੰਕੀਰਤਨ ਕੀਤਾ ਜਾਵੇਗਾ।

NO COMMENTS