*ਸਥਾਨਕ ਭਗਵਾਨ ਸ਼੍ਰੀ ਪਰਸ਼ੁਰਾਮ ਮੰਦਰ ਮਾਨਸਾ ਵਿਖੇ ਭਗਵਾਨ ਸ਼੍ਰੀ ਪਰਸ਼ੁਰਾਮ ਸੰਕੀਰਤਨ ਮੰਡਲ ਮਾਨਸਾ ਵੱਲੋਂ ਤੀਸਰਾ ਮੂਰਤੀ ਸਥਾਪਨਾ ਦਿਵਸ ਸ਼ਰਧਾ ਪੂਰਵਕ ਮਨਾਇਆ ਗਿਆ*

0
41

ਮਾਨਸਾ 14,ਅਕਤੂਬਰ (ਸਾਰਾ ਯਹਾਂ/ਬੀਰਬਲ ਧਾਲੀਵਾਲ) : ਸਥਾਨਕ ਭਗਵਾਨ ਸ਼੍ਰੀ ਪਰਸ਼ੁਰਾਮ ਮੰਦਰ ਮਾਨਸਾ ਵਿਖੇ ਭਗਵਾਨ ਸ਼੍ਰੀ ਪਰਸ਼ੁਰਾਮ ਸੰਕੀਰਤਨ ਮੰਡਲ ਮਾਨਸਾ ਵੱਲੋਂ ਤੀਸਰਾ ਮੂਰਤੀ ਸਥਾਪਨਾ ਦਿਵਸ ਸ਼ਰਧਾ ਪੂਰਵਕ ਮਨਾਇਆ ਗਿਆ
ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਮੰਡਲ ਦੇ ਪ੍ਰਧਾਨ ਰਾਮ ਲਾਲ ਸ਼ਰਮਾ ਅਤੇ ਉਪ ਪ੍ਰਧਾਨ ਬਲਜੀਤ ਸ਼ਰਮਾ ਅਤੇ ਚੇਅਰਮੈਨ ਵਰੁਣ ਬਾਂਸਲ ਨੇ ਦੱਸਿਆ ਕਿ ਲਗਾਤਾਰ ਪਹਿਲੇ ਨਵਰਾਤਰੇ ਤੋਂ ਸ਼ਰਧਾ ਪੂਰਵਕ ਸ਼ੁਰੂ ਸ਼੍ਰੀ ਦੁਰਗਾ ਸਪਸ਼ਤੀ ਦੇ ਪਾਠ ਦਾ ਭੋਗ ਪਾਇਆ ਗਿਆ , ਕੰਜਕ ਪੂਜਨ, ਸ਼ਹਿਰ ਦੀਆਂ ਭਜਨ ਮੰਡਲੀਆਂ ਨੇ ਸੰਕੀਰਤਨ ਅਤੇ ਅਖੰਡ ਭੰਡਾਰਾ ਲਗਾਕੇ ਮਨਾਇਆ ਗਿਆ। ਅੱਜ ਦਾ ਪੂਜਨ ਪਵਨ ਕੋਹਲੀ ਵੱਲੋਂ ਪਰਿਵਾਰ ਸਮੇਤ ਕੀਤਾ ਗਿਆ।


ਸਰਪ੍ਰਸਤ ਕੁਲਵੰਤ ਰਾਏ ਸ਼ਰਮਾ, ਪ੍ਰਧਾਨ ਪ੍ਰਿਤਪਾਲ ਮੌਂਟੀ, ਬਲਰਾਮ ਸ਼ਰਮਾ, ਮਾਸਟਰ ਸ਼ਾਮ ਲਾਲ ਸ਼ਰਮਾ, ਕੇਵਲ ਕ੍ਰਿਸ਼ਨ ਸ਼ਰਮਾ, ਸੁਪਰਡੈਂਟ ਸੱਤਪਾਲ ਸ਼ਰਮਾ, ਜਗਪ੍ਰੀਤ ਸਿੰਘ ਸ਼ਰਮਾ, ਰਿੰਕੂ ਸ਼ਰਮਾ ਵੱਲੋਂ ਆਏ ਹੋਏ ਸਾਰੇ ਭਗਤਜਨਾਂ ਦਾ ਸਵਾਗਤ ਕੀਤਾ ਗਿਆ।
ਅੱਜ ਦੇ ਇਸ ਸਮਾਗਮ ਵਿੱਚ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਪ੍ਰੇਮ ਅਰੋੜਾ,ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਡਾਕਟਰ ਵਿਜੇ ਸਿੰਗਲਾ, ਕਾਂਗਰਸ ਪਾਰਟੀ ਦੇ ਆਗੂ ਗੁਰਪ੍ਰੀਤ ਕੌਰ ਗਾਗੋਵਾਲ,ਨਗਰ ਕੌਂਸਲ ਦੇ ਉਪ ਪ੍ਰਧਾਨ ਵਿਸ਼ਾਲ ਗੋਲਡੀ, ਦਵਿੰਦਰ ਜੀਂਦਲ ਐਮ.ਸੀ, ਉੱਘੇ ਸਮਾਜ ਸੇਵਕ ਅਸ਼ੋਕ ਕੁਮਾਰ ਤਾਇਲ ਮਾਨਸਾ ਮੈਡੀਸਿਟੀ, ਸਿਨੇਮਾ ਰੋਡ ਮਾਨਸਾ ਦੇ ਪ੍ਰਧਾਨ ਐਡਵੋਕੇਟ ਅਮਨ ਮਿੱਤਲ, ਕਾਂਗਰਸੀ ਆਗੂ ਸਤੀਸ਼ ਮਹਿਤਾ, ਰਾਜੇਸ਼ ਪਾਇਲਟ, ਸਾਬਕਾ ਪ੍ਰਧਾਨ ਸ਼੍ਰੀ ਸਨਾਤਨ ਸਭਾ ਕ੍ਰਿਸ਼ਨ ਬਾਂਸਲ ਅਤੇ ਵਿਨੋਦ ਭੰਮਾ, ਰਾਜੇਸ਼ ਪੰਧੇਰ ਜਨਰਲ ਸਕੱਤਰ ਸ਼੍ਰੀ ਸਨਾਤਨ ਸਭਾ ਤੋਂ ਇਲਾਵਾ ਸਮੁੱਚੇ ਸ਼ਹਿਰ ਦੀਆਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਅਹੁਦੇਦਾਰ ਸ਼੍ਰੀ ਪਰਸ਼ੁੂਰਾਮ ਸੰਕੀਰਤਨ ਮੰਡਲ ਦੇ ਸਾਰੇ ਮੈਂਬਰ ਅਤੇ ਮੰਦਰ ਦੇ ਮਹਿਲਾ ਮੰਡਲ ਦੇ ਮੈਂਬਰ ਹਾਜ਼ਰ ਸਨ।

NO COMMENTS