*ਸਥਾਨਕ ਗੁਰਦੁਆਰਾ ਸਾਹਿਬ ਸਿੰਘ ਸਭਾ ਵਿਖੇ ਸੀਵਰੇਜ਼ ਸੁਧਾਰ ਸੰਘਰਸ਼ ਕਮੇਟੀ ਅਤੇ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ*

0
72

ਮਾਨਸਾ 1 ਜੁਲਾਈ(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)
ਸਥਾਨਕ ਗੁਰਦੁਆਰਾ ਸਾਹਿਬ ਸਿੰਘ ਸਭਾ ਵਿਖੇ ਸੀਵਰੇਜ਼ ਸੁਧਾਰ ਸੰਘਰਸ਼ ਕਮੇਟੀ ਅਤੇ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸੀਵਰੇਜ਼ ਦੀ ਸਮੱਸਿਆ ਦੇ ਹੱਲ ਲਈ ਸੰਘਰਸ਼ ਦੀ ਰੂਪ ਰੇਖਾ ਉਲੀਕੀ ਗਈ ਅਤੇ 3 ਜੂਨ ਦੀ ਡਿਪਟੀ ਕਮਿਸ਼ਨਰ ਮਾਨਸਾ ਦਿੱਤੇ ਜਾਣ ਵਾਲੇ ਮੰਗ ਪੱਤਰ ਦੇ ਵਿਚਾਰ ਚਰਚਾ ਕੀਤੀ ਗਈ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਇਸ ਸੰਘਰਸ਼ ਵਿਚ ਸ਼ਹਿਰ ਦੇ ਸਾਰੇ ਵਾਰਡਾਂ ਦੇ ਚੁਣੇ ਕੌਂਸਲਰਾਂ ਨੂੰ ਸ਼ਾਮਲ ਕੀਤਾ ਜਾਵੇ ਅਤੇ ਮਾਨਸਾ ਅਤੇ ਸਰਦੂਲਗੜ ਦੇ ਵਿਧਾਇਕਾਂ ਤੇ ਵੀ ਸਮੱਸਿਆ ਦੇ ਹੱਲ ਲਈ ਦਬਾਅ ਬਣਾਇਆ ਜਾਵੇ। ਆਗੂਆਂ ਨੇ ਕਿਹਾ ਕਿ ਸੰਘਰਸ਼ ਦੀ ਸ਼ੁਰੂਆਤ ਲਈ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਜਾਵੇਗਾ ਅਤੇ ਅਗਲੇ ਪੜਾਅ ਦੇ ਤੌਰ ਤੇ ਵਿਧਾਇਕਾਂ ਨੂੰ ਘੇਰਿਆ ਜਾਵੇ। ਅੱਜ ਦੀ ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕਿ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਜਾਵੇ ਕਿ ਸੀਵਰੇਜ਼ ਦਾ ਪਾਣੀ ਥਰਮਲ ਪਲਾਂਟ ਨੂੰ ਭੇਜਿਆ ਜਾਵੇ ਅਤੇ ਥਰਮਲ ਪਲਾਂਟ ਨੂੰ ਜਾ ਰਹੇ ਨਹਿਰੀ ਪਾਣੀ ਨੂੰ ਕਿਸਾਨਾਂ ਦੇ ਖੇਤਾਂ ਲਈ ਅਤੇ ਪੀਣ ਲਈ ਵਰਤਿਆ ਜਾਵੇ। ਮੰਗ ਪੱਤਰ ਤੋਂ ਬਾਦ ਜੇ ਮਸਲੇ ਦਾ ਫੌਰੀ ਹੱਲ ਨਾ ਕੀਤਾ ਗਿਆ ਤਾਂ ਅਗਲੇ ਤਿੱਖੇ ਸੰਘਰਸ਼ ਦੀ ਰੂਪ ਰੇਖਾ ਉਲੀਕੀ ਜਾਵੇਗੀ। ਮੀਟਿੰਗ ਵਿਚ ਕਾਮਰੇਡ ਰਾਜਵਿੰਦਰ ਰਾਣਾ, ਕ੍ਰਿਸ਼ਨ ਚੌਹਾਨ, ਜਤਿੰਦਰ ਆਗਰਾ, ਤਰਸੇਮ ਗੋਇਲ, ਐਡਵੋਕੇਟ ਬਲਕਰਨ ਸਿੰਘ ਬੱਲੀ, ਅੰਮ੍ਰਿਤਪਾਲ ਗੋਗਾ, ਐਮ. ਸੀ. ਅਜੀਤ ਸਿੰਘ ਸਰਪੰਚ, ਰਘਵੀਰ ਸਿੰਘ, ਐਮ. ਸੀ. ਪਵਨ ਕੁਮਾਰ, ਉਗਰ ਸਿੰਘ ਮਾਨਸਾ , ਮੇਜ਼ਰ ਸਿੰਘ ਦੂਲੋਵਾਲ, ਨਿਰਮਲ ਸਿੰਘ ਝੰਡੂਕੇ, ਮਨਿੰਦਰ ਸਿੰਘ, ਗੋਰਾ ਅਤਲਾ, ਗੁਰਤੇਜ ਸਿੰਘ ਜੱਗਰੀ, ਮਨਜੀਤ ਸਿੰਘ ਮੀਂਹਾ, ਗਗਨ ਸਿਰਸੀਵਾਲਾ , ਮੇਜ਼ਰ ਸਿੰਘ ਸਰਪੰਚ, ਐਡਵੋਕੇਟ ਈਸ਼ਵਰ ਦਾਸ, ਗਿਆਨੀ ਦਰਸ਼ਨ ਸਿੰਘ, ਕਰਮ ਸਿੰਘ, ਕਰਨੈਲ ਸਿੰਘ ਮਾਨਸਾ , ਰਤਨ ਭੋਲਾ , ਹਰਪ੍ਰੀਤ ਮਾਨਸਾ ਆਦਿ ਆਗੂ ਹਾਜ਼ਰ ਸਨ।

NO COMMENTS