*ਸਤੌਜ ਐਲੀਫੈਂਟਸ ਕਲੱਬ ਅਤੇ ਨੇਕੀ ਫਾਉਂਡੇਸ਼ਨ ਵੱਲੋਂ ਵਿਸ਼ਾਲ ਖ਼ੂਨਦਾਨ ਕੈੰਪ ਆਯੋਜਿਤ, 133 ਯੂਨਿਟ ਖੂਨਦਾਨ ਇਕੱਤਰ*

0
66

ਬੁਢਲਾਡਾ 6 ਜੂਨ  (ਸਾਰਾ ਯਹਾਂ/ਅਮਨ ਮਹਿਤਾ): ਕੋਰੋਨਾ ਮਹਾਂਮਾਰੀ ਦੇ ਚਲਦਿਆਂ ਪਿਛਲੇ ਲੰਬੇ ਸਮੇਂ ਤੋਂ ਆ ਰਹੀ ਖੂਨ ਦੀ ਕਮੀ ਅਤੇ ਖੂਨਦਾਨ ਕੈਂਪ  ਲਗਾਉਣ ਤੇ ਲਗਾਈ ਗਈ ਰੋਕ ਦੇ ਕਾਰਨ ਮਰੀਜ਼ਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਜਿਸ ਤਹਿਤ ਹੁਣ ਸਿਹਤ ਵਿਭਾਗ ਵੱਲੋਂ ਖੂਨਦਾਨ ਕੈਂਪ ਲਗਾਉਣ ਦੀਆਂ ਦਿੱਤੀਆਂ ਹਦਾਇਤਾਂ ਤੋਂ ਬਾਅਦ ਸਥਾਨਕ ਸ਼ਹਿਰ ਦੀ ਸਮਾਜ ਸੇਵੀ ਸੰਸਥਾਵਾਂ ਨੇਕੀ ਫਾਊਂਡੇਸ਼ਨ ਅਤੇ ਸਤੌਜ ਐਲੀਫੈਂਟ ਸਪੋਰਟਸ ਕਲੱਬ ਵੱਲੋਂ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਨੇਕੀ ਫਾਊਂਡੇਸ਼ਨ ਅਤੇ ਸਤੌਜ ਐਲੀਫੈਂਟਸ ਦੇ ਮੈਂਬਰਾਂ ਨੇ ਦੱਸਿਆ ਕਿ ਸੰਸਥਾ ਵੱਲੋਂ ਸਮੇਂ ਸਮੇਂ ਤੇ ਜਰੂਰਤ ਅਨੁਸਾਰ ਸਮਾਜ ਸੇਵਾ ਦੇ ਕੰਮ ਕੀਤੇ ਜਾਂਦੇ ਹਨ ਅਤੇ ਇਸ ਸਮੇਂ ਫੈਲੀ ਮਹਾਂਮਾਰੀ ਕਾਰਨ ਖੂਨ ਦੀ ਜਰੂਰਤ ਮਹਿਸੂਸ ਕਰਦੇ ਹੋਏ ਖੂਨਦਾਨ ਕੈੰਪ ਦਾ ਆਯੋਜਨ ਕੀਤਾ ਗਿਆ ਹੈ। ਕੈਪ ਮੌਕੇ ਬਲੱਡ ਬੈਂਕ ਮਾਨਸਾ ਤੋਂ ਮੈਡਮ ਸੁਨੈਣਾ ਮੰਗਲਾ ਨੇ ਦੱਸਿਆ ਕਿ ਕੋਵਿਡ-19 ਦਾ ਟੀਕਾਕਰਨ ਦੇ 14 ਦਿਨ ਬਾਅਦ ਖੂਨਦਾਨ ਕੀਤਾ ਜਾ ਸਕਦਾ ਹੈ। ਕੈੰਪ ਵਿੱਚ 133 ਵਿਅਕਤੀਆਂ ਨੇ ਖੂਨਦਾਨ ਕੀਤਾ। ਸਾਰੇ ਹੀ ਖ਼ੂਨਦਾਨੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ। ਇਸਤੋਂ ਇਲਾਵਾ ਹਰ ਖ਼ੂਨਦਾਨੀ ਨੂੰ ਇੱਕ ਮਿੱਟੀ ਦਾ ਕਟੋਰਾ ਭੇਂਟ ਕੀਤਾ ਗਿਆ ਅਤੇ ਪ੍ਰਣ ਲਿਆ ਗਿਆ ਕਿ ਕੁਦਰਤ ਨੂੰ ਬਚਾਉਣ ਦੇ ਉਪਰਾਲੇ ਨਾਲ ਹਰ ਰੋਜ਼ ਪੰਛੀਆਂ ਲਈ ਇਸ ਕਟੋਰੇ ਵਿੱਚ ਪਾਣੀ ਰੱਖਿਆ ਜਾਵੇਗਾ। ਅੰਤ ਵਿੱਚ ਕੈੰਪ ਦੇ ਪ੍ਰਬੰਧਕਾ ਨੇ ਸ਼੍ਰੀ ਸ਼ਿਵ ਸ਼ਕਤੀ ਸੇਵਾ ਮੰਡਲ ਦਾ ਸਹਿਯੋਗ ਲਈ ਧੰਨਵਾਦ ਕੀਤਾ। ਇਸ ਮੌਕੇ ਪਿਛਲੇ ਦਿਨੀਂ  ਨੈਤਿਕ ਕਦਰਾਂ ਕੀਮਤਾਂ ਨੂੰ ਦਰਸਾਉਂਦੀ ਕਿਤਾਬ ਚੰਗੇਰੀ ਜੀਵਨ  ਨਿਰਵਾਹ ਸਿਖਲਾਈ ਦੇ ਲੇਖਕ ਮਨਜਿੰਦਰ ਸਿੰਘ ਸਰਾਂ ਚੰਗੇਰੀ ਨੂੰ ਵੀ ਫਾਊਂਡੇਸ਼ਨ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਸਮੇਂ ਸਤੌਜ ਐਲੀਫੈਂਟਸ ਸਪੋਰਟਸ ਕਲੱਬ ਦੇ ਸਤੌਜ ਐਲੀਫੈਂਟਸ ਸਪੋਰਟਸ ਕਲੱਬ ਦੇ ਚੇਅਰਮੈਨ ਜਤਿੰਦਰ ਬਾਂਸਲ (ਜੀਤੂ), ਪ੍ਰਧਾਨ ਕਾਲੂ ਗੋਇਲ (ਸਤੋਜੀਆ), ਨੇਕੀ ਫਾਊਂਡੇਸ਼ਨ ਟੀਮ, ਸਿਵਿਲ ਹਸਪਤਾਲ ਬਲੱਡ ਬੈਂਕ ਮਾਨਸਾ ਦੀ ਟੀਮ ਤੋਂ ਇਲਾਵਾ, ਸ਼ਹਿਰ ਦੇ ਲੋਕ ਹਾਜ਼ਰ ਸਨ।

NO COMMENTS