*ਸਤਿਸੰਗ ਚ ਆਉਣ ਮਾਤਰ ਨਾਲ ਹੀ ਬਹੁਤ ਕੁਝ ਮਿਲ ਜਾਂਦੈ.. ਸਵਾਮੀ ਭੁਵਨੇਸ਼ਵਰੀ ਦੇਵੀ*

0
127

ਮਾਨਸਾ 14 ਮਾਰਚ (ਸਾਰਾ ਯਹਾਂ/ਮੁੱਖ ਸੰਪਾਦਕ)ਸਤਿਗੁਰ ਸੇਵਾ ਟਰੱਸਟ ਮਾਨਸਾ ਵਲੋਂ ਸਰਪ੍ਰਸਤ ਆਨੰਦ ਪ੍ਰਕਾਸ਼ ਅਤੇ ਭੀਮ ਸੈਨ ਹੈਪੀ ਦੀ ਅਗਵਾਈ ਹੇਠ “ਪਾਂਚ ਸ਼ਾਮ ਕਨ੍ਹਈਆ ਕੇ ਨਾਮ” ਦੇ ਬੈਨਰ ਹੇਠ ਪੰਜ ਦਿਨਾਂ ਸਤਿਸੰਗ ਦੇ ਪਹਿਲੇ ਦਿਨ ਦੀ ਸ਼ੁਰੂਆਤ ਪੰਡਿਤ ਪੁਨੀਤ ਸ਼ਰਮਾਂ ਵਲੋਂ ਵਿਆਸ ਗੱਦੀ ਦੀ ਵਿਧੀਵਤ ਪੂਜਾ ਕਰਨ ਉਪਰੰਤ ਸਮਾਜਸੇਵੀ ਅਪੈਕਸਿਅਨ ਰਕੇਸ਼ ਬਾਂਸਲ ਨੇ ਝੰਡਾਂ ਪੂਜਨ ਕਰਕੇ ਕੀਤੀ ਅਤੇ ਜੋਤੀ ਪ੍ਰਚੰਡ ਦੀ ਰਸਮ ਅਗਰਵਾਲ ਸਭਾ ਮਾਨਸਾ ਦੇ ਪ੍ਰਧਾਨ ਸਮਾਜਸੇਵੀ ਪ੍ਰਸ਼ੋਤਮ ਬਾਂਸਲ ਅਤੇ ਸਮਾਜਸੇਵੀ ਅਸ਼ੋਕ ਕੁਮਾਰ ਨੇ ਅਦਾ ਕੀਤੀ। ਪ੍ਰਸ਼ੋਤਮ ਬਾਂਸਲ ਨੇ ਜੋਤੀ ਪ੍ਰਚੰਡ ਦੀ ਰਸਮ ਅਦਾ ਕਰਦਿਆਂ ਕਿਹਾ ਕਿ ਮਾਨਸਾ ਸ਼ਹਿਰ ਵਾਸੀਆਂ ਲਈ ਖੁਸ਼ੀ ਦੀ ਗੱਲ ਹੈ ਕਿ ਗਿਆਰਾਂ ਸਾਲਾਂ ਬਾਅਦ ਮਾਨਸਾ ਦੀ ਧਰਤੀ ਤੇ ਸਵਾਮੀ ਭੁਵਨੇਸ਼ਵਰੀ ਦੇਵੀ ਜੀ ਬਟੌਤ ਵਾਲੇ ਸਤਿਸੰਗ ਕਰਨ ਲਈ ਪਧਾਰੇ ਹਨ ਲੋਕਾਂ ਨੂੰ ਇਸਦਾ ਲਾਹਾ ਲੈਣਾ ਚਾਹੀਦਾ ਹੈ।


ਸਵਾਮੀ ਭੁਵਨੇਸ਼ਵਰੀ ਦੇਵੀ ਜੀ ਨੇ ਲੋਕਾਂ ਨੂੰ ਸਤਿਸੰਗ ਨਾਲ ਜੁੜਣ ਦਾ ਸੰਦੇਸ਼ ਦਿੰਦਿਆਂ ਕਿਹਾ ਕਿ ਸਤਿਸੰਗ ਚੋਂ ਸੁਣੇ ਜਾਂਦੇ ਕਿਸੇ ਵੀ ਸ਼ਬਦ ਨੂੰ ਜ਼ਿੰਦਗੀ ਵਿੱਚ ਧਾਰਨ ਕਰਨ ਨਾਲ ਵੱਡਾ ਬਦਲਾਅ ਮਹਿਸੂਸ ਕੀਤਾ ਜਾ ਸਕਦਾ ਹੈ ਸਤਿਸੰਗ ਵਿੱਚ ਆਉਣ ਮਾਤਰ ਨਾਲ ਹੀ ਤੁਹਾਨੂੰ ਖੁਸ਼ੀ ਦੇ ਉਹ ਪਲ ਹਾਸਲ ਹੁੰਦੇ ਹਨ ਜਿਸ ਨੂੰ ਤੁਸੀਂ ਸਾਰਾ ਦਿਨ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਹਾਸਲ ਨਹੀਂ ਕਰ ਸਕਦੇ। ਟਰੱਸਟ ਦੇ ਪ੍ਰਧਾਨ ਪ੍ਰਵੀਨ ਟੋਨੀ ਸ਼ਰਮਾਂ ਅਤੇ ਸਕੱਤਰ ਸੰਜੀਵ ਪਿੰਕਾ ਨੇ ਦੱਸਿਆ ਕਿ ਇਸ ਸਤਿਸੰਗ ਨੂੰ ਸੁਨਣ ਲਈ ਬਾਹਰਲੇ ਸ਼ਹਿਰਾਂ ਤੋਂ ਵੀ ਸੰਗਤਾਂ ਪਹੁੰਚੀਆਂ ਸਨ ਜਿਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਉਨ੍ਹਾਂ ਸ਼ਹਿਰ ਵਾਸੀਆਂ ਨੂੰ ਬੇਨਤੀ ਕੀਤੀ ਕਿ ਆਉਣ ਵਾਲੇ ਚਾਰ ਦਿਨ ਸਤਿਸੰਗ ਵਿੱਚ ਪਹੁੰਚ ਕੇ ਸਵਾਮੀ ਜੀ ਦੇ ਪ੍ਰਵਚਨਾਂ ਨਾਲ ਜੀਵਨ ਨੂੰ ਸਫਲ ਬਣਾਉਣ ਦੀ ਕੋਸ਼ਿਸ਼ ਕਰੋ ਜੀ।
ਇਸ ਮੌਕੇ ਮੁਕੇਸ਼ ਬਾਂਸਲ, ਈਸ਼ਵਰ ਗੋਇਲ, ਭੀਮ ਗੋਇਲ,ਪੇ੍ਮ ਜੀ, ਸੁਖਪਾਲ ਬਾਂਸਲ, ਵਿਕਾਸ ਸ਼ਰਮਾ,ਐਡਵੋਕੇਟ ਸੁਨੀਲ ਬਾਂਸਲ,ਪਵਨ ਬੱਬਲੀ, ਗੋਬਿੰਦ ਝੁਨੀਰ, ਬਲਜੀਤ ਸ਼ਰਮਾਂ,ਪਵਨ ਪੰਮੀ,ਸਮੇਤ ਟਰੱਸਟ ਦੇ ਸਾਰੇ ਮੈਂਬਰ ਸਮੇਤ ਵੱਡੀ ਗਿਣਤੀ ਵਿੱਚ ਸੰਗਤ ਹਾਜ਼ਰ ਸੀ।

NO COMMENTS