ਸਟੱਡੀ ਵੀਜ਼ਾ ਲਈ ਯੂਕੇ ਜਾ ਰਹੇ ਹੋ ਤਾਂ ਹੋ ਜਾਵੋ ਸਾਵਧਾਨ, ਲੱਖਾਂ ਰੁਪਏ ਦਾ ਲੱਗ ਸਕਦਾ ਚੂਨਾ

0
42

ਚੰਡੀਗੜ੍ਹ 02 ਅਗਸਤ (ਸਾਰਾ ਯਹਾ/ਬਿਓਰੋ ਰਿਪੋਰਟ): ਸਟੱਡੀ ਵੀਜ਼ਾ ਦੇ ਨਾਂ ‘ਤੇ ਯੂਕੇ ਭੇਜਣ ਵਾਲੇ ਏਜੰਟਾਂ ਨੇ ਲੁੱਟ ਮਚਾਉਣੀ ਸ਼ੁਰੂ ਕਰ ਦਿੱਤੀ ਹੈ। ਜੇ ਤੁਸੀਂ ਯੂਕੇ ਸਟੱਡੀ ਵੀਜ਼ਾ ਲਈ ਅਰਜ਼ੀ ਦੇਣ ਜਾ ਰਹੇ ਹੋ ਤਾਂ ਤੁਹਾਨੂੰ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਪੰਜਾਬ ਦੇ ਲੁਟੇਰੇ ਏਜੰਟਾਂ ਨੇ ਪੈਕੇਜ ਦੇ ਨਾਂ ‘ਤੇ ਕੋਰੋਨਾ ਪੀਰੀਅਡ ਦੌਰਾਨ ਲੁੱਟਾਂ-ਖੋਹਾਂ ਸ਼ੁਰੂ ਕਰ ਦਿੱਤੀਆਂ ਹਨ। ਕਈ ਏਜੰਟਾਂ ਨੇ ਨੌਜਵਾਨਾਂ ਦਾ ਵੀਜ਼ਾ ਲੈਣ ਲਈ ਦੂਤਾਵਾਸ ਨੂੰ ਜਾਅਲੀ ਸਰਟੀਫਿਕੇਟ ਭੇਜਣੇ ਸ਼ੁਰੂ ਕਰ ਦਿੱਤੇ ਹਨ।

ਦੂਤਾਵਾਸ ਇਨ੍ਹਾਂ ਦਸਤਾਵੇਜ਼ਾਂ ਦੀ ਜਾਂਚ ਨਾ ਕਰ ਸਕਣ, ਇਸ ਲਈ ਏਜੰਟ 24 ਘੰਟਿਆਂ ਵਿੱਚ 1.25 ਲੱਖ ਰੁਪਏ ਦੀ ਵੀਜ਼ਾ ਅਰਜ਼ੀ ਫੀਸ ਜਮ੍ਹਾ ਕਰ ਰਹੇ ਹਨ। ਬਿਨੈਕਾਰ ਦੇ ਸਾਰੇ ਦਸਤਾਵੇਜ਼ਾਂ ਦੀ 24 ਘੰਟਿਆਂ ਦੇ ਅੰਦਰ-ਅੰਦਰ ਜਾਂਚ ਹੋਣਾ ਅਸੰਭਵ ਹੈ।

ਅਜਿਹੀ ਸਥਿਤੀ ਵਿੱਚ ਏਜੰਟ ਨੌਜਵਾਨਾਂ ਤੋਂ 20 ਲੱਖ ਰੁਪਏ ਦੀ ਰਾਸ਼ੀ ਮੰਗ ਰਹੇ ਹਨ। ਯੂਕੇ ਅੰਬੈਸੀ ਤੋਂ ਇਕ ਦਿਨ ‘ਚ ਵੀਜ਼ਾ ਫਾਈਲ ਬਾਰੇ ਫੈਸਲਾ ਲੈਣ ਲਈ ਬਿਨੈਕਾਰ ਕੋਲੋਂ 1.25 ਲੱਖ ਰੁਪਏ ਲਏ ਜਾਂਦੇ ਹਨ। ਇਸ ਦੇ ਨਾਲ ਹੀ ਇਕ ਹਫਤੇ ਲਈ 55 ਹਜ਼ਾਰ ਰੁਪਏ ਦੀ ਰਕਮ ਤੇ ਜੇ ਤੁਹਾਨੂੰ ਰੁਟੀਨ ‘ਚ ਅਪਲਾਈ ਕਰਨਾ ਹੈ ਤਾਂ 35 ਹਜ਼ਾਰ ਫੀਸ ਹੈ। ਏਜੰਟ ਵਿਦਿਆਰਥੀ ਵੀਜ਼ਾ ਲਈ 1.25 ਲੱਖ ਦੀ ਫੀਸ ਅਦਾ ਕਰਦੇ ਹਨ ਤੇ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਵੀਜ਼ਾ ਲਾਉਂਦੇ ਹਨ।

ਯੂਕੇ ਸਰਕਾਰ ਆਦੇਸ਼ ਦਿੰਦੀ ਹੈ ਕਿ ਜੋ ਵਿਦਿਆਰਥੀ ਯੂਕੇ ਜਾਣਾ ਚਾਹੁੰਦਾ ਹੈ, ਉਸ ਦੇ ਖਾਤੇ ਵਿੱਚ 10 ਲੱਖ ਦੀ ਰਕਮ ਹੋਣੀ ਚਾਹੀਦੀ ਹੈ ਤੇ ਇਹ ਰਕਮ ਇੱਕ ਮਹੀਨੇ ਪੁਰਾਣੀ ਹੋਣੀ ਚਾਹੀਦੀ ਹੈ। ਯੂਕੇ ਦੇ ਏਜੰਟ ਵਿਦਿਆਰਥੀ ਦਾ ਖਾਤਾ ਬੈਂਕ ‘ਚ ਖੁਲਵਾ ਕੇ ਆਪਣੇ ਕੋਲੋਂ ਪੈਸੇ ਜਮ੍ਹਾ ਕਰਦੇ ਹਨ ਤੇ ਇਸ ਦੇ ਨਾਂ ‘ਤੇ ਕਲਾਇੰਟ ਤੋਂ ਮੋਤੀ ਰਕਮ ਵਸੂਲੀ ਜਾਂਦੀ ਹੈ।

NO COMMENTS