*ਸਟੇਟ ਬੈਂਕ ਆਫ਼ ਇੰਡੀਆ ਵਲੋਂ ਜ਼ਿਲ੍ਹਾ ਸਿੱਖਿਆ ਦਫ਼ਤਰ ਨੂੰ ਕੰਪਿਊਟਰ ਅਤੇ ਪ੍ਰਿੰਟਰ ਦਿੱਤੇ*

0
34

ਬਠਿੰਡਾ 23 ਨਵੰਬਰ(ਸਾਰਾ ਯਹਾਂ/ਮੁੱਖ ਸੰਪਾਦਕ)

ਸਟੇਟ ਬੈਂਕ ਆਫ਼ ਇੰਡੀਆ ਦੇ ਰੀਜਨਲ ਮੈਨੇਜਰ ਸ਼੍ਰੀ ਆਸ਼ੂਤੋਸ਼ ਕੁਮਾਰ ਸਿੰਘ ਅਤੇ ਸਟੇਟ ਬੈਂਕ ਆਫ਼ ਇੰਡੀਆ ਦੀ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਬਰਾਂਚ ਦੇ ਬ੍ਰਾਂਚ ਮੈਨੇਜਰ ਸ਼੍ਰੀ ਅਭਿਸ਼ੇਕ ਸ਼ਰਮਾ, ਸਹਾਇਕ ਮੈਨੇਜਰ ਸ਼੍ਰੀ ਗੁਰਿੰਦਰ ਬਰਾੜ ਅਤੇ ਸ਼੍ਰੀ ਹਾਕਮ ਸਿੰਘ ਜੀ ਵੱਲੋਂ ਦਫ਼ਤਰ ਜਿਲ੍ਹਾ ਸਿੱਖਿਆ ਅਫਸਰ (ਸੈਸਿ) ਬਠਿੰਡਾ ਨੂੰ ਸੀ ਐਸ ਆਰ ਐਕਟੀਵਿਟੀ ਅਧੀਨ ਕੰਪਿਊਟਰ ਅਤੇ ਪ੍ਰਿੰਟਰ ਭੇਂਟ ਕੀਤੇ ਗਏ। ਇਸ ਮੌਕੇ ਸ਼੍ਰੀ ਸ਼ਿਵਪਾਲ ਗੋਇਲ ਜਿਲਾ ਸਿੱਖਿਆ ਅਫਸਰ (ਸੈਸਿ) ਬਠਿੰਡਾ ਸ਼੍ਰੀ ਸਿਕੰਦਰ ਬਰਾੜ ਉੱਪ ਜਿਲਾ ਸਿੱਖਿਆ ਅਫਸਰ (ਸੈਸਿ) ਬਠਿੰਡਾ ਅਤੇ ਸ਼੍ਰੀ ਮਨੋਜ ਕੁਮਾਰ ਐਲ.ਏ. ਹਾਜਰ ਸਨ। ਰੀਜਨਲ ਮੈਨੇਜਰ ਆਸ਼ੂਤੋਸ਼ ਕੁਮਾਰ ਸਿੰਘ ਜੀ ਵੱਲੋਂ ਵੱਧ ਰਹੀਆਂ ਆਨ-ਲਾਈਨ ਠੱਗੀਆਂ ਬਾਰੇ ਚਰਚਾ ਕੀਤੀ ਗਈ ਅਤੇ ਆਨ-ਲਾਈਨ ਫਰਾਡ ਤੋਂ ਬਚਣ ਦੇ ਢੰਗ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ।

NO COMMENTS