*ਸਾਂਝੀਆਂ ਥਾਵਾਂ ਤੇ ਰੁੱਖ ਲਗਾਕੇ ਮਨਾਇਆ ਅਜਾਦੀ ਦਿਵਸ*

0
24

ਮਾਨਸਾ 16 ਅਗਸਤ (ਸਾਰਾ ਯਹਾਂ/ਮੁੱਖ ਸੰਪਾਦਕ)ਅਪੈਕਸ ਕਲੱਬ ਮਾਨਸਾ ਵਲੋਂ ਵਾਤਾਵਰਣ ਨੂੰ ਬਚਾਉਣ ਲਈ ਰੁੱਖ ਲਗਾਉਣ ਦੀ ਮੁਹਿੰਮ ਨੂੰ ਅੱਗੇ ਵਧਾਉਂਦਿਆਂ ਅੱਜ ਅਜ਼ਾਦੀ ਦਿਵਸ ਸਬਜ਼ੀ ਮੰਡੀ ਵਿਖੇ ਛਾਂਦਾਰ ਰੁੱਖ ਲਗਾਕੇ ਮਨਾਇਆ ਗਿਆ।ਇਹ ਜਾਣਕਾਰੀ ਦਿੰਦਿਆਂ ਕਲੱਬ ਦੇ ਸਕੱਤਰ ਕਮਲ ਗਰਗ ਨੇ ਦੱਸਿਆ ਕਿ ਕਲੱਬ ਵੱਲੋਂ ਕਾਫੀ ਦਿਨਾਂ ਤੋਂ ਰੁੱਖ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਅਤੇ ਸ਼ਹਿਰ ਦੀਆਂ ਸਾਂਝੀਆਂ ਥਾਵਾਂ ਤੇ ਰੁੱਖ ਲਗਾਏ ਜਾ ਰਹੇ ਹਨ ਇਸੇ ਲੜੀ ਤਹਿਤ ਅੱਜ ਇਹ ਰੁੱਖ ਸਬਜ਼ੀ ਮੰਡੀ ਵਿਖੇ ਲਗਾਏ ਗਏ ਹਨ ਇਸ ਮੌਕੇ ਬੋਲਦਿਆਂ ਪ੍ਰਧਾਨ ਸੰਜੀਵ ਪਿੰਕਾ ਨੇ ਦੱਸਿਆ ਕਿ ਸ਼ਹਿਰਾਂ ਵਿੱਚ ਕਾਲੋਨੀਆਂ ਡਿਵੈਲਪ ਕਰਨ ਵਾਲੀ ਕੰਪਨੀ ਸਮਾਰਟ ਮੂਵ ਗਰੁੱਪ ਦੇ ਐਮ.ਡੀ.ਸੰਦੀਪ ਬਾਟਲਾ ਜੀ ਵਲੋਂ ਟ੍ਰੀ ਗਾਰਡ ਦਿੱਤੇ ਗਏ ਹਨ ਜਿਨ੍ਹਾਂ ਕਰਕੇ ਰੁੱਖਾਂ ਨੂੰ ਅਵਾਰਾ ਪਸ਼ੂਆਂ ਤੋਂ ਬਚਾਉਣ ਵਿੱਚ ਮੱਦਦ ਮਿਲਦੀ ਹੈ ਉਨ੍ਹਾਂ ਦੱਸਿਆ ਕਿ ਵਾਤਾਵਰਣ ਬਚਾਉਣ ਲਈ ਸਮਰਪਿਤ ਵਾਤਾਵਰਣ ਪ੍ਰੇਮੀ ਬਲਵੀਰ ਅਗਰੋਈਆ ਅਤੇ ਸੰਦੀਪ ਕੁਮਾਰ ਵਲੋਂ ਰੁੱਖ ਲਗਾਉਣ ਦੀ ਮੁਹਿੰਮ ਵਿੱਚ ਵੱਡਾ ਸਹਿਯੋਗ ਦਿੱਤਾ ਜਾਂਦਾ ਹੈ।ਇਸ ਮੌਕੇ ਬੋਲਦਿਆਂ ਅਸ਼ਵਨੀ ਜਿੰਦਲ ਅਤੇ ਨਰਿੰਦਰ ਜੋਗਾ ਨੇ ਦੱਸਿਆ ਕਿ ਕਲੱਬ ਵੱਲੋਂ ਜੋ ਵੀ ਰੁੱਖ ਲਗਾਏ ਜਾਣਗੇ ਉਨ੍ਹਾਂ ਦੀ ਸੰਭਾਲ ਵੀ ਪੂਰੀ ਤਰ੍ਹਾਂ ਨਾਲ ਕੀਤੀ ਜਾਵੇਗੀ।ਇਸ ਮੌਕੇ ਵਾਤਾਵਰਣ ਪ੍ਰੇਮੀ ਅਸ਼ੋਕ ਕੁਮਾਰ, ਸਤਿੰਦਰ ਪਿੰਟੂ,ਮਾਸਟਰ ਸਤੀਸ਼ ਗਰਗ, ਨਰਿੰਦਰ ਜੋਗਾ, ਅਸ਼ਵਨੀ ਜਿੰਦਲ, ਕਮਲ ਗਰਗ, ਬਲਵੀਰ ਅਗਰੋਈਆ, ਸੰਜੀਵ ਪਿੰਕਾ ਸਮੇਤ ਹਾਜ਼ਰ ਸਨ।

NO COMMENTS