*ਸਕੂਲ ਵਿੱਚ ਚੱਲ ਰਹੇ ਉਸਾਰੀ ਕੰਮ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਿੱਤੀ ਸਹਾਇਤਾ ਰਾਸ਼ੀ*

0
40

ਬੁਢਲਾਡਾ 5 ਜੂਨ (ਸਾਰਾ ਯਹਾਂ/ਅਮਨ ਮਹਿਤਾ): ਸਰਕਾਰੀ ਸਕੂਲਾਂ ਦੀ ਦਿਨ ਬ ਦਿਨ ਬਦਲ ਰਹੀ ਨੁਹਾਰ ਤਹਿਤ ਪਿੰਡ ਭਾਦੜਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਦਿੱਖ ਵੀ ਪਹਿਲਾ ਨਾਲੋਂ ਬਹੁਤ ਬਦਲ ਗਈ ਹੈ। ਇਸ ਸਬੰਧੀ ਜਾਣਕਾਰੀ ਦਿਦੇ ਹੋਏ ਸਕੂਲ ਦੇ ਪ੍ਰਿਸੀਪਲ ਰਾਜੇਸ਼ ਕੁਮਾਰ ਨੇ ਦਸਿਆ ਕਿ ਸਕੂਲ ਦਾ ਵਰਾਂਡਾ ਅਤੇ ਕਲਾਸਰੂਮ ਨੀਵੇਂ ਹੋਣ ਕਾਰਨ ਉਹਨਾਂ ਵਿੱਚ ਬਰਸਾਤ ਦੇ ਮੌਸਮ ਦੌਰਾਨ ਪਾਣੀ ਜਾਣ ਨਾਲ ਵਿਦਿਆਰਥੀਆਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਉਹਨਾ ਕਿਹਾ ਕਿ ਬਿਲਡਿੰਗ ਨੂੰ ਉੱਚਾ ਚੁੱਕਣ ਦਾ ਕੰਮ ਚੱਲ ਰਿਹਾ ਹੈ। ਸਕੂਲ ਸਟਾਫ ਅਤੇ ਪਿੰਡ ਦੇ ਪਤਵੰਤੇ ਸੱਜਣਾ ਦੁਆਰਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਕੂਲ ਦੀ ਵਿੱਤੀ ਸਹਾਇਤਾ ਕਰਨ ਲਈ ਬੇਨਤੀ ਕੀਤੀ ਗਈ ਸੀ ਜਿਸ ਤਹਿਤ ਗੁਰਦੁਆਰਾ

ਪ੍ਰਬੰਧਕ ਕਮੇਟੀ ਵੱਲੋਂ ਸਕੂਲ ਨੂੰ 70 ਹਜ਼ਾਰ ਰੁਪਏ ਦੀ ਰਾਸ਼ੀ ਚੱਲ ਰਹੇ ਵਿਕਾਸ ਕਾਰਜਾਂ ਲਈ ਵਿੱਤੀ ਸਹਾਇਤਾ ਵਜੋਂ ਦਾਨ ਦਿੱਤੀ। ਇਸ ਵਿੱਤੀ ਸਹਾਇਤਾ ਲਈ ਪਿੰਡ ਦੇ ਸਰਪੰਚ ਅਤੇ ਪੰਚਾਇਤ ਮੈਂਬਰ, ਐੱਸ. ਐੱਮ. ਸੀ, ਪ੍ਰਿੰਸੀਪਲ ਅਤੇ ਸਮੂਹ ਸਟਾਫ ਦੁਆਰਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ ਗਿਆ।

NO COMMENTS