*ਸਕੂਲ ਬੰਦ ਹੋਣ ਕਾਰਨ ਸਕੂਲ ਵੈਨ ਮਾਲਕ ਕਿਸ਼ਤਾਂ ਬੀਮਾ ਟੈਕਸ ਆਦਿ ਭਰਨ ਤੋਂ ਪਰੇਸ਼ਾਨ*

0
53

ਬੋਹਾ 22 ਅਪ੍ਰੈਲ (ਸਾਰਾ ਯਹਾਂ/ਦਰਸ਼ਨ ਹਾਕਮਵਾਲਾ)-ਪੰਜਾਬ ਵਿਚ ਬੰਦ ਪਏ ਸਕੂਲਾਂ ਕਾਰਨ ਜਿਥੇ ਬੱਚਿਆਂ ਦੇ ਮਾਪੇ ਅਤੇ ਵਿਦਿਆਰਥੀ ਪ੍ਰੇਸ਼ਾਨ ਹਨ ਉੱਥੇ ਸਕੂਲਾਂ ਵਿੱਚ ਵੈਨਾਂ ਅਤੇ ਸਕੂਲ ਬੱਸਾਂ ਪਾ ਕੇ ਆਪਣਾ ਰੁਜ਼ਗਾਰ ਚਲਾ ਰਹੇ ਸਕੂਲ ਵੈਨ ਮਾਲਕ ਵੀ ਪ੍ਰੇਸ਼ਾਨ ਹਨ।ਇਸ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰੂ ਨਾਨਕ ਸਕੂਲ ਵੈਨ ਚਾਲਕ ਅਤੇ ਮਾਲਕ ਯੂਨੀਅਨ ਦੇ ਪ੍ਰਧਾਨ ਹਰਵਿੰਦਰ ਸਿੰਘ ਪੂਨੀਆ  ,ਬਾਰੂ ਸਿੰਘ ਬੋਹਾ ਅੰਮ੍ਰਿਤਪਾਲ ਸਿੰਘ ਹਾਕਮਵਾਲਾ ਜਸਵਿੰਦਰ ਸਿੰਘ ਗੁਰਦਰਸ਼ਨ ਸਿੰਘ ਆਦਿ ਨੇ ਦੱਸਿਆ  ਕੇ ਲਾਕਡਾਊਨ ਦਰਮਿਆਨ ਪੰਜਾਬ ਸਰਕਾਰ ਵੱਲੋਂ ਸਕੂਲ ਵੈਨ ਚਾਲਕਾਂ ਨੂੰ ਟੈਕਸ ਵਿੱਚ ਛੋਟ ਦਿੱਤੀ ਗਈ ਸੀ ਉੱਥੇ ਫਾਇਨਾਂਸ ਕੰਪਨੀਆਂ ਨੇ ਵੀ ਕਿਸ਼ਤਾਂ ਸ਼ਰਤਾਂ ਦੇ ਆਧਾਰ ਤੇ  ਅੱਗੇ ਪਾ ਦਿੱਤੀਆਂ ਸਨ  ਬੇਸ਼ੱਕ  ਕਿਸਤਾਂ ਅੱਗੇ ਪਾਉਣ ਬਦਲੇ ਕੰਪਨੀਆਂ ਵੱਲੋਂ ਵੱਡੇ ਪੱਧਰ ਤੇ ਵਿਆਜ ਵੀ ਵਸੂਲਿਆ ਗਿਆ  ਪਰ ਸਕੂਲ ਵੈਨ ਮਾਲਕਾਂ ਨੂੰ ਕੁਝ ਨਾ ਕੁਝ ਰਾਹਤ ਜ਼ਰੂਰ ਮਿਲੀ ਸੀ।ਹੁਣ ਦੁਬਾਰਾ ਸਕੂਲ ਬੰਦ ਹੋਣ ਕਾਰਨ ਉਨ੍ਹਾਂ ਦੀਆਂ ਵੈਨਾਂ ਘਰਾਂ ਵਿੱਚ ਖੜ੍ਹ ਗਈਆਂ ਹਨ ਜਿਸ ਕਾਰਨ ਉਹ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋ ਗਏ ਹਨ ।ਕਿਉਂਕਿ ਇਸ ਨਾਲ ਜਿੱਥੇ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਚਲਾਉਣ ਲਈ ਕਮਾਈ ਬੰਦ ਹੋ ਗਈ ਹੈ ਉੱਥੇ ਫਾਈਨਾਂਸ ਕੰਪਨੀ ਦੀਆਂ ਕਿਸ਼ਤਾਂ ਭਰਨੀਆਂ ਅਤੇ ਟੈਕਸ ਭਰਨੇ ਵੀ ਔਖੇ ਹੋ ਗਏ ਹਨ    ਜਦੋਂ ਕਿ ਫਾਈਨੈਂਸ ਕੰਪਨੀਆਂ ਵਾਰ ਵਾਰ ਫੋਨ ਕਰ ਕੇ ਅਤੇ ਨੋਟਿਸ ਕੱਢ ਕੇ ਉਨ੍ਹਾਂ ਨੂੰ ਕਿਸ਼ਤਾਂ ਭਰਨ ਲਈ ਆਖ ਰਹੇ ਹਨ ।ਪਰ ਜਦੋਂ ਉਨ੍ਹਾਂ ਦੀਆਂ ਵੈਨਾਂ ਹੀ ਘਰਾਂ ਵਿੱਚ ਖਡ਼੍ਹੀਆਂ ਹਨ ਤਾਂ ਉਹ  ਵੈਨਾਂ ਦੀਆਂ ਕਿਸ਼ਤਾਂ ਕਿੱਥੋਂ ਭਰਨ ਅਤੇ ਟੈਕਸ ਕਿੱਥੋਂ ਭਰਨ।ਉਕਤ ਆਗੂਆਂ ਨੇ ਆਖਿਆ ਕਿ ਇਨ੍ਹਾਂ ਵਾਹਨਾਂ ਨੂੰ ਚਲਾਉਣ ਵਾਲੇ ਡਰਾਈਵਰ ਅਤੇ ਕੰਡਕਟਰ ਵੀ ਬੇਰੁਜ਼ਗਾਰ ਹੋ ਗਏ ਹਨ   ਜਿਸ ਕਾਰਨ ਉਨ੍ਹਾਂ ਦੇ ਚੁੱਲ੍ਹੇ ਠੰਡੇ ਪਏ ਹਨ ।ਇਸ ਲਈ ਸਰਕਾਰ ਨੂੰ ਇਸ ਪਾਸੇ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਜਿੱਥੇ ਕੰਡਕਟਰਾਂ ਡਰਾਈਵਰਾਂ ਨੂੰ ਵਿਸ਼ੇਸ਼ ਭੱਤੇ ਦੇਣੇ ਚਾਹੀਦੇ ਹਨ ਉੱਥੇ ਸਕੂਲ ਵੈਨ ਮਾਲਕਾਂ ਦੀਆਂ ਸਮੱਸਿਆਵਾਂ ਦਾ ਹੱਲ ਵੀ ਪਹਿਲ ਦੇ ਆਧਾਰ ਤੇ ਕਰਨਾ ਚਾਹੀਦਾ ਹੈ।ਵੈਨ ਮਾਲਕਾਂ ਡਰਾਈਵਰਾਂ ਕੰਡਕਟਰਾਂ ਨੇ ਪੰਜਾਬ ਸਰਕਾਰ ਨੂੰ ਆਖਿਆ ਕਿ ਜੇਕਰ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਜਲਦੀ ਹੱਲ ਨਾ ਕੀਤਾ ਗਿਆ ਤਾਂ ਉਹ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ  ।Attachments area

NO COMMENTS