ਸਕੂਲ ਬੰਦ ਕਰਨ ਦੇ ਫਰਮਾਨ ਦੇ ਖਿਲਾਫ ਅੱਜ ਦੂਸਰੇ ਦਿਨ ਵੀ ਸਰਕਾਰ ਖਿਲਾਫ ਅਧਿਅਪਕਾਂ ਦਾ ਵਿਰੋਧ ਜਾਰੀ

0
60

ਬੁਢਲਾਡਾ 25 ,ਮਾਰਚ (ਸਾਰਾ ਯਹਾਂ /ਅਮਨ ਮਹਿਤਾ) ਕਰੋਨਾ ਮਹਾਮਾਰੀ ਕਾਰਨ ਪੰਜਾਬ ਸਰਕਾਰ ਵੱਲੋਂ 31 ਮਾਰਚ ਤੱਕ ਸਕੂਲ ਬੰਦ ਕਰਨ ਦੇ ਫਰਮਾਨ ਦੇ ਖਿਲਾਫ ਅੱਜ ਦੂਸਰੇ ਸਥਾਨਕ ਪ੍ਰਾਇਵੇਟ ਸਕੂਲਾ ਦੇ ਅਧਿਆਪਕਾਂ ਅਤੇ ਮਾਪਿਆਂ ਵੱਲੋਂ ਐਸ ਡੀ ਐਮ ਦਫਤਰ ਦੇ ਬਾਹਰ ਰੋਸ ਪ੍ਰਗਟ ਕੀਤਾ ਗਿਆ ਅਤੇ ਇਸ ਮੋਕੇ ਨਾਇਬ ਤਹਿਸੀਲਦਾਰ ਨੂੰ ਮੰਗ ਪੱਤਰ ਵੀ ਦਿੱਤਾ ਗਿਆ। ਇਸ ਮੋਕੇ ਸਕੂਲ ਅਧਿਆਪਕਾਂ ਅਤੇ ਮਾਪਿਆ ਵੱਲੋਂ ਤਖਤੀਆਂ ਬੈਨਰਾਂ ਰਾਹੀਂ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਜਿਸ ਵਿੱਚ ਵੱਖ ਵੱਖ ਸਕੂਲਾਂ ਦੇ ਪ੍ਰਿੰਸੀਪਲਾਂ, ਅਧਿਆਪਕ ਅਤੇ ਮਾਪੇ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ। ਜਿੱਥੇ ਕਰੋਨਾ ਮਹਾਮਾਰੀ ਦੇ ਇਤਿਆਤ ਮਾਸਕ, ਦੂਰੀ ਆਦਿ ਦੀ ਪਾਲਣਾ ਕੀਤੀ ਗਈ। ਉਨ੍ਹਾਂ ਕਿਹ ਕਿ ਪ੍ਰਾਇਵੇਟ ਮੁਲਾਜਮਾਂ ਦੀਆਂ ਨੋਕਰੀਆਂ ਖਤਰੇ ਵਿੱਚ ਪਾਉਣ ਵਾਲੀ ਸਰਕਾਰ ਵਿਰੁੱਧ ਸੜਕਾ ਤੇ ਉੱਤਰਨਾ ਸਮੇਂ ਦੀ ਮੁੱਖ ਲੋੜ ਸੀ। ਉਨ੍ਹਾ ਕਿਹਾ ਕਿ ਕਰੋਨਾ ਮਹਾਮਾਰੀ ਦੀ ਆੜ ਹੇਠ ਿਿਵਦਆਰਥੀਆਂ ਦਾ ਭਵਿੱਖ ਖਤਰੇ ਵਿੱਚ ਨਜਰ ਆ ਰਿਹਾ ਹੈ। ਇਸ ਮੌਕੇ ਤੇ ਵੱਖ ਵੱਖ ਸਕੂਲਾਂ ਦੇ ਪ੍ਰਿੰਸੀਪਲ, ਅਧਿਆਪਕ ਅਤੇ ਮਾਪੇ ਹਾਜ਼ਰ ਸਨ।

NO COMMENTS