ਸਕੂਲ ਫੀਸ ਵਸੂਲਣ ਦੇ ਮਾਮਲੇ ‘ਤੇ ਸੁਣਵਾਈ ਫਿਰ ਟਲੀ, ਮਾਪਿਆਂ ਵਲੋਂ ਰੋਸ ਮੁਜ਼ਾਹਰਾ

0
58

ਚੰਡੀਗੜ੍ਹ 17 ਜੁਲਾਈ 2020  (ਸਾਰਾ ਯਹਾ/ਬਿਓਰੋ ਰਿਪੋਰਟ) : ਸਕੂਲ ਫੀਸ ਮਾਮਲੇ ‘ਚ ਹੁਣ ਸੁਣਵਾਈ ਸੋਮਵਾਰ ਤੱਕ ਟਾਲ ਦਿੱਤੀ ਗਈ ਹੈ। ਕੋਰੋਨਾ ਦੇ ਕਹਿਰ ਦੌਰਾਨ ਪੰਜਾਬ ਦੇ ਪ੍ਰਾਈਵੇਟ ਸਕੂਲਾਂ ਵੱਲੋਂ ਫ਼ੀਸ ਵਸੂਲਣ ਦੇ ਮਸਲੇ ਵਿੱਚ ਹੁਣ ਹਾਈਕੋਰਟ ‘ਚ ਸੋਮਵਾਰ ਨੂੰ ਸੁਣਵਾਈ ਹੋਏਗੀ।ਹਾਈਕੋਰਟ ਦੇ ਸਿੰਗਲ ਬੈਂਚ ਦਾ ਫੈਸਲਾ ਸਕੂਲਾਂ ਦੇ ਹੱਕ ਵਿੱਚ ਆਉਣ ਤੋਂ ਬਾਅਦ ਮਾਪਿਆਂ ਨੇ ਇਸ ਮਾਮਲੇ ਨੂੰ ਹਾਈਕੋਰਟ ਦੇ ਡਬਲ ਬੈਂਚ ਅੱਗੇ ਰੱਖਿਆ ਸੀ।

ਇਸ ਸਬੰਧੀ ਮਾਪਿਆਂ ਦੇ ਵਕੀਲ ਆਰਐਸ ਬੈਂਸ ਨੇ ਦੱਸਿਆ ਕਿ ਅਦਾਲਤ ਨੇ ਜਿਸ ਤਰ੍ਹਾਂ ਗੱਲ ਸੁਣੀ, ਉਸ ਤੋਂ ਲੱਗਦਾ ਹੈ ਕਿ ਪੇਰੈਂਟਸ ਨੂੰ ਜ਼ਰੂਰ ਕੁਝ ਨਾ ਕੁਝ ਰਾਹਤ ਮਿਲ ਸਕਦੀ ਹੈ। ਇਸੇ ਦੌਰਾਨ ਸਕੂਲਾਂ ਵੱਲੋਂ ਜੋ ਪੱਖ ਰੱਖਿਆ ਗਿਆ ਸੀ, ਉਸ ਦੇ ਕੁਝ ਕਾਗ਼ਜ਼ਾਤ ਕੋਰਟ ਤੱਕ ਨਹੀਂ ਪਹੁੰਚੇ ਜਿਸ ਕਾਰਨ ਸੁਣਵਾਈ ਸੋਮਵਾਰ ਤੱਕ ਟਾਲ ਦਿੱਤੀ ਗਈ ਹੈ।

ਉਧਰ, ਮੁਹਾਲੀ ਦੇ ਸੈਕਟਰ 51 ਦੇ ਪ੍ਰਾਈਵੇਟ ਸਕੂਲ ਬਾਹਰ ਮਾਪਿਆਂ ਨੇ ਰੋਸ ਪ੍ਰਦਰਸ਼ਨ ਕੀਤਾ ਤੇ ਸਕੂਲ ਮੈਨੇਜਮੈਂਟ ਖਿਲਾਫ ਆਪਣੀ ਭੜਾਸ ਕੱਢੀ। ਫੀਸ ਵਸੂਲੀ ਨੂੰ ਲੈ ਕੇ ਸਕੂਲ ਮੈਨੇਜਮੈਂਟ ਖਿਲਾਫ਼ ਪ੍ਰਦਰਸ਼ਨ ਕਰ ਰਹੇ ਮਾਪਿਆਂ ਦਾ ਇਲਜ਼ਾਮ ਸੀ ਕਿ ਫੀਸ ਨਾ ਦਿੱਤੇ ਜਾਣ ਤੇ ਸਕੂਲ ਮੈਨੇਜਮੈਂਟ ਨੇ ਬੱਚਿਆਂ ਨੂੰ ਸਟੱਡੀ ਵਾਲੇ ਵਟਸਐਪ ਗਰੁੱਪ ਚੋਂ ਬਾਹਰ ਕੱਢਿਆ ਹੈ।

ਮਾਪਿਆਂ ਦਾ ਕਹਿਣਾ ਹੈ ਜੇਕਰ ਕਲਾਸਾਂ ਆਨਲਾਈਨ ਲੱਗਦੀਆਂ ਹਨ ਤਾਂ ਇਹ ਇੱਕ ਕਿਸਮ ਦਾ ਬੱਚੇ ਨੂੰ ਕਲਾਸ ਵਿੱਚੋਂ ਹੀ ਬਾਹਰ ਕੱਢਿਆ ਹੈ। ਸਕੂਲ ਨੇ ਆਨਲਾਈਨ ਕਲਾਸ ਜੂਨ ਮਹੀਨੇ ਤੋਂ ਸ਼ੁਰੂ ਕੀਤੀ ਤੇ ਫੀਸ ਅਪ੍ਰੈਲ ਮਹੀਨੇ ਤੋਂ ਮੰਗ ਰਿਹਾ ਹੈ। ਮਾਪਿਆਂ ਦਾ ਕਹਿਣਾ ਹੈ ਕਿ ਮਾਮਲਾ ਹਾਈਕੋਰਟ ਦੇ ਡਬਲ ਬੈਂਚ ਕੋਲ ਪਹੁੰਚਿਆ ਹੋਇਆ ਹੈ ਪਰ ਸਕੂਲ ਮੈਨੇਜਮੈਂਟ ਨੇ ਅਦਾਲਤ ਦੇ ਫੈਸਲੇ ਦਾ ਵੀ ਇੰਤਜ਼ਾਰ ਨਹੀਂ ਕੀਤਾ ਤੇ ਬੱਚਿਆਂ ਨੂੰ ਕਲਾਸ ਵਿੱਚੋਂ ਬਾਹਰ ਕੱਢਿਆ ਹੈ।

ਗਰੁੱਪ ਚੋਂ ਰਿਮੂਵ ਕਰਨ ਦੇ ਨਾਲ ਬੱਚਿਆਂ ਦੇ ਮਨ ਵਿੱਚ ਖੌਫ ਪੈਦਾ ਹੋ ਗਿਆ ਹੈ। ਸਕੂਲ ਦੇ ਗਰੁੱਪ ਵਿੱਚੋਂ ਬਾਹਰ ਕੱਢਣ ਨਾਲ ਬੱਚਿਆਂ ਦੀ ਪੜ੍ਹਾਈ ਤੇ ਵੀ ਅਸਰ ਪੈ ਰਿਹਾ ਹੈ। ਮਾਪਿਆਂ ਨੇ ਸਕੂਲ ਪ੍ਰਿੰਸੀਪਲ ਤੇ ਬਦਸਲੂਕੀ ਕਰਨ ਦੇ ਵੀ ਲਾਏ ਇਲਜ਼ਾਮ ਲਾਏ ਹਨ।

NO COMMENTS