*ਸਕੂਲ ਖੇਡਾਂ ਕਰਵਾਉਣ ਲਈ ਜੋਨ ਜੋਗਾ ਦੀ ਟੂਰਨਾਮੈਂਟ ਕਮੇਟੀ ਦੀ ਚੋਣ*

0
240

ਜੋਗਾ, 9 ਅਗਸਤ (ਸਾਰਾ ਯਹਾਂ/ਬੀਰਬਲ ਧਾਲੀਵਾਲ)

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰ) ਜੋਗਾ ਵਿਖੇ ਮੀਟਿੰਗ ਕਰਕੇ ਸਕੂਲ ਖੇਡਾਂ ਸੁਚੱਜੇ ਢੰਗ ਨਾਲ ਕਰਵਾਉਣ ਲਈ ਜੋਨ ਜੋਗਾ ਦੀ ਟੂਰਨਾਮੈਂਟ ਕਮੇਟੀ ਦੀ ਚੋਣ ਕੀਤੀ ਗਈ। ਦੋ ਸਾਲ ਤੱਕ ਕੰਮ ਕਰਨ ਵਾਲੀ ਇਸ ਕਮੇਟੀ ਦਾ ਪ੍ਰਧਾਨ ਅਵਤਾਰ ਸਿੰਘ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਉੱਭਾ ਬੁਰਜ ਢਿੱਲਵਾਂ, ਜਰਨਲ ਸਕੱਤਰ ਵਿਨੋਦ ਕੁਮਾਰ ਪੀਟੀਆਈ ਸਸਸ ਜੋਗਾ ਕੁੜੀਆਂ, ਵਿੱਤ ਸਕੱਤਰ ਸਮਰਜੀਤ ਸਿੰਘ ਬੱਬੀ ਸਰਕਾਰੀ ਹਾਈ ਸਕੂਲ ਰੜ੍ਹ ਅਤ਼ੇ ਸਹਾਇਕ ਸਕੱਤਰ ਪਾਲਾ ਸਿੰਘ ਡੀ.ਪੀ.ਈ. ਅਤਲਾ ਕਲਾਂ ਨੂੰ ਚੁਣਿਆ ਗਿਆ ਹੈ। ਜਸਵਿੰਦਰ ਕੌਰ ਲੈਕਚਰਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੱਲਾ ਕੁੜੀਆਂ, ਸਰਬਜੀਤ ਕੌਰ ਲੈਕਚਰਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਤਲਾ ਕਲਾਂ, ਰਾਜਨਦੀਪ ਸਿੰਘ ਪੀਟੀਆਈ ਸਰਕਾਰੀ ਹਾਈ ਸਕੂਲ ਮਾਖਾ ਚਹਿਲਾਂ ਅਤੇ ਬਲਦੇਵ ਸਿੰਘ ਪੀਟੀਆਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਉੱਭਾ ਬੁਰਜ ਢਿਲਵਾਂ (ਸਾਰੇ ਮੈਂਬਰ) ਚੁਣੇ ਗਏ ਹਨ। ਇਸ ਮੌਕੇ ਦਰਸ਼ਨ ਸਿੰਘ ,ਰਾਜਦੀਪ ਸਿੰਘ , ਅਵਤਾਰ ਸਿੰਘ,  ਮਨਪ੍ਰੀਤ ਸਿੰਘ, ਗਗਨਦੀਪ ਕੌਰ, ਅਮਨਦੀਪ ਕੌਰ, ਰਮਨਦੀਪ ਕੌਰ, ਜਗਸੀਰ ਸਿੰਘ, ਮਨਜੀਤ ਸਿੰਘ, ਕੁਲਵਿੰਦਰ ਸਿੰਘ, ਗੁਰਜਿੰਦਰ ਸਿੰਘ, ਵੀਰਪਾਲ ਕੌਰ, ਰਵੀ ਕੁਮਾਰ, ਹਰਜੀਤ ਹੈਰੀ, ਗੁਰਪ੍ਰੀਤ ਸਿੰਘ, ਰਮਨਦੀਪ ਸਿੰਘ, ਮਨਜੋਤ ਕੌਰ ਸਮੇਤ ਜੋਨ ਜੋਗਾ ਅਧੀਨ ਆਉਂਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਸਰੀਰਕ ਸਿੱਖਿਆ ਅਧਿਆਪਕ ਮੌਜੂਦ ਸਨ।
ਫੋਟੋ ਕੈਪਸ਼ਨ : ਜੋਨ ਜੋਗਾ ਦੀ ਕਮੇਟੀ ਦੀ ਚੋਣ ਮੌਕੇ ਸਰੀਰਕ ਸਿੱਖਿਆ ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ ਬੁਲਾਰੇ।

NO COMMENTS