ਮਾਨਸਾ, 16 ਜਨਵਰੀ:(ਸਾਰਾ ਯਹਾਂ/ਮੁੱਖ ਸੰਪਾਦਕ)
ਜ਼ਿਲ੍ਹਾ ਸਿੱਖਿਆ ਅਫ਼ਸਰ ਭੁਪਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਬਲਾਕ ਨੋਡਲ ਅਫਸਰ ਮਾਨਸਾ ਸ਼੍ਰੀ ਅਵਤਾਰ ਸਿੰਘ ਸਿੱਧੂ ਦੀ ਅਗਵਾਈ ਹੇਠ ਸਕੂਲ ਆਫ ਐਮੀਨੈਂਸ ਵਿਖੇ ਬਲਾਕ ਪੱਧਰੀ ਵਿਗਿਆਨ ਪ੍ਰਦਰਸ਼ਨੀ ਕਰਵਾਈ ਗਈ ਜਿੱਥੇ ਜੱਜਮੈਂਟ ਦੀ ਭੂਮਿਕਾ ਵਿਪਨ ਗੋਇਲ, ਮਨਦੀਪ ਕੌਰ, ਅਸ਼ੋਕ ਕੁਮਾਰ, ਮਨਪ੍ਰੀਤ ਕੌਰ ਨੇ ਨਿਭਾਈ।
ਪ੍ਰਿੰਸੀਪਲ ਸਕੂਲ ਆਫ ਐਮੀਨੈਂਸ ਵਿਜੇ ਕੁਮਾਰ ਮਿੱਡਾ ਨੇ ਦੱਸਿਆ ਕਿ ਇਸ ਬਲਾਕ ਪੱਧਰੀ ਪ੍ਰਦਰਸ਼ਨੀ ਵਿੱਚ ਸੱਤ ਵੱਖ-ਵੱਖ ਵਿਸ਼ਿਆਂ ਅਧੀਨ ਨੌਵੀਂ ਤੋਂ ਦਸਵੀਂ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਮਾਡਲ ਤਿਆਰ ਕੀਤੇ ਗਏ। ਪਹਿਲੇ ਵਿਸ਼ੇ ਭੋਜਨ ਅਤੇ ਸਿਹਤ ਸੰਭਾਲ ਵਿੱਚ ਰਮਨਦੀਪ ਕੌਰ ਸਰਕਾਰੀ ਹਾਈ ਸਕੂਲ ਬੁਰਜ ਝੱਬਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਦੂਜੇ ਵਿਸ਼ੇ ਆਵਾਜਾਈ ਤੇ ਸੰਚਾਰ ਵਿੱਚੋ ਬਲਰਾਜ ਸਿੰਘ ਕੋਟੜਾ ਕਲਾਂ ਨੇ ਪਹਿਲਾ ਪ੍ਰਾਪਤ ਕੀਤਾ। ਤੀਜੇ ਵਿਸ਼ੇ ਆਫਤਾ ਪ੍ਰਬੰਧਨ ਵਿੱਚੋਂ ਪਹਿਲਾ ਸਕਾਨ ਯਸ਼ ਕੁਮਾਰ ਸਕੂਲ ਆਫ ਐਮੀਨੈਂਸ ਮਾਨਸਾ ਨੇ ਪ੍ਰਾਪਤ ਕੀਤਾ। ਚੌਥਾ ਸਥਾਨ ਵੇਸਟ ਪ੍ਰਬੰਧਨ ਵਿੱਚੋਂ ਪ੍ਰਭਜੋਤ ਕੌਰ ਸਰਕਾਰੀ ਸੈਕੰਡਰੀ ਸਕੂਲ ਕੰਨਿਆ ਮਾਨਸਾ ਨੇ ਪ੍ਰਾਪਤ ਕੀਤਾ। ਪੰਜਵੇਂ ਵਿਸ਼ੇ ਸੋਮਿਆਂ ਦੇ ਪ੍ਰਬੰਧਨ ਵਿੱਚ ਪਹਿਲੀ ਪੁਜੀਸ਼ਨ ਅਮਰਪ੍ਰੀਤ ਕੌਰ ਸਰਕਾਰੀ ਹਾਈ ਸਕੂਲ ਭੋਪਾਲ ਨੇ ਹਾਸਲ ਕੀਤੀ। ਛੇਵੇਂ ਵਿਸ਼ੇ ਕੁਦਰਤੀ ਖੇਤੀ ਵਿੱਚ ਸੁਖਬੀਰ ਸਿੰਘ ਸਰਕਾਰੀ ਹਾਈ ਸਕੂਲ ਚਕੇਰੀਆਂ ਨੇ ਪਹਿਲਾ ਸਥਾਨ ਹਾਸਲ ਕੀਤਾ। ਸੱਤਵੇਂ ਵਿਸ਼ੇ ਗਣਿਤ ਮਾਡਲ ਥੀਮ ਵਿੱਚੋਂ ਸਰਕਾਰੀ ਸੈਕੰਡਰੀ ਸਕੂਲ ਕੰਨਿਆ ਖਿਆਲਾ ਕਲਾਂ ਨੇ ਪਹਿਲਾ ਸਥਾਨ ਹਾਸਿਲ ਕੀਤਾ।
ਇਸ ਮੌਕੇ ਵਿਦਿਆਰਥੀਆਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ ਅਤੇ ਅਖ਼ੀਰ ਵਿੱਚ ਵਿਦਿਆਰਥੀਆਂ ਨੂੰ ਟਰਾਫੀ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਗਾਈਡ ਅਧਿਆਪਕਾਂ ਨੂੰ ਵੀ ਸਰਟੀਫਿਕੇਟ ਨਾਲ ਨਿਵਾਜਿਆ ਗਿਆ।
ਇਸ ਮੌਕੇ ਜ਼ਿਲ੍ਹਾ ਨੋਡਲ ਅਫ਼ਸਰ ਅਵਤਾਰ ਸਿੰਘ ਸਿੱਧੂ ਨੇ ਕਿਹਾ ਕਿ ਇਹ ਪ੍ਰਦਰਸ਼ਨੀ ਵਿਦਿਆਰਥੀਆਂ ਦੇ ਗਿਆਨ ਅਤੇ ਮਾਨਸਿਕ ਪੱਧਰ ਨੂੰ ਉੱਚਾ ਚੁੱਕਦੀ ਹੈ। ਪ੍ਰਿੰਸੀਪਲ ਸਕੂਲ ਆਫ ਐਮੀਨੈਂਸ ਵਿਜੇ ਕੁਮਾਰ ਮਿੱਡਾ ਨੇ ਕਿਹਾ ਕਿ ਉਹ ਮਨੁੱਖ ਮਹਾਨ ਹੁੰਦੇ ਹਨ ਜੋ ਹਿੰਮਤ ਨਹੀਂ ਹਾਰਦੇ ਅਤੇ ਲਗਾਤਾਰ ਚੱਲਦੇ ਰਹਿੰਦੇ ਹਨ। ਬੀ ਆਰ ਸੀ ਸੋਨੀ ਸਿੰਗਲਾ ਅਤੇ ਮਹਿੰਦਰ ਸਿੰਘ ਨੇ ਮਾਡਲਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਦੌਰਾਨ ਪ੍ਰਬੰਧਕ ਵਿਜੇ ਅਰੋੜਾ ਅਤੇ ਰੋਹਿਤ ਬੰਸਲ ਦੁਆਰਾ ਪ੍ਰੋਗਰਾਮ ਨੂੰ ਸੁਚੱਜੇ ਢੰਗ ਨਾਲ ਕਰਵਾਉਣ ਵਿਚ ਅਹਿਮ ਭੂਮਿਕਾ ਨਿਭਾਈ ਗਈ। ਰਜਿਸਟਰੇਸ਼ਨ ਅਤੇ ਸਰਟੀਫਿਕੇਟ ਵੰਡ ਮੈਡਮ ਰੇਨੂ ਅਤੇ ਮੈਡਮ ਸ਼ਿਵਾਨੀ ਦੁਆਰਾ ਕੀਤੀ ਗਈ।