*ਸਕੂਲ ਆਫ਼ ਐਮੀਨੈਂਸ ਬੋਹਾ ਵੱਲੋਂ ਵੱਖ-ਵੱਖ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ*

0
114

ਬੁਢਲਾਡਾ 12 ਨਵੰਬਰ  (ਸਾਰਾ ਯਹਾਂ/ਅਮਨ ਮਹਿਤਾ)

ਅਮੇਰੀਕਨ ਇੰਡੀਅਨ ਫਾਊਂਡੇਸ਼ਨ ਟਰੱਸਟ ਦੇ ਸਹਿਯੋਗ ਨਾਲ਼ ਸਮਾਜਿਕ ਬੁਰਾਈਆਂ ਦੀ ਰੋਕਥਾਮ ਲਈ ਮੁਕਾਬਲੇ ਕਰਵਾਏ ਗਏ 

ਸਕੂਲ ਸਿੱਖਿਆ ਵਿਭਾਗ ਪੰਜਾਬ ਅਤੇ ਸਮਾਜਿਕ ਸੰਸਥਾਵਾਂ ਵੱਲੋਂ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਉਪਰਾਲੇ ਕੀਤੇ ਜਾਂਦੇ ਹਨ।ਇਨ੍ਹਾਂ ਉਪਰਾਲਿਆਂ ਦੀ ਲੜੀ ਵਿੱਚ ਅਮੇਰੀਕਨ ਇੰਡੀਅਨ ਫਾਊਂਡੇਸ਼ਨ ਟਰੱਸਟ ਦੇ ਸਹਿਯੋਗ ਨਾਲ਼ ਸ਼ਹੀਦ ਜਗਸੀਰ ਸਿੰਘ ਸਕੂਲ ਆਫ਼ ਐਮੀਨੈਂਸ, ਬੋਹਾ (ਮਾਨਸਾ) ਦੇ ਵਿਹੜੇ ਵਿੱਚ ਵੱਖ-ਵੱਖ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ। ਸੰਸਥਾ ਦੇ ਪ੍ਰਿੰਸੀਪਲ ਹਰਿੰਦਰ ਸਿੰਘ ਭੁੱਲਰ ਨੇ ਕਿਹਾ ਅਮੇਰੀਕਨ ਇੰਡੀਅਨ ਫਾਊਂਡੇਸ਼ਨ ਟਰੱਸਟ ਅਤੇ ਸੱਤਜੀਵ ਚਹਿਲ ਦੇ ਸਹਿਯੋਗ ਨਾਲ਼ ਬੱਚਿਆਂ ਦਾ ਸਰਬਪੱਖੀ ਵਿਕਾਸ ਕਰਨ ਲਈ ਕਮਿਊਨਿਟੀ ਅਵੇਅਰਨੈੱਸ ਈਵੈਂਟ ਤਹਿਤ  ਡਰੱਗ ਅਤੇ ਅਲਕੋਹਲ, ਸਾਈਬਰ ਕ੍ਰਾਈਮ ਅਤੇ ਸਕ੍ਰੀਨ ਆਨ ਟਾਈਮ ਮੈਨੇਜਮੈਂਟ  ਵਿਸ਼ਿਆਂ ਉਪਰ ਪੇਟਿੰਗ ਅਤੇ ਭਾਸ਼ਣ ਕਰਵਾਏ ਗਏ। ਸਮੁੱਚੇ ਮੁਕਾਬਲਿਆਂ ਦੇ ਗਾਈਡ ਅਧਿਆਪਕਾ ਰੂਬੀ ਸਾਇੰਸ ਮਿਸਟ੍ਰੈੱਸ ਦੀ ਉਲੀਕੀ ਰੂਪ- ਰੇਖਾ ਤਹਿਤ ਵੱਖ-ਵੱਖ ਮੁਕਾਬਲੇ ਸੰਪੂਰਨ ਹੋਏ। ਅਮੇਰੀਕਨ ਇੰਡੀਅਨ  ਫਾਊਂਡੇਸ਼ਨ ਟਰੱਸਟ ਵੱਲੋਂ ਉਚੇਚੇ ਤੌਰ ‘ਤੇ ਸ਼ਾਮਲ ਹੋਏ ਇਕਾਈ ਮਾਨਸਾ ਦੀ ਟੀਮ ਨੇ ਸਾਂਝੇ ਤੌਰ ‘ਤੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਨਾਲ਼ ਵਿਦਿਆਰਥੀਆਂ ਦੀ ਸਿੱਖਣ ਸਮਰੱਥਾ ਵਿੱਚ ਵਾਧਾ ਹੋਵੇਗਾ।ਪੇਟਿੰਗ ਮੁਕਾਬਲਿਆਂ ਵਿੱਚ ਜਸਕਰਨ ਸਿੰਘ ਅਤੇ ਬਾਦਲ ਸਿੰਘ ਨੇ ਕ੍ਰਮਵਾਰ ਪਹਿਲਾ ਅਤੇ ਦੂਸਰਾ ਸਥਾਨ ਪ੍ਰਾਪਤ ਕੀਤਾ।ਭਾਸ਼ਣ ਮੁਕਾਬਲਿਆਂ ਵਿੱਚ ਕੋਸਿਨ ਸਿੰਗਲਾ ਅਤੇ ਰਬੀਨਾ ਬੇਗਮ ਨੇ ਕ੍ਰਮਵਾਰ ਪਹਿਲਾ ਅਤੇ ਦੂਸਰਾ ਸਥਾਨ ਪ੍ਰਾਪਤ ਕੀਤਾ। ਅਮਨਦੀਪ ਕੌਰ ਬੋਹਾ ਸਾਇੰਸ ਮਿਸਟ੍ਰੈੱਸ ਅਤੇ ਸੁਮਨਦੀਪ ਕੌਰ ਲਾਇਬ੍ਰੇਰੀਅਨ ਨੇ ਬਤੌਰ ਜੱਜ ਕਾਰਜ ਬਾਖੂਬੀ ਕੀਤਾ।ਜੇਤੂ ਵਿਦਿਆਰਥੀਆਂ ਨੂੰ ਸਕੂਲ ਦੇ ਵਾਇਸ ਪ੍ਰਿੰਸੀਪਲ ਗਗਨਪ੍ਰੀਤ ਵਰਮਾ ਜੀ ਨੇ ਇਨਾਮ ਵੰਡ ਕੇ ਸਨਮਾਨਿਤ ਕੀਤਾ। ਇਸ ਮੌਕੇ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਰਹੇ।

NO COMMENTS