*ਸਕੂਲਾਂ ‘ਚ ਅਗਲੇ ਸਾਲ ਤੋਂ ਭਗਵਦ ਗੀਤਾ ਪਾਠ ਪੜ੍ਹਾਉਣ ਦਾ ਐਲਾਨ*

0
86

 ਹਰਿਆਣਾ 12,ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼) :ਹਰਿਆਣਾ ਵਿੱਚ ਅਗਲੇ ਅਕਾਦਮਿਕ ਸਾਲ ਤੋਂ ਰਾਜ ਦੇ ਸਕੂਲਾਂ ਵਿੱਚ ਭਗਵਦ ਗੀਤਾ ਦੇ ਪਾਠ ਪੜ੍ਹਾਏ ਜਾਣਗੇ। ਸੂਬੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਅੰਤਰਰਾਸ਼ਟਰੀ ਗੀਤਾ ਮਹੋਤਸਵ ‘ਚ ਇਹ ਐਲਾਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਗੀਤਾ ਦੀਆਂ ਤੁਕਾਂ ਪੰਜਵੀਂ ਤੇ ਸੱਤਵੀਂ ਜਮਾਤ ਦੇ ਸਿਲੇਬਸ ਦਾ ਹਿੱਸਾ ਹੋਣਗੀਆਂ। ਇਸ ਗੀਤਾ ਮਹੋਤਸਵ ਪ੍ਰੋਗਰਾਮ ਵਿੱਚ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਵੀ ਸ਼ਿਰਕਤ ਕੀਤੀ।

‘ਗੀਤਾ ਮਹੋਤਸਵ ਅੰਤਰਰਾਸ਼ਟਰੀ ਪੱਧਰ ‘ਤੇ ਜਾਵੇਗਾ’
ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਨੌਜਵਾਨਾਂ ਨੂੰ ਗੀਤਾ ਦਾ ਸਾਰ ਆਪਣੇ ਜੀਵਨ ਵਿੱਚ ਲਿਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਗੀਤਾ ਵਿੱਚ ਸਾਡੇ ਸਾਰਿਆਂ ਲਈ ਸੰਦੇਸ਼ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਸਾਲਾਨਾ ਅੰਤਰਰਾਸ਼ਟਰੀ ਗੀਤਾ ਮਹੋਤਸਵ ਵੱਡੇ ਪੱਧਰ ‘ਤੇ ਕਰਵਾਉਣ ਦਾ ਵੀ ਐਲਾਨ ਕੀਤਾ।

ਸੀਐਮ ਖੱਟਰ ਨੇ ਕਿਹਾ ਕਿ ਜੋਤੀਸਰ ‘ਚ ‘ਗੀਤਸਥਲੀ’ ਵਿਖੇ ਦੋ ਏਕੜ ਜ਼ਮੀਨ ‘ਤੇ 205 ਕਰੋੜ ਰੁਪਏ ਦੀ ਲਾਗਤ ਨਾਲ ਮਹਾਭਾਰਤ ਥੀਮ ‘ਤੇ ਮਿਊਜ਼ੀਅਮ ਬਣਾਇਆ ਜਾ ਰਿਹਾ ਹੈ। ਮੁੱਖ ਮੰਤਰੀ ਅਨੁਸਾਰ ਅਗਲੇ ਸਾਲ ਤੋਂ ਰਾਮਲੀਲਾ ਦੀ ਤਰ੍ਹਾਂ ਅੰਤਰਰਾਸ਼ਟਰੀ ਗੀਤਾ ਉਤਸਵ ਦੌਰਾਨ ਵੀ ਕ੍ਰਿਸ਼ਨ ਉਤਸਵ ਦਾ ਆਯੋਜਨ ਕੀਤਾ ਜਾਵੇਗਾ।

ਪ੍ਰੋਗਰਾਮ 6 ਦਿਨ ਚੱਲੇਗਾ
ਸੀਐਮ ਮਨੋਹਰ ਲਾਲ ਖੱਟਰ ਅਨੁਸਾਰ ਕਰੀਬ ਛੇ ਦਿਨ ਚੱਲਣ ਵਾਲੇ ਇਸ ਤਿਉਹਾਰ ਵਿੱਚ ਭਗਵਾਨ ਕ੍ਰਿਸ਼ਨ ਦੇ ਜੀਵਨ ਨਾਲ ਸਬੰਧਤ ਵੱਖ-ਵੱਖ ਘਟਨਾਵਾਂ ਨੂੰ ਝਾਕੀ ਰਾਹੀਂ ਦਰਸਾਇਆ ਜਾਵੇਗਾ। ਸੀਐਮ ਖੱਟਰ ਨੇ ਦੱਸਿਆ ਕਿ ਇਸ ਵਿੱਚ ਲਾਈਟ ਸਾਊਂਡ ਸ਼ੋਅ ਵੀ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਭਗਵਦ ਗੀਤਾ ਦੇਸ਼ ਦੇ ਆਜ਼ਾਦੀ ਘੁਲਾਟੀਆਂ ਲਈ ਵੀ ਪ੍ਰੇਰਨਾ ਸਰੋਤ ਹੈ।

NO COMMENTS