*ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਖਿਲਾਫ ਡਟਿਆ ਵਾਲਮੀਕੀ ਸਮਾਜ, ਰੋਸ ਪ੍ਰਦਰਸ਼ਨ ਮਗਰੋਂ ਕੇਸ ਦਰਜ ਕਰਨ ਦਾ ਭਰੋਸਾ*

0
148

*ਅੰਮ੍ਰਿਤਸਰ28,ਅਕਤੂਬਰ (ਸਾਰਾ ਯਹਾਂ/ਬਿਊਰੋ ਨਿਊਜ਼): ਬੀਤੇ ਕੱਲ੍ਹ ਕਤਲ ਹੋਏ ਲਖਬੀਰ ਦੇ ਪਰਿਵਾਰ ਨੂੰ ਸਿੰਘੂ ਬਾਰਡਰ ‘ਤੇ ਕਿਸਾਨ ਅੰਦੋਲਨ ‘ਤੇ ਲਿਜਾਣਾ ਇੱਕ ਡੂੰਘੀ ਸਾਜ਼ਿਸ਼ ਹੈ। ਇਹ ਇਲਜ਼ਾਮ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਅੱਜ ਅੰਮ੍ਰਿਤਸਰ ਵਿੱਚ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਲਗਾਇਆ ਗਿਆ। ਉਨ੍ਹਾਂ ਕਿਹਾ ਕਿ ਕੱਲ੍ਹ ਲਖਬੀਰ ਦੇ ਪਰਿਵਾਰ ਸਮੇਤ ਭਾਜਪਾ ਅਤੇ ਆਰਐਸਐਸ ਆਗੂ ਚੰਦਰ ਮੋਹਨ 150 ਆਦਮੀਆਂ ਨਾਲ ਸਿੰਘੂ ਬਾਰਡਰ ’ਤੇ ਪੁੱਜੇ ਸਨ। ਭਾਵੇਂ ਉਨ੍ਹਾਂ ਨੂੰ ਨਰੇਲਾ ਇਲਾਕੇ ਵਿੱਚ ਪੁਲਿਸ ਨੇ ਰੋਕ ਲਿਆ। ਪੁਲਿਸ ਨੇ ਹਲਕਾ ਲਾਠੀਚਾਰਜ ਵੀ ਕੀਤਾ। ਪੀੜਤ ਪਰਿਵਾਰ ਨੂੰ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦੀ ਲੋੜ ਹੈ, ਕਿਸਾਨ ਇਸਦਾ ਵਿਰੋਧ ਨਹੀਂ ਕਰਦੇ। ਪਰ ਪਰਿਵਾਰ ਜੇ ਕਰ ਪਰਿਵਾਰ ਪੰਜਾਬ ਸਰਕਾਰ ਤੋਂ ਨੌਕਰੀ ਤੇ ਮੁਆਵਜ਼ੇ ਦੀ ਮੰਗ ਕਰ ਰਿਹਾ ਹੈ ਤਾਂ ਦਿੱਲੀ ਕਿਸਾਨ ਗੰਡੋਲਨ ‘ਚ ਉਨ੍ਹਾਂ ਨੂੰ ਕਿਉ ਲਿਜਾਇਆ ਗਿਆ। 

ਉਨ੍ਹਾਂ ਕਿਹਾ ਇਹ ਆਰਐਸਐਸ ਅਤੇ ਭਾਜਪਾ ਦੀ ਡੂੰਘੀ ਸਾਜ਼ਿਸ਼ ਹੈ। ਪੀੜਤ ਪਰਿਵਾਰ ਨੂੰ ਨੌਕਰੀ ਅਤੇ ਮੁਆਵਜ਼ੇ ਦੀ ਮੰਗ ਕਰਨ ਦਾ ਹੱਕ ਹੈ। ਲਖਬੀਰ ਦਾ ਪਰਿਵਾਰ ਗਰੀਬ ਹੈ, ਉਹ ਪਿੰਡ ਤੋਂ ਚੰਦਰ ਮੋਹਨ ਵਰਗੇ ਆਗੂ ਨਾਲ ਉੱਥੇ ਕਿਵੇਂ ਪਹੁੰਚ ਗਿਆ। ਪੀੜਤ ਪਰਿਵਾਰ ਨੂੰ ਉੱਥੇ ਲੈ ਕੇ ਜਾਣ ਦਾ ਮਤਲਬ ਹੈ ਕਿ ਆਰਐਸਐਸ ਅਤੇ ਭਾਜਪਾ ਆਗੂ ਚੰਦਰ ਮੋਹਨ ਕਿਸਾਨਾਂ ਨੂੰ ਹਮਲਾਵਰ ਬਣਾਉਣਾ ਚਾਹੁੰਦੇ ਹਨ। ਕਿਸਾਨ ਆਗੂ ਨੇ ਭਾਜਪਾ ਅਤੇ ਨਰਿੰਦਰ ਤੋਮਰ ਨਾਲ ਚੰਦਰ ਮੋਹਨ ਦੀਆਂ ਤਸਵੀਰਾਂ ਦਿਖਾਈਆਂ। ਚੰਦਰ ਮੋਹਨ ਉਹ ਹੀ ਹੈ ਜਿਸ ਨੇ ਖੇਤੀ ਕਾਨੂੰਨਾਂ ਨੂੰ ਜਾਇਜ਼ ਠਹਿਰਾਇਆ।

ਕਿਸਾਨ ਲੀਡਰਾਂ ਨੇ ਕਿਹਾ ਚੰਦਰ ਮੋਹਨ ਵੱਲੋਂ ਗਾਜ਼ੀਪੁਰ ਵਿੱਚ ਕਿਸਾਨੀ ਕਾਨੂੰਨਾਂ ਦੇ ਹੱਕ ਵਿੱਚ ਰੈਲੀ ਕੀਤੀ ਗਈ ਅਤੇ ਉਨ੍ਹਾਂ ਦੇ ਹੱਕ ਵਿੱਚ ਪ੍ਰਦਰਸ਼ਨ ਵੀ ਕੀਤਾ ਗਿਆ। ਚੰਦਰ ਮੋਹਨ ‘ਤੇ ਆਪਣੀ ਪਤਨੀ ਅਤੇ ਉਸ ਦੇ ਸਾਥੀ ਦੀ ਹੱਤਿਆ ਦਾ ਦੋਸ਼ ਹੈ। ਚੰਦਰ ਮੋਹਨ ਦਾ ਇਰਾਦਾ ਕਿਸਾਨਾਂ ਦੇ ਸ਼ਾਂਤਮਈ ਪ੍ਰਦਰਸ਼ਨ ਨੂੰ ਭੰਗ ਕਰਨਾ ਹੈ। ਸਵਾਲ ਇਹ ਹੈ ਕਿ ਚੰਦਰ ਮੋਹਨ 150 ਬੰਦਿਆਂ ਨਾਲ ਕਿਸਾਨ ਅੰਦੋਲਨ ਤੱਕ ਕਿਵੇਂ ਪਹੁੰਚਿਆ, ਇਹ ਇੱਕ ਸਾਜ਼ਿਸ਼ ਹੈ। ਪੀੜਤ ਪਰਿਵਾਰ ਦੀ ਆੜ ਵਿੱਚ ਕਿਸਾਨ ਅੰਦੋਲਨ ਨੂੰ ਵਿਗਾੜਨ ਦੀ ਸਾਜ਼ਿਸ਼ ਹੈ। ਇੱਕ ਪਾਸੇ ਅਜੈ ਮਿਸ਼ਰਾ ਲਖੀਮਪੁਰ ਕਾਂਡ ਦੇ ਗਵਾਹਾਂ ਅਤੇ ਪੀੜਤਾਂ ਨੂੰ ਧਮਕੀਆਂ ਦੇ ਰਿਹਾ ਹੈ।

ਉਨ੍ਹਾਂ ਭਾਜਪਾ ਦੇ ਇਸ਼ਾਰੇ ‘ਤੇ ਕਿਸਾਨਾਂ ਦੇ ਅੰਦੋਲਨ ਨੂੰ ਵਿਗਾੜਨ ਦੀਆਂ ਸਾਜ਼ਿਸ਼ਾਂ ਹੋ ਰਹੀਆਂ ਹਨ। ਇਸ ਤੋਂ ਪਹਿਲਾਂ ਵੀ ਆਰਐਸਐਸ ਵਾਲਿਆਂ ਵੱਲੋਂ ਕਿਸਾਨਾਂ ਦੀ ਸਟੇਜ ’ਤੇ ਹਮਲਾ ਕੀਤਾ ਗਿਆ ਸੀ। ਕਿਹਾ ਜਾ ਰਿਹਾ ਹੈ ਕਿ ਕਿਸਾਨਾਂ ‘ਤੇ ਲਾਠੀਚਾਰਜ ਕੀਤਾ ਗਿਆ, ਇਹ ਗਲਤ ਹੈ। ਚੰਦਰ ਮੋਹਨ ਅਤੇ ਉਨ੍ਹਾਂ ਦੇ ਨਾਲ ਭਾਜਪਾ ਦੇ ਪੜ੍ਹਾਏ ਲੋਕ ਹਨ। ਚੰਦਰ ਮੋਹਨ ਦਾ ਅਪਰਾਧਿਕ ਰਿਕਾਰਡ ਹੈ। ਕੱਲ੍ਹ ਦੀ ਘਟਨਾ ਦੀ ਜਾਂਚ ਹੋਣੀ ਚਾਹੀਦੀ ਹੈ। ਇਹ ਸਭ ਕੁਝ ਅਜੇ ਮਿਸ਼ਰਾ ਨੂੰ ਬਚਾਉਣ ਲਈ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਪੀੜਤ ਪਰਿਵਾਰ ਮੁਆਵਜ਼ਾ ਜਾਂ ਨੌਕਰੀ ਲੈਣ ‘ਤੇ ਕਿਸਾਨਾਂ ਨੂੰ ਕੋਈ ਇਤਰਾਜ਼ ਨਹੀਂ ਹੈ। ਜਾਂਚ ਹਾਈ ਕੋਰਟ ਜਾਂ ਸੁਪਰੀਮ ਕੋਰਟ ਦੇ ਸੇਵਾਮੁਕਤ ਜੱਜ ਤੋਂ ਕਰਵਾਈ ਜਾਣੀ ਚਾਹੀਦੀ ਹੈ। 29 ਜਨਵਰੀ ਨੂੰ ਸਾਡੇ ‘ਤੇ ਹੋਏ ਹਮਲੇ ਦਾ ਕੋਈ ਇਨਸਾਫ਼ ਨਹੀਂ ਮਿਲਿਆ, ਦੋਸ਼ੀ ਸ਼ਰੇਆਮ ਘੁੰਮ ਰਹੇ ਹਨ। ਨਿਹੰਗ ਸਿੰਘਾਂ ਦੇ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਣ ‘ਤੇ ਉਠਾਏ ਜਾ ਰਹੇ ਸਵਾਲ ‘ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕੱਲ੍ਹ ਦਿੱਲੀ ਦੀ ਸਰਹੱਦ ‘ਤੇ ਪ੍ਰੈਸ ਕਾਨਫਰੰਸ ਕੀਤੀ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਖੁਦ ਕਿਸਾਨੀ ਕਾਨੂੰਨਾਂ ਵਿਰੁੱਧ ਇਸ ਸੰਘਰਸ਼ ਵਿੱਚ ਹਿੱਸਾ ਲੈ ਰਹੇ ਹਨ।

NO COMMENTS