ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ਐਲਾਨ, ਦਿੱਲੀ ਪੁਲਿਸ ਨਾਲ ਕੇਸ ਲੜ੍ਹਨ ਲਈ ਕਿਸਾਨਾਂ ਨੂੰ ਮੁਫਤ ਕਾਨੂੰਨੀ ਸਹਾਇਤਾ

0
19

ਚੰਡੀਗੜ੍ਹ 30, ਜਨਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਸ਼੍ਰੋਮਣੀ ਅਕਾਲੀ ਨੇ ਇੱਕ ਵੱਡਾ ਐਲਾਨ ਕੀਤਾ ਹੈ।ਅਕਾਲੀ ਦਲ ਨੇ ਕਿਸਾਨਾਂ ਨੂੰ ਦਿੱਲੀ ਪੁਲਿਸ ਨਾਲ ਕਾਨੂੰਨੀ ਸਹਾਇਤਾ ਮੁਫਤ ਦੇਣ ਦਾ ਐਲਾਨ ਕੀਤਾ ਹੈ।ਅਕਾਲੀ ਦਲ ਨੇ ਕੁੱਝ ਵਕੀਲਾਂ ਦੇ ਨਬੰਰ ਵੀ ਜਾਰੀ ਕੀਤੇ ਹਨ।ਇਨ੍ਹਾਂ ਨਬੰਰਾਂ ਤੇ ਕਾਲ ਕਰਕੇ ਲੋੜਵੰਦ ਕਿਸਾਨ ਜਿਨ੍ਹਾਂ ਨਾਲ ਧੱਕਾ ਹੋ ਰਿਹਾ ਹੈ ਕਾਨੂੰਨੀ ਮਦਦ ਪ੍ਰਾਪਤ ਕਰ ਸਕਦੇ ਹਨ।

ਧਾਰਨੀ – 98150 – 00026
ਸੋਬਤੀ – 98145-91011
ਬਾਜਵਾ- 78144- 00060

ਅਕਾਲੀ ਦਲ ਦੀ ਬਾਰਡਰ ਤੇ ਧਰਨੇ ਵਾਲੀ ਥਾਂ ਕਾਨੂੰਨੀ ਸਹਾਇਤਾ ਕੈਂਪ ਵੀ ਸ਼ੁਰੂ ਕਰੇਗੀ।ਅਕਾਲੀ ਦਲ ਬੀਤੇ ਕੱਲ ਸਿੰਘੂ ਬਾਰਡਰ ਤੇ ਪੱਥਰਬਾਜ਼ੀ ਦੌਰਾਨ ਸਿੱਖ ਕਿਸਾਨ ਨਾਲ ਹੋਏ ਤਸ਼ਦਦ ਖਿਲਾਫ ਪਰਚਾ ਦਰਜ ਕਰਵਾਉਣ ਲਈ ਕੈਪਟਨ ਸਰਕਾਰ ਨੂੰ 24 ਘੰਟੇ ਦਾ ਸਮਾਂ ਦਿੱਤਾ ਹੈ।ਕੈਪਟਨ ਸਰਕਾਰ ਨੂੰ ਅਲਟੀਮੇਟਮ ਦਿੰਦੇ ਹੋਏ ਅਕਾਲੀ ਦਲ ਨੇ ਕਿਹਾ ਕਿ ਜੇ ਦਿੱਲੀ ਪੁਲਿਸ ਦੇ ਖਿਲਾਫ ਸਿੱਖਾਂ ਦੀਆਂ ਧਾਰਮਿਕ ਭਾਵਾਨਾਂ ਨੂੰ ਠੇਸ ਪਹੁੰਚਾਉਣ ਦਾ ਕੇਸ ਦਰਜ ਨਹੀਂ ਹੋਇਆ ਤਾਂ ਕੈਪਟਨ ਦੀ ਕੇਂਦਰ ਨਾਲ ਗੰਡ ਤੁਪ ਦਾ ਖੁਲਾਸਾ ਹੋ ਜਾਏਗਾ।

NO COMMENTS